Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 13, 2025

Loading

ਚੜ੍ਹਤ ਪੰਜਾਬ ਦੀ,

 

ਲੁਧਿਆਣਾ, (ਸਤ ਪਾਲ  ਸੋਨੀ):ਪੰਜਾਬ ਦੀ ਚਰਚਿਤ ਬੋਲੀ ਦੇ ਮਜ਼ਾਕੀਆ ਪਾਤਰ ਗਿਰਧਾਰੀ ਲਾਲ ਬਾਰੇ ਗਿੱਪੀ ਗਰੇਵਾਲ ਦੀ ਲਿਖੀ ਤੇ ਡਾਇਰੈਕਟ ਕੀਤੀ ਪੇਂਡੂ ਕਲਚਰ ਦੀਆਂ ਮਹਿਕਾਂ ਬਿਖੇਰਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮਸ਼ਾਵਾ ਨੀ ਗਿਰਧਾਰੀ ਲਾਲਦਾ ਟਰੇਲਰ ਬੀਤੇ ਦਿਨੀਂ ਹੀ ਰਿਲੀਜ਼ ਹੋਇਆ ਹੈ ਜਿਸ ਵਿਚ ਗਿੱਪੀ ਗਰੇਵਾਲ ਨੇ ਇੱਕ ਅਜਿਹੇ ਬੇਪ੍ਰਵਾਹ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ ਜੋ ਪਿੰਡ ਦੀਆਂ ਸੋਹਣੀਆਂ ਜਨਾਨੀਆਂ ਦਾ ਝਾਕਾ ਲੈਣ ਦਾ ਆਦੀ ਹੈਫਿਲਮ ਵਿੱਚ ਇਕ ਨਹੀਂ ਬਲਕਿ ਅਨੇਕਾਂ ਨਾਮਵਰ ਹੀਰੋਇਨਾਂ ਵਿਖਾਈ ਦਿੰਦੀਆਂ ਹਨ ਜੋ ਸਮੇਂਸਮੇਂ ਸਿਰ ਗਿਰਧਾਰੀ ਲਾਲ ਦੀ ਜਿੰਦਗੀ ਆਉਂਦੀਆਂ ਹਨਫਿਲਮ ਪਿੰਡ ਦਾ ਕਲਚਰ ਵਿਖਾਉਣ ਲਈ 1940 ਦੇ ਸਮੇਂ ਦੇ ਪੁਰਾਣੇ ਘਰਾਂ ਦਾ ਸੈੱਟ ਲਿਆ ਗਿਆ ਹੈ

ਟਰੇਲਰ ਮੁਤਾਬਕ ਇਹ ਫਿਲਮ ਇੱਕ ਸਧਾਰਨ ਕਿਸਮ ਦੇ ਛੜੇ ਬੰਦੇ ਦੇ ਹਸੀਨ ਸੁਪਨਿਆਂ ਦੀ ਕਹਾਣੀ ਪੇਸ਼ ਕਰਦੀ ਹੈ ਜਿਸਨੂੰ ਪਿੰਡ ਦੀਆਂ ਸਾਰੀਆਂ ਜਨਾਨੀਆਂ ਚੰਗੀਆਂ ਲੱਗਦੀਆਂ ਹਨ ਪਰ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾਆਪਣੇ ਆਪ ਨੂੰ ਚੰਗਾ ਵਿਖਾਉਣ ਲਈ ਗਿਰਧਾਰੀ ਲਾਲ ਜੋ ਸਕੀਮਾਂ ਘੜ੍ਹਦਾ ਹੈ ਉਹੋ ਫਿਲਮ ਦੀ ਰੌਚਕਤਾ ਨੂੰ ਵਧਾਉਂਦੀਆਂ ਹਨਫਿਲਮ ਦਾ ਗੀਤ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈਗਿੱਪੀ ਗਰੇਵਾਲ ਵਲੋਂ ਖੁਦ ਡਾਇਰੈਕਟ ਕੀਤੀ ਇਸ ਫ਼ਿਲਮ ਵਿਚ ਗਿੱਪੀ ਗਰੇਵਾਲ ਦੇ ਨਾਲ ਅਦਾਕਾਰਾ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸਾਰਾ ਗੁਰਪਾਲ, ਯਾਮੀ ਗੌਤਮ, ਤਨੂ ਗਰੇਵਾਲ, ਸੁਰੀਲੀ ਗੌਤਮ, ਪਾਇਲ ਰਾਜਪੂਤ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਸੀਮਾ ਕੋਸ਼ਲ, ਪ੍ਰਭ ਗਰੇਵਾਲ, ਪਰਮਿੰਦਰ ਕੌਰ ਗਿੱਲ, ਰਾਜ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ

ਸ਼ਾਵਾ ਨੀ ਗਿਰਧਾਰੀ ਲਾਲ ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਤੇ ਓਮਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ਹੈ ਅਤੇ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ, ਵਾਸ਼ੂ ਭਗਨਾਨੀ ਅਤੇ ਆਸ਼ੂ ਮੁਨੀਸ਼ ਸਾਹਨੀ ਹਨਇਸ ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖਿਆ ਹੈ ਅਤੇ ਡਾਇਲਾਗ ਤੇ ਸਕਰੀਨ ਪਲੇਅ ਰਾਣਾ ਰਣਬੀਰ ਨੇ ਲਿਖੇ ਹਨਨਾਮੀ ਗੀਤਕਾਰ ਹੈਪੀ ਰਾਏਕੋਟੀ ਅਤੇ ਰਿੱਕੀ ਖਾਨ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਸੁਨੀਧੀ ਚੌਹਾਨ ਅਤੇ ਜੀ ਖਾਨ ਨੇ ਗਾਇਆ ਹੈਆਉਣ ਵਾਲੀ 17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਪੰਜਾਬੀ ਦਰਸ਼ਕਾਂ ਲਈ ਮਨੋਰੰਜਨ ਦੀ ਇੱਕ ਨਵੀਂ ਸੌਗਾਤ ਹੋਵੇਗੀ

v

93450cookie-check17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ  ਕਾਮੇਡੀ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’
error: Content is protected !!