Categories Black Day NewsPROTEST NEWSPunjabi News

ਲਖੀਮਪੁਰ ਖੀਰੀ ਕਾਂਡ ਦੇ ਵਿਰੋਧ ਕਸਬਾ ਡੇਹਲੋ ‘ਚ ਮਨਾਇਆ ਕਾਲਾ ਦਿਨ

Loading

ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਡੇਹਲੋ- ਲਖੀਮਪੁਰ ਖੀਰੀ ‘ਚ ਸ਼ਾਂਤੀ ਪੂਰਵਕ ਅੰਦੋਲਨ ਕਰ ਰਹੇ ਕਿਸਾਨਾਂ ਉੱਪਰ ਭਾਜਪਾ ਦੀ ਸ਼ਹਿ ਪ੍ਰਾਪਤ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਤੇ ਉਸ ਦੇ ਗੁੰਡਿਆਂ ਵੱਲੋਂ ਆਪਣੀ ਗੱਡੀ ਚੜਾ ਕੇ ਸ਼ਹੀਦ ਕੀਤੇ ਕਿਸਾਨਾਂ ਦੀ ਯਾਦ ਅਤੇ ਉਹਨਾਂ ਨੂੰ ਇਨਸਾਫ਼ ਦੀ ਮੰਗ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿੱਚ ਅੱਜ ਕਾਲਾ ਦਿਨ ਮਨਾਇਆ ਗਿਆ।
ਸੰਯੁਕਤ ਕਿਸਾਨ ਮੋਰਚੇ ਦੀ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਲੜਾਈ ਜਾਰੀ
ਇਸੇ ਕੜੀ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਮਸ਼ਹੂਰ ਕਸਬਾ ਡੇਹਲੋ ਦੀ ਸਬ-ਤਹਿਸੀਲ ਵਿੱਚ ਰੋਸ ਪ੍ਰਦਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦਾ ਪੁਤਲਾ ਵੀ ਫੂਕਿਆ। ਅੱਜ ਦੇ ਇਸ ਪ੍ਰੋਗਰਾਮ ਦੀ ਅਗਵਾਈ ਅਮਨਦੀਪ ਕੌਰ ਕਿਲ੍ਹਾ ਰਾਏਪੁਰ, ਸੁਖਵਿੰਦਰ ਕੌਰ ਡੇਹਲੋ, ਗੁਰਚਰਨ ਕੌਰ ਘੁਂਗਰਾਣਾ, ਨੇ ਕੀਤੀ। ਇੱਕਠੇ ਹੋਏ ਪ੍ਰਦਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੌਹੀ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ, ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਦੇ ਆਗੂ ਕਰਨੈਲ ਸਿੰਘ ਨੇ ਆਖਿਆ ਕਿ ਦੋ ਸਾਲ ਪਹਿਲਾਂ ਸ਼ਹੀਦ ਕੀਤੇ ਕਿਸਾਨਾਂ ਦੇ ਕਾਤਲਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਤੇ ਯੂ ਪੀ ਦੀ ਯੋਗੀ ਸਰਕਾਰ ਕਾਤਲਾਂ ਨੂੰ ਹਰ ਤਰਾਂ ਦੀ ਸ਼ਹਿ ਦੇ ਰਹੀ ਹੈ। ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਆਪਣੀ ਸਰਕਾਰ ਵਿੱਚ ਮੰਤਰੀ ਪਦ ਨਾਲ ਨਿਵਾਜਿਆਂ ਹੋਇਆ ਹੈ।
ਆਗੂਆਂ ਨੇ ਆਖਿਆ ਕਿ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਦੋਸ਼ੀਆਂ ਵਿਰੁੱਧ ਜਲਦੀ ਕਾਰਵਾਈ ਨਾ ਕੀਤੀ ਤਾਂ ਉਹ ਮੁੜ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਸਾਰਿਆਂ ਪੁਆੜਿਆਂ ਦੀ ਜੜ੍ਹ ਕਾਰਪੋਰੇਟ ਪੱਖੀ ਮੋਦੀ ਦੀ ਸਰਕਾਰ ਨੂੰ 2024 ਦੀਆਂ ਆਮ ਚੌਣਾ ਵਿੱਚ ਸੱਤਾ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। ਪ੍ਰਦਸ਼ਨਕਾਰੀਆਂ ਨੇ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਡੇਹਲੋ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਵੀ ਸੋਪਿਆ। ਮੰਗ ਪੱਤਰ ਦੇਣ ਤੋਂ ਉਪਰੰਤ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ।
ਇਸ ਮੌਕੇ ਤੇ ਹੋਰਨਾ ਤੋ ਇਲਾਵਾਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਸੁਰਜੀਤ ਸਿੰਘ ਸੀਲੋ, ਦਫ਼ਤਰ ਸਕੱਤਰ ਨੱਛਤਰ ਸਿੰਘ, ਕੁਲਵੰਤ ਸਿੰਘ ਮੋਹੀ, ਮਨਪ੍ਰੀਤ ਸਿੰਘ ਮੋਹੀ, ਡਾ. ਅਜੀਤ ਰਾਮ ਸ਼ਰਮਾ ਝਾਡੇ, ਡਾ. ਜਸਮੇਲ ਸਿੰਘ ਲੱਲਤੋ, ਗੁਰਮੀਤ ਸਿੰਘ ਗਰੇਵਾਲ, ਮੋਹਣ ਸਿੰਘ ਗਰੇਵਾਲ,ਮਾਸਟਰ ਬਲਦੇਵ ਸਿੰਘ ਆਸੀ, ਸਵਰਨ ਸਿੰਘ ਆਸੀ, ਸਰਪੰਚ ਹਰਜੀਤ ਸਿੰਘ, ਹਰਨੇਕ ਸਿੰਘ ਆਸੀ, ਮੁਲਾਜ਼ਮ ਆਗੂ ਦੀਪਕ, ਸੁਖਦੇਵ ਸਿੰਘ, ਸੁਖਦੇਵ ਸਿੰਘ, ਮਨਜਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਹਰੀਸ਼ ਚੰਦਰ, ਅਵਤਾਰ ਸਿੰਘ ਗੋਗੀ, ਬਲਜੀਤ ਸਿੰਘ ਸਾਇਆ, ਤਰਲੋਚਨ ਸਿੰਘ ਘੁੰਗਰਾਣਾ, ਸੁਰਿੰਦਰ ਸਿੰਘ, ਕਾਕਾ ਜੜਤੌਲੀ, ਚਰਨਜੀਤ ਸਿੰਘ ਗਰੇਵਾਲ, ਮੋਹਣਜੀਤ ਸਿੰਘ, ਵੀ ਹਾਜ਼ਰ ਸਨ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
161720cookie-checkਲਖੀਮਪੁਰ ਖੀਰੀ ਕਾਂਡ ਦੇ ਵਿਰੋਧ ਕਸਬਾ ਡੇਹਲੋ ‘ਚ ਮਨਾਇਆ ਕਾਲਾ ਦਿਨ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)