ਚੜ੍ਹਤ ਪੰਜਾਬ ਦੀ
ਲੁਧਿਆਣਾ, (ਦਵਿੰਦਰ ਸਿੰਘ) : ਕਿਲਾ ਰਾਏਪੁਰ ਪੱਖੋਵਾਲ ਰੋਡ ਆਸੀ ਵਾਲੇ ਚੌਂਕ ਵਿੱਚ ਟਰੱਕ ਡਰਾਈਵਰ ਦੇ ਕੱਟ ਮਾਰਨ ਕਾਰਨ ਟਰੱਕ ਤੇ ਇਨੋਵਾ ਗੱਡੀ ਦਾ ਬਹੁਤ ਹੀ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਮੁਸ਼ਕਿਲ ਨਾਲ ਬਚੇ ਇਨੋਵਾ ਵਿਚ ਸਵਾਰ ਇਕੋ ਪਰਿਵਾਰ ਦੇ ਅੱਠ ਮੈਂਬਰ । ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਟਰੱਕ ਡਰਾਈਵਰ ਗੱਡੀ ਸੁੱਤਾ ਪਿਆ ਲਈ ਆ ਰਿਹਾ ਸੀ ਤੇ ਟਰੱਕ ਨੇ ਕੱਟ ਮਾਰਿਆ ਜਿਸ ਕਾਰਨ ਇਨੋਵਾ ਗੱਡੀ ਇਕ ਛੋਟੇ ਦਰੱਖ਼ਤ ਨੂੰ ਤੋੜ ਕੇ ਕਿਸੇ ਖੇਤ ਵਿਚ ਜਾ ਵੜੀ ਖੁਸਕਿਸਮਤੀ ਕਹੋ ਕਿ ਕਿਸੇ ਵੀ ਪਰਵਾਰਿਕ ਮੈਂਬਰ ਦੇ ਕੋਈ ਵੀ ਗਹਿਰੀ ਸੱਟ ਨਹੀਂ ਲੱਗੀ।
ਉਨ੍ਹਾਂ ਦਸਿਆ ਕਿ ਟਰੱਕ ਡਰਾਇਵਰ ਪਿੱਛੇ ਵੀ ਦੋ ਕੁੜੀਆਂ ਨੂੰ ਸਾਇਡ ਨਾ ਦੇਣ ਦਾ ਰੌਲਾ ਸੀ ਤੇ ਹੁਣ ਇਨੋਵਾ ਗੱਡੀ ਦਾ ਨੁਕਸਾਨ ਕਰਕੇ ਗੱਡੀ ਭਜਾ ਰਿਹਾ ਸੀ ।ਇਨੋਵਾ ਗੱਡੀ ਵਿਚ ਸਵਾਰ ਬਾਬਾ ਨਿਹੰਗ ਸਿੰਘ ਨੇ ਥੋੜ੍ਹੀ ਦੂਰ ਆ ਕੇ ਟਰੱਕ ਨੂੰ ਰੋਕ ਲਿਆ ਤੇ ਨੇੜੇ ਗੁਰਦੁਆਰਾ ਦਮਦਮਾ ਸਾਹਿਬ ਕਿਲਾ ਰਾਏਪੁਰ ਓਸ ਦਾ ਟਰੱਕ ਲਗਵਾ ਲਿਆ। ਨਿਹੰਗ ਸਿੰਘ ਨੇ ਕਿਹਾ ਕਿ ਸਾਡੀ ਇਨੋਵਾ ਗੱਡੀ ਦਾ ਜੋ ਵੀ ਨੁਕਸਾਨ ਹੋਇਆ ਉਹ ਠੀਕ ਕਰਵਾ ਦੇਵੇ । ਨਿਹੰਗ ਸਿੰਘ ਨੇ ਕਿਹਾ ਕਿ ਨੁਕਸਾਨ ਜਿਆਦਾ ਹੋਇਆ ਤੂੰ 20000 ਹਜ਼ਾਰ ਰੁਪਏ ਦੇ ਜਾ ਬਾਕੀ ਜੇ ਜਿਆਦਾ ਲਗਣ ਅਸੀਂ ਲਗਾ ਲਵਾ ਗੇ ਜੇਕਰ ਘੱਟ ਲੱਗੇ ਤਾਂ ਤੈਨੂੰ ਵਾਪਸ ਕਰ ਦੇਵਾਂਗੇ ਨਹੀਂ ਤਾਂ ਤੂੰ ਲੈ ਚਲ ਠੀਕ ਕਰਵਾ ਦੇ ਗੱਡੀ । ਟਰੱਕ ਡਰਾਈਵਰ ਨੇ ਓਨਾ ਨੂੰ 15000 ਹਜ਼ਾਰ ਦਿੱਤੇ ਤੇ ਦੋ ਹਜ਼ਾਰ ਬਾਅਦ ਵਿਚ ਦੇਣ ਦੇਣ ਲਈ ਕਿਹਾ ਇਸ ਨਾਲ ਉਨਾਂ ਵਿੱਚ ਸਮਝੋਤਾ ਹੋ ਗਿਆ।
#For any kind of News and advertisement contact us on 980-345-0601
1181300cookie-checkਟਰੱਕ ਤੇ ਇਨੋਵਾ ਗੱਡੀ ਦੇ ਵਿੱਚ ਹੋਇਆ ਸੜਕ ਹਾਦਸਾ ਜਿਸ ਵਿੱਚ ਮੁਸ਼ਕਿਲ ਨਾਲ ਬਚੇ ਇਨੋਵਾ ਵਿਚ ਸਵਾਰ ਇਕੋ ਪਰਿਵਾਰ ਦੇ ਅੱਠ ਮੈਂਬਰ