December 22, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 6 ਜਨਵਰੀ (ਪਰਦੀਪ ਸ਼ਰਮਾ) : ਮੰਗਲਵਾਰ ਨੂੰ ਜਿਥੇ ਮਾਂ ਧੀ ਨੀਲਮ ਰਾਣੀ ਤੇ ਸੁਮੀਤਾ ਗਰਗ ਦਾ ਸੰਸਕਾਰ ਵੀ ਇਕੱਠਿਆ ਸਥਾਨਕ ਰਾਮਬਾਗ ਵਿਖੇ ਕੀਤਾ ਗਿਆ ਸੀ ਉਥੇ ਹੀ ਅੱਜ ਪਿਓ ਧੀ ਜਸਵਿੰਦਰ ਕੁਮਾਰ ਤੇ ਈਸਿਕਾ ਗਰਗ ਦਾ ਸੰਸਕਾਰ  ਵੀ ਇਕੱਠਿਆ ਕੀਤਾ ਗਿਆ ਪਰ ਅਜੇ ਤੱਕ ਨੰਨੇ ਬੱਚੇ ਪੀਰੂ ਦਾ ਕੁਝ ਤਾ ਨਹੀਂ ਚੱਲ ਸਕਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਵਾਪਰੇ ਹਾਦਸੇ ਦੌਰਾਨ ਸਥਾਨਕ ਸ਼ਹਿਰ ਵਾਸੀ ਜਸਵਿੰਦਰ ਕੁਮਾਰ ਉਰਫ ਬੱਬਲੂ ਦਾ ਪਰਿਵਾਰ ਕਾਰ ਸਮੇਤ ਭਾਖੜਾ ਨਹਿਰ ਵਿੱਚ ਡਿੱਗ ਗਿਆ ਸੀ
ਗੋਤਾਖੋਰਾਂ ਵੱਲੋਂ ਹਾਦਸਾ ਗ੍ਰਸਤ ਕਾਰ ਤੇ ਕਾਰ ਵਿੱਚ ਸਵਾਰ ਜਸਵਿੰਦਰ ਕੁਮਾਰ ਦੀ ਪਤਨੀ ਨੀਲਮ ਰਾਣੀ ਤੇ ਉਸਦੀ ਵੱਡੀ ਬੇਟੀ ਸੁਮੀਤਾ ਰਾਣੀ ਉਰਫ਼ ਈਸਿਕਾ ਦੀ ਲਾਸ਼ ਭਾਖੜਾ ਵਿੱਚ ਭਾਲ ਲਈ ਸੀ ਤੇ ਅੱਜ ਘਟਨਾ ਦੇ ਤੀਸਰੇ ਦਿਨ ਜਸਵਿੰਦਰ ਕੁਮਾਰ ਉਰਫ਼ ਬੱਬਲੂ ਤੇ ਉਸਦੀ ਛੋਟੀ ਬੇਟੀ ਈਸਿਕਾ ਦੀ ਲਾਸ਼ ਵੀ ਡੱਬਵਾਲੀ ਪੜਿਓ ਨਹਿਰ ਵਿਚੋਂ ਮਿਲ ਗਈ ਹੈ ਪਰ ਨੋ ਸਾਲ ਦੇ ਨੰਨੇ ਬੱਚੇ ਪੀਰੂ ਦਾ ਅਜੇ ਤੱਕ ਪਤਾ ਨਹੀਂ ਚੱਲਿਆ।
98740cookie-checkਮਾਂ ਧੀ ਤੋਂ ਬਾਅਦ ਹੁਣ ਪਿਓ ਧੀ ਦਾ ਹੋਇਆ ਇਕੱਠਾ ਸੰਸਕਾਰ ਬੇਟਾ ਅਜੇ ਵੀ ਲਾਪਤਾ, ਭਾਲ ਜਾਰੀ
error: Content is protected !!