January 3, 2025

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ- ਨਗਰ ਸੁਧਾਰ ਟਰੱਸਟ, ਲੁਧਿਆਣਾ ਦੇ ਸਮੂਹ ਸਟਾਫ਼ ਵੱਲੋਂ ਨਵੇਂ ਸਾਲ 2025 ਦੀ ਸੁੱਭ ਆਮਦ ਤੇ ਟਰੱਸਟ ਦਫ਼ਤਰ ਵਿਖੇ ਧਾਰਮਕ ਸਮਾਗਮ ਕਰਵਾਇਆ ਗਿਆ । ਮਿਤੀ 30.12.2024 ਸ਼੍ਰੀ ਅਖੰਡ ਪਾਠ ਸਾਹਿਬ ਰਖ਼ਵਾਏ ਅਤੇ ਸ਼੍ਰੀ ਅਖ਼ੰਡ ਪਾਠ ਸਾਹਿਬ ਦੇ ਭੋਗ ਮਿਤੀ 01.01.2025 ਨੂੰ ਪੁਆਉਣ ਉਪਰੰਤ ਕੀਰਤਨ ਅਤੇ ਕਥਾ ਉਪਰੰਤ ਅਟੁੱਟ ਲੰਗਰ ਵਰਤਾਇਆ ਗਿਆ ।

ਸਮਾਗਮ ਦੀ ਸਮਾਪਤੀ ਸਮੇਂ ਨਗਰ ਸੁਧਾਰ ਟਰੱਸਟ, ਲੁਧਿਆਣਾ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਜੀ ਵੱਲੋਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਨਾਲ ਹੀ ਨਵੇਂ ਸਾਲ ਵਿੱਚ ਟਰੱਸਟ ਦਫ਼ਤਰ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਾਸਤੇ ਸਮੂਹ ਸਟਾਫ਼ ਅਤੇ ਆਈ ਸੰਗਤ ਨੂੰ ਸੰਬੋਧਿਤ ਕੀਤਾ ਗਿਆ ।

ਨਵੇਂ ਸਾਲ 2025 ਦੀ ਆਮਦ ਤੇ ਕਰਵਾਏ ਗਏ ਸਮਾਗਮ ਵਿੱਚ ਚੇਅਰਮੈਨ ਤਰਸੇਮ ਸਿੰਘ ਭਿੰਡਰ, ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਸੰਧੂ, ਨਿਗਰਾਨ ਇੰਜੀਨੀਅਰ ਸਤਭੂਨ ਸੱਚਦੇਵਾ, ਟਰੱਸਟ ਇੰਜੀਨੀਅਰ ਵਿਕਰਮ ਕੁਮਾਰ, ਟਰੱਸਟ ਇੰਜੀਨੀਅਰ ਬੂਟਾ ਰਾਮ, ਟਰੱਸਟ ਇੰਜੀਨੀਅਰ ਲੇਖ਼ਾਕਾਰ ਯਾਦਵਿੰਦਰ ਸਿੰਘ, ਸੁਪਰਡੈਂਟ ਸੇਲ ਮਿਸ ਰਾਜਵੀਰ ਕੌਰ, ਸੁਪਰਡੈਂਟ ਰਾਜੀਵ ਸੱਭਰਵਾਲ ਅਤੇ ਬਾਕੀ ਅਫ਼ਸਰ ਸਹਿਬਾਨ, ਦਫ਼ਤਰੀ ਸਟਾਫ਼, ਫ਼ੀਲਡ ਸਟਾਫ਼, ਜਿ਼ਲ੍ਹਾ ਕਚਿਹਰੀ ਵਿਚ ਟਰੱਸਟ ਪੈਨਲ ਦੇ ਪੱਧਰ ਤੇ ਤੈਨਾਤ ਵਕੀਲ ਸਾਹਿਬਾਨ, ਰਿਟਾਇਰ ਹੋਏ ਕਰਮਚਾਰੀ/ਅਧਿਕਾਰੀ ਅਤੇ ਫਿ਼ਰੋਜ਼ ਗਾਂਧੀ ਮਾਰਕਿਟ ਵਿੱਚ ਬੈਂਕਾਂ, ਸਟਾਕ ਐਕਸਚੇਂਜ਼, ਦੁਕਾਨਾਂ ਆਦਿ ਵਿੱਚ ਕੰਮ ਕਰਦੇ ਕਰਮਚਾਰੀਆਂ/ਅਧਿਕਾਰੀਆਂ ਵੱਲੋਂ ਆਪਣੀ ਹਾਜ਼ਰੀ ਲਗਵਾਕੇ ਸਮਾਗਮ ਦੀਆਂ ਰੌਣਕਾਂ ਵਧਾਈਆਂ ਗਈਆਂ ।

Kindly like,share and subscribe our youtube channel CPD NEWS.Contact for News and advertisement at 9803-4506-01  

167060cookie-checkਨਗਰ ਸੁਧਾਰ ਟਰੱਸਟ, ਲੁਧਿਆਣਾ ਦੇ ਸਮੂਹ ਸਟਾਫ਼ ਵੱਲੋਂ ਨਵੇਂ ਸਾਲ 2025 ਦੀ ਸੁੱਭ ਆਮਦ ਤੇ ਟਰੱਸਟ ਦਫ਼ਤਰ ਵਿਖੇ ਧਾਰਮਕ ਸਮਾਗਮ ਕਰਵਾਇਆ ਗਿਆ
error: Content is protected !!