ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ 12 ਦਸੰਬਰ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਰਾਮਪੁਰਾ ਮੰਡਲ ਵਿਖੇ ਕੱਚੇ ਕਾਮਿਆ ਵਲੋਂ ਪਾਵਰਕਾਮ ਦੇ ਦਫਤਰ ਵਿਖੇ ਮੁੱਖ ਮੰਤਰੀ ਅਤੇ ਡੀ.ਐੱਸ.ਪੀ ਗੁਰਪ੍ਰੀਤ ਸਿੰਘ ਮਾਨਸਾ ਦੀ ਅਰਥੀ ਸਾੜੀ ਗਈ ਤੇ ਰੋਸ ਰੈਲੀ ਕੀਤੀ। ਇਸ ਮੌਕੇ ਕੱਚੇ ਕਾਮੇ ਆਪਣੀਆ ਹੱਕੀ ਮੰਗਾਂ ਨੂੰ ਲੈ ਕੇ ਕਿਹਾ ਕਿ ਸਾਨੂੰ ਪੱਕੇ ਕੀਤਾ ਜਾਵੇ। ਪ੍ਰਸਾਸਨ ਵਲੋਂ ਮਾਨਸਾ ਵਿਖੇ ਕੱਚੇ ਕਾਮਿਆ ਤੇ ਲਾਠੀਚਾਰਜ ਚਾਰਜ਼ ਕੀਤਾ ਗਿਆ ਸੀ ਜਿਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਲਾਠੀਚਾਰਜ ਦੇ ਵਿਰੋਧ ਵਿੱਚ ਵੱਖ਼-ਵੱਖ਼ ਆਗੂਆਂ ਵੱਲੋਂ ਵਿਚਾਰ ਪੇਸ਼ ਕੀਤੇ ਗਏ।
ਇਸ ਮੌਕੇ ਬੂਟਾ ਸਿੰਘ ਡਵੀਜਨ ਪ੍ਰਧਾਨ, ਜੀਵਨ ਸਿੰਘ, ਮਨਦੀਪ ਸਿੰਘ, ਸ਼ੰਕਰ ਕੁਮਾਰ, ਤੇਜਿੰਦਰ ਸਿੰਘ, ਲਖਵੀਰ ਸਿੰਘ, ਪਰਮਿੰਦਰ ਸਿੰਘ, ਗੁਰਕੀਰਤ ਸਿੰਘ ਅਮਨ ਕੁਮਾਰ ਅਤੇ ਟੀ.ਐਸ.ਯੂ ਸੋਢੀ ਰਵਿੰਦਰ ਕੁਮਾਰ ਆਗੂਆਂ ਨੇ ਵਿਚਾਰ ਰੱਖੇ ਅਤੇ ਸਟੇਜ ਦੀ ਕਰਵਾਈ ਮਲਕੀਤ ਸਿੰਘ ਨੇ ਨਿਭਾਈ।
949500cookie-checkਮਾਨਸਾ ਵਿਖੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿਖੇਧੀ