December 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, ( ਦਵਿੰਦਰ ਸਿੰਘ ): ਬੀ ਜੇ ਪੀ ਪੰਜਾਬ ਜਨਰਲ ਸਕੱਤਰ ਸੁਭਾਸ਼ ਸ਼ਰਮਾ ਪੰਜਾਬ ਪ੍ਰਧਾਨ ਪਵਨ ਕੁਮਾਰ ਮੰਡਲ ਪ੍ਰਧਾਨ ਕਿਲਾ ਰਾਏਪੁਰ ਹਰਵਿੰਦਰ ਸਿੰਘ ਜਨਰਲ ਸਕੱਤਰ ਲਖਵਿੰਦਰ ਸਿੰਘ ਮੰਡਲ ਪ੍ਰਧਾਨ ਕਿਲਾ ਰਾਏਪੁਰ ਦਵਿੰਦਰ ਸਿੰਘ ਅਤੇ ਹੋਰ ਬੀ ਜੇ ਪੀ ਪੰਜਾਬ ਵਰਕਰਾਂ ਨਾਲ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਵਿਚ ਪੰਜਾਬ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਅਸੀਂ ਚੋਣਾਂ ਦਾ ਮੰਥਨ ਕੀਤਾ ਹੈ
ਪੰਜਾਬ ਵਿਚ ਬੀ ਜੇ ਪੀ ਪਹਿਲੀ ਵਾਰ ਆਪਣੇ ਦਮ ,ਤੇ ਇਕਲਿਆਂ ਚੋਣ ਲੜੀ ਹੈ। ਬੀ ਜੇ ਪੀ ਨੂੰ ਚੋਣਾਂ ਵਿੱਚ ਵਧੀਆ ਸਮਰਥਨ ਮਿਲਿਆ ਹੈ। ਬੀ ਜੇ ਪੀ ਦੀ ਪੰਜਾਬ ਵਿਚ ਬਹੁਤ ਹੀ ਵਧੀਆ ਸ਼ੁਰੂਆਤ ਹੋਈ ਹੈ ਇਸ ਤੋਂ ਪਹਿਲਾਂ ਅਸੀਂ ਪੂਰੀ ਤਰ੍ਹਾਂ ਅਕਾਲੀਆਂ ਤੇ ਨਿਰਭਰ ਸੀ।ਪਾਰਟੀ ਵੀ ਵਧੀ ਹੈ ਪਾਰਟੀ ਦੀ ਵੋਟ ਵੀ ਵਧੀ ਹੈ। ਸਾਰੇ ਵਰਕਰ ਪੂਰੇ ਉਤਸ਼ਾਹ ਦੇ ਨਾਲ ਬਲਾਕ ਸੰਮਤੀ ਜਿਲਾ ਪ੍ਰੀਸ਼ਦ ਚੋਣਾਂ ਦੀ ਤਿਆਰੀ ਸ਼ੁਰੂ ਕੀਤੀ ਹੈ। ਲੋਕ ਸਭਾ ਚੋਣਾਂ ਵਿਚ ਬੀ ਜੇ ਪੀ ਜਿੱਤ ਕੇ ਆਏਗੀ। ਲੋਕਾਂ ਦਾ ਗੁੱਸਾ ਸੀ ਅਕਾਲੀ ਦਲ ਤੇ ਕਾਂਗਰਸ ਖਿਲਾਫ ਜਿਸ ਤਰਾਂ ਦਾ ਰਾਜ ਰਿਹਾ ਲੋਕ ਬਦਲਾਅ ਚਾਹੁੰਦੇ ਸੀ ਲੋਕਾਂ ਨੇ ਬਦਲਾਅ ਦੇ ਲਈ ਆਮ ਆਦਮੀ ਪਾਰਟੀ ਨੂੰ ਚੁਣਿਆ ।
ਦੇਖਦੇ ਹਾਂ ਆਮ ਆਦਮੀ ਪਾਰਟੀ ਪੰਜਾਬ ਵਿਚ ਕਿਸ ਤਰ੍ਹਾਂ ਦਾ ਬਦਲਾਅ ਲੈ ਕੇ ਆਉਂਦੀ ਹੈ, ਮੈਂਨੂੰ ਲੱਗਦਾ ਓਨਾ ਦੀ ਸ਼ੁਰੂਆਤ ਹੀ ਚੰਗੀ ਨਹੀਂ ਹੋਈ । ਸ਼ੁਰੂਆਤ ਵਿਚ ਹੀ ਓਨਾ ਦਾ ਜਿਸ ਪ੍ਰਕਾਰ ਦਾ ਹੰਕਾਰ ਜਿਸ ਤਰਾ ਦੀ ਭਾਸ਼ਾ ਭਗਵੰਤ ਮਾਨ ਵਿਧਾਨ ਸਭਾ ਚੋਣਾਂ ਵਿਚ ਬੋਲਦੇ ਦੇਖੇ ਬਹੁਤ ਮੁੱਖ ਮੰਤਰੀ ਦੇਖੇ ਬਾਦਲ , ਕੈਪਟਨ ਵੀ ਰਹੇ ਕਦੇ ਇਸ ਤਰਾ ਦਾ ਹੰਕਾਰ ਜਾ ਵਿਹਾਰ ਦੇਖਣ ਨੂੰ ਨਹੀਂ ਮਿਲਿਆ ਜਿਸ ਪ੍ਰਕਾਰ ਐਮ ਐਲ ਏ ਨੂੰ ਬੋਲੇ। ਮੈਂਨੂੰ ਲੱਗਦਾ ਓਨਾ ਨੂੰ ਹਜੇ ਸਿੱਖਣ ਦੀ ਲੋੜ ਹੈ ਏਨੀ ਵੱਡੀ ਜ਼ਿੰਮੇਵਾਰੀ ਨੂੰ ਸੰਭਾਲਣਾ ਵੀ ਆਉਣਾ ਚਾਹੀਦਾ,ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ।
ਚੰਡੀਗੜ੍ਹ ਵਿਚ ਪਹਿਲੇ 25 ਸਾਲ ਸੈਂਟਰ ਸਰਵਿਸ ਜ਼ਰੂਰੀ ਸੀ। ਕਾਂਗਰਸ ਦੀ ਸਰਕਾਰ ਨੇ ਲਾਇਆ ਸੀ ਉਹ ਸਿਰਫ ਏਹ ਸੀ ਕਿ ਮੁਲਾਜ਼ਮਾਂ ਨੂੰ ਤਨਖਾਹ ਕਿਸ ਸਕੇਲ ਨਾਲ ਮਿਲਣੀ ਚਾਹੀਦੀ ਹੈ ਪੰਜਾਬ ‘ਤੇ ਚੰਡੀਗੜ੍ਹ ਦੇ ਅਧਿਕਾਰ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਵੀ ਤਰ੍ਹਾਂ ਨਾਲ ਉਹ ਪੰਜਾਬ ਦੇ ਆਰਗੇਨਾਈਜ਼ੇਸ਼ਨ ਐਕਟ ਦੇ ਖਿਲਾਫ ਨਹੀਂ ਹੈ ਜਾਣ ਬੁੱਝ ਕੇ ਲੋਕਾਂ ਦਾ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਗਰੰਟੀਆਂ ਦਿਤੀਆਂ ਸੀ ,ਲੋਕ ਸਵਾਲ ਪੁੱਛ ਰਹੇ ਹਨ ਕਿ ਤਿੰਨ ਸੌ ਯੂਨਿਟ ਬਿਜਲੀ ਫਰੀ ਕਿਉ ਨੀ ਦਿੱਤੀ ਗਈ, ਭੈਣਾਂ ਪੁੱਛ ਰਹੀਆ ਹਨ ਕਿ ਇਕ ਅਪ੍ਰੈਲ ਹੋ ਗਿਆ ਸਾਡੇ ਖਾਤੇ ਵਿਚ ਕਿਉ ਨਹੀ ਹਜ਼ਾਰ ਹਜ਼ਾਰ ਰੁਪਏ ਆਏ। ਲੋਕ ਸਵਾਲ ਨਾ ਪੁੱਛਣ ਇਸ ਕਰਕੇ ਲੋਕਾਂ ਨੂੰ ਇਸ ਪਾਸੇ ਤੌਰ ਦਿਓ ਏਹ ਸਿਆਸਤ ਜ਼ਿਆਦਾ ਦੇਰ ਨਹੀਂ ਚਲੇਗੀ ।ਕੇਂਦਰ ਸਰਕਾਰ ਦਾ ਜੋ ਰੈਗੂਲੇਟਰੀ ਕਮਿਸ਼ਨ ਓਨਾ ਨੇ ਪੂਰੇ ਦੇਸ਼ ਲਈ ਨੀਤੀਆਂ ਬਣਾਈਆਂ ਪੰਜਾਬ ਸਰਕਾਰ ਨੇ ਉਹ ਨੀਤੀਆਂ ਨਹੀਂ ਮੰਨਣੀਆਂ ਹਨ।
ਮਹਿੰਗਾਈ ਵਧ ਰਹੀ ਹੈ ਪੂਰੀ ਦੁਨੀਆਂ ਲਈ ਚਿੰਤਾ ਦਾ ਵਿਸ਼ਾ ਹੈ ਜੋ ਜੰਗ ਡੇਢ ਮਹੀਨੇ ਤੋ ਚੱਲ ਰਹੀ ਹੈ ਓਸ ਕਰਕੇ ਪੂਰੀ ਦੁਨੀਆ ਵਿਚ ਇਹ ਹੀ ਹਾਲ ਹੈ। ਪੈਟਰੋਲ ਦੀਆਂ ਕੀਮਤਾਂ ਡੀਜ਼ਲ ਦੀਆਂ ਕੀਮਤਾਂ ਬਹੁਤ ਸਾਰੀਆਂ ਚੀਜਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ । ਕੇਂਦਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਜਿਨੀ ਜਲਦੀ ਹੋ ਸਕਿਆ ਕੀਮਤਾਂ ਕਾਬੂ ਕਰਾਂਗੇ। ਬੀ ਜੇ ਪੀ ਪੂਰੀ ਆਸਵੰਦ ਹੈ ।ਦਿਲੀ ਵਿੱਚ ਅਸੀਂ ਦੇਖਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 67 ਸੀਟਾਂ ਜਿੱਤ ਗਈ ਲੇਕਿਨ ਸੱਤ ਦੀਆ ਸੱਤ ਸੀਟਾਂ ਲੋਕ ਸਭਾ ਬੀ ਜੇ ਪੀ ਨੇ ਜਿਤਿਆਂ ਤੁਸੀਂ ਦੇਖਣਾ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਜਿਤਾਉਣ ਲਈ ਵੋਟ ਕਰਨਗੇ ।
ਕਾਂਗਰਸ ਪੰਜਾਬ ਵਿਚ ਖਤਮ ਹੈ ਪੂਰੇ ਦੇਸ਼ ਵਿਚ ਰਿਕਾਰਡ ਦੇਖ ਲਓ ਜਿਥੇ ਕਾਂਗਰਸ ਸੱਤਾ ਚੋ ਬਾਹਰ ਗਈ ਓਥੇ ਖਤਮ ਹੋ ਗਈ ਚਾਹੇ ਯੂਪੀ ਚਾਹੇ ਬਿਹਾਰ ਜਿਥੇ ਵੀ ਸੱਤਾ ਚੋ ਬਾਹਰ ਆਈ ਫਿਰ ਕਦੇ ਵਾਪਸ ਨਹੀਂ ਆਈ। ਜਲਦੀ ਹੀ ਦੇਖਿਓ ਪੰਜਾਬ ਵਿੱਚ ਕਾਂਗਰਸ ਦੇ ਦੋ ਫਾੜ ਤਿੰਨ ਫਾੜ ਚਾਰ ਫਾੜ ਪਤਾ ਨਹੀਂ ਕਿੰਨੇ ਹੋਣੇ ਹਨ। ਬਾਦਲ ਪਰਿਵਾਰ ਤਾਂ ਆਲਰੇਡੀ ਪਹਿਲਾਂ ਹੀ ਖਤਮ ਹੈ ।ਅਗਲੀ ਜੰਗ ਜੋ ਪੰਜਾਬ ਵਿੱਚ ਰਾਜਨੀਤਕ ਲੋਕ ਸਭਾ ਵਿਚ ਹੋਣੀ ਹੈ ਉਹ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਵਿਚਕਾਰ ਹੋਵੇਗੀ। ਅਕਾਲੀ ਦਲ ਪਾਰਟੀ ਨੂੰ ਕੋਈ ਗੱਠਜੋੜ ਨਹੀਂ ਬਾਦਲ ਪਰਿਵਾਰ ਖਤਮ ਹੋ ਗਿਆ । ਬੀ ਜੇ ਪੀ ਤੇ ਆਮ ਆਦਮੀ ਪਾਰਟੀ ਦੀ ਲੜਾਈ ਹੈ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿਚ ਦੇਖਾਂਗੇ ਕਿ ਕੈਸੀ ਰਾਜਨੀਤੀ ਬਣਦੀ ਹੈ ਬੀ ਜੇ ਪੀ ਅਪਣੇ ਦਮ ਤੇ ਸਾਰੀਆਂ ਸੀਟਾਂ ਲੜੇਗੀ ਤੇ ਜਿੱਤੇਗੀ।
113180cookie-checkਸਾਹਨੇਵਾਲ ਹੋਈ ਬੀ ਜੇ ਪੀ ਪੰਜਾਬ ਦੀ ਇਕ ਮੀਟਿੰਗ
error: Content is protected !!