May 24, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ 22 ਮਾਰਚ(ਸਤ ਪਾਲ ਸੋਨੀ) : ਪਿੱਛਲੇ 30 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ,ਸੱਭਿਆਚਾਰ ਅਤੇ ਵਿਰਸੇ ਦੀ ਸੇਵਾ ਕਰਦੇ ਆ ਰਹੇ ਰੇਡੀਓ ਆਪਣਾ ਤੇ ਟੀਵੀ ਆਪਣਾ ਦੇ ਡਾਇਰੈਕਟਰ ਸਵ, ਜਗਤਾਰ ਸਿੰਘ ਵਿਨੀਪੈੱਗ ਕਨੇਡਾ ਨਿਵਾਸੀ ਜੋ ਕਿ ਪਿਛਲੇ ਦਿਨੀਂ ਆਪਣੀ ਧਰਮ ਪਤਨੀ ਬੀਬੀ ਮਨਧੀਰ ਕੌਰ ਮੰਨੂੰ ਬੇਟੇ ਜਿੰਮੀ ਸਿੰਘ,ਰੌਬੀ ਸਿੰਘ,ਰੌਨੀ ਸਿੰਘ ਅਤੇ ਸਮੁੱਚੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ॥ ਅੱਜ ਉਹਨਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ,ਗੋਬਿੰਦ ਨਗਰ ਫਿਰੋਜ਼ਪਰ ਰੋਡ ਵਿਖੇ ਕਰਵਾਇਆ ਗਿਆ॥ ਇਸ ਮੌਕੇ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕਰਕੇ ਹਾਜਿਰ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਗਿਆ॥

ਇਸ ਮੌਕੇ ਗੁਰੂਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਵ,ਜਗਤਾਰ ਸਿੰਘ  ਦੇ ਵੱਡੇ ਸਪੁੱਤਰ ਜਿੰਮੀ ਸਿੰਘ ਨੂੰ ਦਸਤਾਰ ਭੇਟ ਕੀਤੀ ਗਈ ॥ ਇਸ ਸ਼ਰਧਾਂਜਲੀ ਸਮਾਗਮ ਦੌਰਾਨ ਪ੍ਰਸਿੱਧ ਲੇਖਕ ਸਰਬਜੀਤ ਸਿੰਘ ਵਿਰਦੀ ਨੇ ਸਟੇਜ ਦਾ ਸੰਚਾਲਨ ਕਰਦੇ ਹੋਏ ਸਵ,ਜਗਤਾਰ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਇਆ॥ ਇਸ ਮੌਕੇ ਵਿਛੜੀ ਰੂਹ ਨੂੰ ਸ਼ਰਧਾਜਲੀ ਭੇਟ ਕਰਨ ਵਾਲੇ ਬੁਲਾਰਿਆਂ ਜਿਨ੍ਹਾਂ ਵਿਚੋਂ ਡਾ,ਬਲਦੇਵ ਸਿੰਘ ਨੇ ਵਿਸਥਰਪੂਰਵਕ ਢੰਗ ਨਾਲ ਸ਼ਰਧਾਂਜਲੀ ਭੇਟ ਕੀਤੀ ॥ਇਸ ਮੌਕੇ ਡਾ,ਹਰੀ ਸਿੰਘ ਜਾਚਕ ਨੇ ਆਪਣੀ ਕਵਿਤਾ ਰਾਹੀਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ॥

ਇਸ ਮੌਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਪਰਿਵਾਰ ਵਿਨੀਪੈਗ ਕਨੇਡਾ ਵਿੱਖੇ ਰਹਿੰਦਾ ਹੋਇਆ ਆਪਣੀ ਧਰਤੀ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਹੈ॥ ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਲੇਖਕ ਬੁੱਧ ਸਿੰਘ ਨੀਲੋਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਸਵ,ਜਗਤਾਰ ਸਿੰਘ ਭੈਣ ਜੀ ਮਨਧੀਰ ਕੌਰ ਮੰਨੂ ਤੇ ਇਹਨਾਂ ਦਾ ਸਾਰਾ ਪਰਿਵਾਰ ਪਿੱਛਲੇ ਕਈ ਸਾਲਾਂ ਤੋਂ ਆਪਣੀ ਮਾਂ ਬੋਲੀ ਅਤੇ ਵਿਰਸੇ ਨੂੰ ਸਾਂਭ ਰਹੇ ਹਨ ॥ ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲਵੰਤ ਸਿੰਘ ਸਿੱਧੂ (ਵਿਧਾਇਕ) ਸੂਬੇਦਾਰ ਗੁਲਵੰਤ ਸਿੰਘ,ਗਿਆਨ ਸਿੰਘ (ਸਾਬਕਾ ਡੀ ਪੀ ਆਰ ਓ) ਪਰਮਜੀਤ ਸਿੰਘ ਬਾਗੜੀਆਂ ,ਕਰਤਿੰਦਰਪਾਲ ਸਿੰਘ ਸਿੰਗਪੁਰਾ (ਚੇਅਰਮੈਨ ਐਸੀ ਵਿਗ ਪੰਜਾਬ) ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਯੂ ਕੇ,ਦਵਿੰਦਰ ਸਿੰਘ ਅਰਸ਼ੀ, ਗੁਰਪ੍ਰੀਤ ਸਿੰਘ ਸੰਧੂ ਚੰਡੀਗੜ੍ਹ,ਜਗੀਰ ਸਿੰਘ ਦਿਲਬਰ,ਸੁਰਜੀਤ ਭਗਤ,ਕੁਲਦੀਪ ਸਿੰਘ ਬਰਮੀ,ਅਵਤਾਰ ਨੰਦਪੁਰੀ,ਲਖਵਿੰਦਰ ਸ਼ਰਮਾ, ਡਾ,ਸੁਖਜਿਦਰ ਸਿੰਘ,ਕਮਲਜੀਤ ਕੌਰ ਧਾਲੀਵਾਲ,ਬਲਜੀਤ ਕੌਰ ਘੋਲੀਆ,ਅਮਰਜੀਤ ਸ਼ੇਰਪੁਰੀ,ਅਵਤਾਰ ਸਿੰਘ, ਮਹਿੰਦਰ ਸਿੰਘ ਜਗਸ਼ਰਣ ਸਿੰਘ ਛੀਨਾ,ਮਨਿੰਦਰ ਮੋਗਾ,ਜੱਸ ਸਿੱਧੂ, ਸਮੇਤ ਹੋਰ ਕਈ ਸਖਸ਼ੀਅਤਾਂ ਨੇ ਸਮਾਗਮ ਦੌਰਾਨ ਹਾਜ਼ਰੀ ਭਰਕੇ ਵਿੱਛੜੀ ਹੋਈ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ॥ ਅਖੀਰ ਵਿੱਚ ਬੀਬੀ ਮਨਧੀਰ ਕੌਰ ਮਨੂ ਨੇ ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ॥ 

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

145350cookie-checkਰੇਡੀਓ ਆਪਣਾ,ਟੀਵੀ ਅਪਨਾ ਵਿਨੀਪੈਗ ਕਨੇਡਾ ਦੀ ਸੰਚਾਲਕ ਮਨਧੀਰ ਕੌਰ ਮੰਨੂ ਦੇ ਪਤੀ ਸਵ,ਜਗਤਾਰ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ
error: Content is protected !!