ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 25 ਦਸੰਬਰ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਸਹਾਰਾ ਸਮਾਜ ਸੇਵਾ ਨੇ ਦੋ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਰਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਥਾਣਾ ਬਾਲਿਆਂਵਾਲੀ ਤੋਂ ਇਤਲਾਹ ਮਿਲੀ ਕਿ ਜੋਗਾ ਸਾਈਡ ਤੋਂ ਨਹਿਰ ਵਿੱਚੋਂ ਖਾਲ ਪਾੜਦਾ ਹੈ ਜੋ ਕਿ ਪਿੰਡ ਨੰਦਗੜ ਕੋਟੜਾ ਵਿਖੇ ਆਉਂਦਾ ਹੈ।ਪਿੰਡ ਬਾਲਿਆਂਵਾਲੀ ਦੇ ਨਜ਼ਦੀਕ ਖਾਲ ਦੇ ਮੋਗੇ ਵਿੱਚ ਦੋ ਲਾਸ਼ਾਂ ਫਸੀਆਂ ਹੋਈਆਂ ਨੇ ਬਿਨਾਂ ਕਿਸੇ ਦੇਰੀ ਤੋਂ ਸਹਾਰਾ ਸਮਾਜ ਸੇਵਾ ਦੇ ਵਰਕਰ ਘਟਨਾਂ ਸਥਾਨ ਤੇ ਪਹੁੰਚੇ ਥਾਣਾ ਬਾਲਿਆਂਵਾਲੀ ਦੀ ਮੋਜੁਦਗੀ ਵਿੱਚ ਦੋਨੋਂ ਲਾਸ਼ ਨੂੰ ਬਾਹਰ ਕੱਢਿਆ ਗਿਆ ਜਿਸ ਵਿੱਚ ਇੱਕ ਔਰਤ ਦੀ ਤੇ ਦੂਸਰੀ ਨੋਜਵਾਨ ਦੀ ਲਾਸ਼ ਸੀ।
ਦੋਨੋਂ ਲਾਸ਼ਾਂ ਨਗਨ ਹਾਲਤ ਵਿੱਚ ਸੀ ਤੇ ਗਲ ਸੜ ਚੁੱਕੀਆਂ ਸੀ ਇਹ ਲਾਸ਼ਾਂ ਲੱਗਭੱਗ 20 ਦਿਨ ਪੁਰਾਣੀਆਂ ਜਾਪ ਰਹੀਆਂ ਸੀ ਔਰਤ ਦੀ ਉਮਰ ਤਕਰੀਬਨ 35 ਤੇ ਨੋਜਵਾਨ ਦੀ ਉਮਰ 25 ਸਾਲ ਦੇ ਕਰੀਬ ਜਾਪ ਰਹੀ ਸੀ। ਇਹਨਾਂ ਲਾਸ਼ਾਂ ਨੂੰ 72 ਘੰਟੇ ਸ਼ਨਾਖਤ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਸੀ ਪਰ 72 ਘੰਟੇ ਬੀਤ ਜਾਣ ਤੋਂ ਬਾਅਦ ਸ਼ਨਾਖਤ ਨਹੀਂ ਹੋਈ।
ਅੱਜ ਥਾਣਾ ਬਾਲਿਆਂਵਾਲੀ ਵੱਲੋਂ ਦੋਨੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਤੇ ਸਹਾਰਾ ਦੇ ਵਾਇਸ ਪ੍ਰਧਾਨ ਸੁਖਦੇਵ ਸਿੰਘ ਕਲਾ, ਵਰਕਰ ਸੁੱਖਾ ਸਿੰਘ ਵੱਲੋ ਧਾਰਮਿਕ ਰੀਤੀ ਰਿਵਾਜਾਂ ਨਾਲ ਰਾਮਪੁਰਾ ਫੂਲ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।
966400cookie-checkਸਹਾਰਾ ਸਮਾਜ ਸੇਵਾ ਨੇ ਕੀਤਾ ਦੋ ਲਵਾਰਿਸ ਲਾਸ਼ਾਂ ਦਾ ਸੰਸਕਾਰ