December 6, 2024

Loading

ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੇ ਦੁੱਖ ਪ੍ਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਲੁਧਿਆਣਾ ਜੇ.ਜੇ. ਸਿੰਘ ਅਰੋੜਾ ਨੇ  ਕਿਹਾ ਕਿ ਕੋਈ ਸ਼ਬਦ ਨਹੀਂ  । ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, ਸਿਆਸਤ ਦੇ ਬਾਬਾ ਬੋਹੜ, ਸਾਬਕਾ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਨਾਲ ਇੱਕ ਸਦੀ ਦਾ ਅੰਤ ਹੋ ਗਿਆ ,ਸਮੁੱਚੇ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਇਆ ਹੈ।
ਪ੍ਰਕਾਸ਼ ਸਿੰਘ ਬਾਦਲ ਸਾਹਿਬ ਇੱਕ ਦਰਵੇਸ਼ ਸਿਆਸਤਦਾਨ ਅਤੇ ਦੂਰਅੰਦੇਸ਼ੀ ਸੋਚ ਦੇ ਮਾਲਕ ਤੇ ਪੰਜਾਬ ਨੂੰ ਤਰੱਕੀਆਂ ਤੇ ਲੈ ਕੇ ਜਾਣ ਵਾਲੇ ਲੀਡਰ ਸਨ।ਪ੍ਰਮਾਤਮਾ ਦੇ ਚਰਨਾਂ ਵਿਚ ਇਹੀ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਅਪਣੇ ਚਰਨਾ ਵਿਚ ਨਿਵਾਸ ਬਖ਼ਸਣ ਤੇ ਪਿੱਛੇ ਪਰਿਵਾਰ ਨੂੰ ਤੇ ਸਾਨੂੰ ਸਭ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ ।
# Contact us for News and advertisement on 980-345-0601
Kindly Like,Share & Subscribe http://charhatpunjabdi.com
149800cookie-checkਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਨਾਲ ਇੱਕ ਸਦੀ ਦਾ ਅੰਤ ਹੋ ਗਿਆ : ਜੇ.ਜੇ. ਸਿੰਘ ਅਰੋੜਾ
error: Content is protected !!