December 22, 2024

Loading

ਚੜ੍ਹਤ ਪੰਜਾਬ ਦੀ
ਮਹਿਰਾਜ, 19 ਦਸੰਬਰ (ਪਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ ਮਹਿਰਾਜ ਵਿਖੇ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ ਜਦੋ ਸ੍ਰੋਮਣੀ ਅਕਾਲੀ ਦਲ ਦਾ ਸਰਗਰਮ ਆਗੂ ਤੇ ਨਗਰ ਪੰਚਾਇਤ ਮਹਿਰਾਜ ਦਾ ਵਾਰਡ ਨੰਬਰ 03 ਦਾ ਸਾਬਕਾ ਕੌਸ਼ਲਰ ਲਖਵਿੰਦਰ ਸਿੰਘ ਲੱਖਾ ਅਕਾਲੀ ਦਲ ਨੂੰ ਅਲਵਿਦਾ ਕਹਿਕੇ ਆਪਣੇ ਸਾਥੀਆਂ ਸਮੇਤ ਆਪ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਗਿਆ।
ਆਪ ਦੀ ਚੋਣ ਮੁਹਿੰਮ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਪਾਇਆ ਵਖਤ,ਅਕਾਲੀ ਤੇ ਕਾਂਗਰਸੀ ਛੱਡ ਰਹੇ ਨੇ ਪਾਰਟੀਆਂ

ਪਿੰਡ ਮਹਿਰਾਜ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਕਿਹਾ ਕਿ ਹਲਕੇ ਦੇ ਲੋਕ ਸ੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਤੋ ਅੱਖ ਚੁੱਕੇ ਹਨ। ਦੋਵੇ ਪਾਰਟੀਆਂ ਦੇ ਆਗੂ ਅਕਾਲੀ ਦਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਹਲਕੇ ਦੇ ਲੋਕਾ ਨੂੰ ਲੰਮੇ ਸਮੇਂ ਤੋ ਗੁੰਮਰਾਹ ਕਰਦੇ ਆ ਰਹੇ ਹਨ। ਦੋਵੇ ਆਗੂ ਮੰਤਰੀ ਰਹਿ ਚੁੱਕੇ ਨੇ ਪਰਤੂੰ ਹਲਕਾ ਵਿਕਾਸ ਪੱਖੋ ਕਾਫੀ ਪਛੜ ਗਿਆ ਹੈ ਜੇ ਗੱਲ ਮਹਿਰਾਜ ਦੀ ਕਰੀਏ ਤਾਂ ਇਸ ਪਿੰਡ ਨੂੰ ਕੈਪਟਨ ਦੇ ਪੁਰਖਿਆਂ ਦਾ ਪਿੰਡ ਕਹਿਕੇ  ਲੋਕਾ ਤੋ ਵੋਟਾਂ ਤਾਂ ਹਾਸਲ ਕਰ ਲੈਦੇ ਸੀ ਪਰ ਇਸ ਪਿੰਡ ਦਾ ਵਿਕਾਸ ਨਾ ਕਾਂਗਰਸ ਨੇ ਕੀਤਾ ਨਾ ਅਕਾਲੀ ਦਲ ਨੇ ਇਸੇ ਕਾਰਨ ਪਹਿਲਾਂ ਕਾਂਗਰਸ ਪਾਰਟੀ ਦਾ ਆਗੂ ਤੇ ਮੌਜੂਦਾ ਕੌਸਲਰ ਵਿਜੈ ਕੁਮਾਰ ਵੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆ ਗਿਆ ਤੇ ਹੁਣ ਅਕਾਲੀ ਦਲ ਦਾ ਆਗੂ ਤੇ ਸਾਬਕਾ ਕੌਸਲਰ ਲਖਵਿੰਦਰ ਸਿੰਘ ਨੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕਰ ਲਈ। ਇਹ ਸਭ ਕੁੱਝ ਤਾਹੀ ਸੰਭਵ ਹੋ ਸਕਿਆ ਕਿਉਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਪੰਜਾਬ ਲਈ ਯੋਜਨਾਵਾਂ ਤੇ ਗਰੰਟੀਆ  ਤੋਂ ਲੋਕ ਪ੍ਰਭਾਵਿਤ ਹੋ ਚੁੱਕੇ ਨੇ ਇਸੇ ਕਾਰਨ ਚੋਣ ਜਾਬਤੇ ਤੋ ਪਹਿਲਾਂ ਹੀ ਧੜਾ ਧੜ ਪਾਰਟੀ ਛੱਡ ਆਮ ਆਦਮੀ ਪਾਰਟੀ ਵਿੱਚ ਆ ਰਹੇ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬਹੁਤ ਸਾਰੇ ਵੱਡੇ ਆਗੂ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਣਗੇ।
ਆਪ ਦੇ ਉਮੀਦਵਾਰ ਬਲਕਾਰ ਸਿੱਧੂ ਦੀ ਅਗਵਾਈ ਹੇਠ ਲਗਾਤਾਰ ਵਧ ਰਿਹਾ ਆਮ ਆਦਮੀ ਪਾਰਟੀ ਦਾ ਕਾਫਲਾ
ਇਥੇ ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਲਗਾਤਾਰ ਵੋਟਰ ਭਰੋਸਾ ਜਿਤਾਉਦੇ ਹੋਏ ਆਪ ਵਿੱਚ ਸਾਮਲ ਹੋ ਰਹੇ ਹਨ। ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਵਲੰਟੀਅਰਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।
95840cookie-checkਅਕਾਲੀ ਦਲ ਨੂੰ ਝਟਕਾ ਪਿੰਡ ਮਹਿਰਾਜ ਦਾ ਸਾਬਕਾ ਕੌਸ਼ਲਰ ਆਪ ‘ਚ ਸਾਮਲ ਹੋਇਆ
error: Content is protected !!