
14 total views , 1 views today
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 11 ਜਨਵਰੀ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਪਿੰਡ ਕੋਟਸ਼ਮੀਰ ਦੇ ਸਮੂਹ ਮੈਡੀਕਲਾਂ ਦੇ ਮਾਲਕਾਂ ਅਤੇ ਆਰ.ਐੱਮ.ਪੀ ਡਾਕਟਰਾਂ ਦੀ ਇੱਕ ਮੀਟਿੰਗ ਗੁਰਦੁਆਰਾ ਸਾਹਿਬ ਵਿਚ ਕੀਤੀ ਗਈ। ਇਸ ਮੌਕੇ ਇਕੱਠੇ ਹੋਏ ਡਾਕਟਰਾਂ ਨੇ ਸਰਬਸੰਮਤੀ ਨਾਲ ਸਿਕੰਦਰ ਮੈਡੀਕਲ ਦੇ ਸੰਚਾਲਕ ਡਾ. ਸਤਨਾਮ ਸਿਕੰਦਰ ਨੂੰ ਪ੍ਰਧਾਨ ਚਣਿਆ ਗਿਆ।ਰਾਜਸਥਾਨੀ ਮੈਡੀਕਲ ਦੇ ਡਾ. ਰਾਜ ਕੁਮਾਰ ਨੂੰ ਖਜ਼ਾਨਚੀ, ਡਾ. ਰਾਮ ਸਿੰਘ ਨੂੰ ਸਕੱਤਰ ਅਤੇ ਡਾ. ਨਿਰਮਲ ਸਿੰਘ ਮਾਨ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।
ਇਸ ਮੌਕੇ ਨਵ ਨਿਯੁਕਤ ਪ੍ਰਧਾਨ ਡਾ. ਸਤਨਾਮ ਸਿਕੰਦਰ ਨੇ ਕਿਹਾ ਕਿ ਡਾਕਟਰਾਂ ਦੀ ਜਲਦ ਹੀ ਮੀਟਿੰਗ ਬੁਲਾਈ ਜਾਵੇਗੀ ਜਿਸ ਵਿਚ ਐਸੋਸੀਏਸ਼ਨ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਣੇ ਕਈ ਹੋਰ ਵੀ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਡਾ. ਗੁਰਪਿਆਰ ਸਿੰਘ ਡਾ. ਗੁਰਨੈਬ ਸਿੰਘ ਨਰੰਜਣ ਸਿੰਘ. ਡਾ ਬੀਰਬਲ ਸਿੰਘ, ਡਾ. ਜਗਸੀਰ ਸਿੰਘ, ਗੁਰਪਿਆਰ ਸਿੰਘ ਡਾ. ਬੀਰਬਲ ਸਿੰਘ. ਡਾ ਗੁਰਨੈਬ ਸਿੰਘ. ਡਾ ਸੋਨੀ ਸਿੰਘ, ਡਾ. ਰਾਜਾ ਸਿੰਘ, ਅਵਤਾਰ ਸਿੰਘ ਸਿੱਧੂ ਤੇ ਜਗਸੀਰ ਸਿੰਘ ਆਦਿ ਹਾਜ਼ਰ ਸਨ।
993900cookie-checkਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਕੋਟਸ਼ਮੀਰ ਦੇ ਡਾ. ਸਤਨਾਮ ਸਿਕੰਦਰ ਬਣੇ ਪ੍ਰਧਾਨ