ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪਰਦੀਪ ਸ਼ਰਮਾ) :ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਇਲਾਕਾ ਰਾਮਪੁਰਾ ਫੂਲ ਦੀ ਮੀਟਿੰਗ ਪਿੰਡ ਫੂਲ ਵਿਖੇ ਇਲਾਕਾ ਪ੍ਰਧਾਨ ਜਗਸੀਰ ਸਿੰਘ ਮਹਿਰਾਜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ ਵੱਖ ਪਿੰਡਾਂ ਤੋਂ ਆਗੂ ਅਤੇ ਵਰਕਰ ਸ਼ਾਮਲ ਹੋਏ।
ਪ੍ਰੈੱਸ ਨੋਟ ਜਾਰੀ ਕਰਦੇ ਹੋਏ ਜਗਸੀਰ ਸਿੰਘ ਮਹਿਰਾਜ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਨੇ ਕਿਹਾ ਕਿ ਪਿਛਲੀ 23 ਨਵੰਬਰ ਨੂੰ ਸਾਂਝੇ ਮਜ਼ਦੂਰ ਮੋਰਚੇ ਦੀ ਜੋ ਸੀਐਮ ਚਰਨਜੀਤ ਚੰਨੀ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸਰਕਾਰ ਨੇ ਕਿਹਾ ਸੀ ਕਿ ਕਿਰਤ ਕਾਨੂੰਨਾਂ ਚ ਕੀਤੀਆਂ ਸੋਧਾਂ ਦਾ ਵਿਧਾਨ ਸਭਾ ਵਿੱਚ ਮਤਾ ਪਾਇਆ ਜਾਵੇਗਾ, ਕੱਟੇ ਹੋਏ ਪਲਾਟਾਂ ਦੇ ਜਲਦੀ ਕਬਜ਼ੇ ਦਿੱਤੇ ਜਾਣਗੇ ਅਤੇ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਦਲਿਤਾਂ ਅਤੇ ਮਜ਼ਦੂਰਾਂ ਦਾ 25 ਪਰਸੈਂਟ ਕੋਟਾ ਰਾਖਵਾਂ ਕੀਤਾ ਜਾਵੇਗਾ ।
25ਹਜ਼ਾਰ ਤੋਂ ਵਧਾ ਕੇ 50 ਹਜਾਰ ਕਰਜ਼ਾ ਦਿੱਤਾ ਜਾਵੇਗਾ ਅਤੇ ਕਰਜ਼ਾ ਲੈਣ ਲਈ ਦੋ ਕਿਸਾਨਾਂ ਦੀ ਗਰੰਟੀ ਜ਼ਰੂਰੀ ਹੈ ਉਹ ਵੀ ਹਟਾ ਦਿੱਤੀ ਜਾਵੇਗੀ ਅਤੇ ਜੋ ਪਹਿਲਾਂ ਕਣਕ ਅਤੇ ਦਾਲਾਂ ਸਮੇਤ ਸਰਕਾਰੀ ਡਿਪੂਆਂ ਤੇ ਚੌਦਾਂ ਪ੍ਰਕਾਰ ਦਾ ਰਾਸ਼ਨ ਦਿੱਤਾ ਜਾਂਦਾ ਸੀ ਉਹ ਵਾਜਬ ਰੇਟਾਂ ਤੇ ਦਿੱਤਾ ਜਾਇਆ ਕਰੇਗਾ ਅਤੇ ਵੱਖ ਵੱਖ ਸਮਿਆਂ ਦੌਰਾਨ ਜੋ ਮਜ਼ਦੂਰਾਂ ਅਤੇ ਦਲਿਤਾਂ ਉੱਤੇ ਜਬਰ ਹੋਇਆ ਉਸ ਤੇ ਸੈੱਟ ਬਣਾ ਕੇ ਜਲਦੀ ਨਿਪਟਾਰਾ ਕੀਤਾ ਜਾਵੇਗਾ ਤਮਾਮ ਮੰਗਾਂ ਦਾ ਸਰਕਾਰ ਨੇ ਐਲਾਨ ਕੀਤਾ ਅਤੇ ਨਾਲ ਹੀ ਜੋ ਲੈਂਡ ਸੀਲਿੰਗ ਐਕਟ ਉਨੀ ਸੌ ਬਹੱਤਰ ਉਸ ਨੂੰ ਲਾਗੂ ਕੀਤਾ ਜਾਵੇ ਸਰਕਾਰ ਨੇ ਜੋ ਪੱਤਰ ਜਾਰੀ ਕੀਤਾ ਸੀ ਉਸ ਨੂੰ ਜਲਦੀ ਹੀ ਵਾਪਸ ਲੈ ਲਿਆ ਇਹ ਸਾਬਤ ਕਰਦਾ ਹੈ ਕਿ ਕਾਂਗਰਸ ਸਰਕਾਰ ਸਰਮਾਏਦਾਰਾਂ ਪ੍ਰਤੀ ਕਿੰਨੀ ਵਫ਼ਾਦਾਰ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਹੋਏ ਐਲਾਨ ਅਤੇ ਵਾਅਦੇ ਮਜ਼ਦੂਰਾਂ ਨਾਲ ਵਫ਼ਾ ਨਹੀਂ ਕਰ ਸਕੇ ਜਿਸ ਦੇ ਵਿਰੋਧ ਵਜੋਂ ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ਤੇ ਸਤਾਰਾਂ ਤੋਂ ਸਤਾਈ ਦਸੰਬਰ ਤਕ ਪਿੰਡਾਂ ਅੰਦਰ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕਾਲੇ ਝੰਡੇ ਵਿਖਾ ਕੇ ਵਿਰੋਧ ਕੀਤਾ ਜਾਵੇਗਾ ਅਤੇ ਅਠਾਈ ਉਣੱਤੀ ਤੀਹ ਦਸੰਬਰ ਨੂੰ ਪੂਰੇ ਪੰਜਾਬ ਅੰਦਰ sdm ਦੇ ਇੱਕ ਦਿਨ ਧਰਨੇ ਲਾਏ ਜਾਣਗੇ ਜਿਸ ਦੀਆਂ ਤਿਆਰੀਆਂ ਪਿੰਡਾਂ ਅੰਦਰ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾਣਗੀਆਂ ਅਤੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ ।ਹੋਰਨਾਂ ਤੋਂ ਇਲਾਵਾ ਇਸ ਮੌਕੇ ਕੁਲਵੰਤ ਸਿੰਘ ਸੇਲਬਰਾਹ ਜਗਸੀਰ ਸਿੰਘ ਮਹਿਰਾਜ ਗੁਰਸੇਵਕ ਸਿੰਘ ਮਹਿਰਾਜ ਜੀਤ ਸਿੰਘ ਮਹਿਰਾਜ ਬਲਵੀਰ ਸਿੰਘ ਰਾਮਪੁਰਾ ਬਲਵਿੰਦਰ ਸੇਲਬਰਾਹ ਜ਼ੋਰਾ ਸਿੰਘ ਫੂਲ ਬਚਿੱਤਰ ਸਿੰਘ ਫੂਲ ਆਦਿ ਆਗੂ ਹਾਜ਼ਰ ਸਨ।
961500cookie-checkਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਇਲਾਕਾ ਰਾਮਪੁਰਾ ਫੂਲ ਦੀ ਮੀਟਿੰਗ ਇਲਾਕਾ ਪ੍ਰਧਾਨ ਜਗਸੀਰ ਸਿੰਘ ਮਹਿਰਾਜ ਦੀ ਪ੍ਰਧਾਨਗੀ ਹੇਠ ਹੋਈ