![]()

ਲੁਧਿਆਣਾ 8 ਦਸੰਬਰ ( ਸਤ ਪਾਲ ਸੋਨੀ ) : ਕਾਂਗਰਸ ਪਾਰਟੀ ਵਲੋਂ ਸਥਾਨਕ ਨਗਰ ਪੰਚਾਇਤਾਂ, ਕੌਂਸਲ ਅਤੇ ਨਗਰ ਨਿਗਮ ਚੋਣਾਂ ਵਿਚ ਕੀਤੀ ਜਾ ਰਹੀ ਸ਼ੇਰਆਮ ਧੱਕੇਸ਼ਾਹੀ ਲੋਕਤੰਤਰ ਦਾ ਘਾਣ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪੰਜਾਬ ਚੌਧਰੀ ਯਸ਼ਪਾਲ ਵਲੋਂ ਕੀਤਾ ਗਿਆ। ਉਨਾਂ ਕਿਹਾ ਕਿ ਕਾਂਗਰਸੀਆਂ ਵਲੋਂ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਮੱਲਾਂਵਾਲਾ, ਬਾਘਾਪੁਰਾਣਾ, ਮੱਖੂ ਅਤੇ ਘਨੌਰ ਵਿਚ ਦਿਨ ਦਿਹਾਡ਼ੇ ਅਕਾਲੀ ਦਲ ਦੇ ਆਗੂਆਂ ਨਾਲ ਮਾਰਕੁੱਟ ਕੀਤੀ ਗਈ ਅਤੇ ਕਈ ਥਾਵਾਂ ਉਤੇ ਅਕਾਲੀ ਆਗੂਆਂ ਦੇ ਨਾਮਜ਼ਦਗੀ ਪੱਤਰ ਵੀ ਫਾਡ਼ ਦਿੱਤੇ ਗਏ। ਉਨਾਂ ਕਿਹਾ ਕਿ ਸਥਾਨਕ ਚੋਣਾਂ ਵਿਚ ਕਾਂਗਰਸੀ ਸ਼ਰੇਆਮ ਗੁੰਡਾਗਰਦੀ ਤੇ ਉਤਰ ਆਏ ਹਨ। ਉਨਾਂ ਕਿਹਾ ਕਿ ਆਜ਼ਾਦ ਭਾਰਤ ਵਿਚ ਇਹ ਸਭ ਕੁੱਝ ਹੋਣਾ ਬਹੁਤ ਹੀ ਨਿੰਦਣਯੋਗ ਹੈ। ਉਨਾਂ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸ਼ਨ ਵੀ ਸਥਾਨਕ ਆਗੂਆਂ ਤੇ ਸਹਿ ਉਤੇ ਉਲਟਾ ਅਕਾਲੀ ਆਗੁਆਂ ਉਪਰ ਹੀ ਕੇਸ ਦਰਜ ਕਰ ਰਿਹਾ ਹੈ। ਉਨਾਂ ਕਿਹਾ ਕਿ ਕਾਂਗਰਸ ਵਲੋਂ ਕੀਤਾ ਜਾ ਰਿਹਾ ਇਹ ਧੱਕਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਅਕਾਲੀਆਂ ਵਲੋਂ ਸ਼ਾਤਮਈ ਅਤੇ ਲੋਕਤੰਤਰੀ ਤਰੀਕੇ ਨਾਲ ਪੰਜਾਬ ਦੀ ਜਨਤਾ ਅਤੇ ਪ੍ਰਸ਼ਾਸ਼ਨ ਤੱਕ ਆਪਣੀ ਗੱਲ ਪਹੁੰਚਾਈ ਜਾਵੇਗੀ ਕਿ ਕਿਸ ਤਰਾਂ ਕਾਂਗਰਸੀ ਇਨਾਂ ਚੋਣਾਂ ਵਿਚ ਲੋਕਤੰਤਰ ਦਾ ਗਲਾ ਘੁੱਟ ਰਹੇ ਹਨ । ਉਨਾਂ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਕਤ ਥਾਵਾਂ ਦੇ ਜਿਥੇ ਵੀ ਅਕਾਲੀ ਆਗੂਆਂ ਨਾਲ ਧੱਕਾ ਹੋਇਆ ਉਥੋਂ ਦੀ ਚੋਣ ਰੱਦ ਕਰਕੇ ਇਸਨੂੰ ਦੁਬਾਰਾ ਕਰਵਾਇਆ ਜਾਵੇ।
92900cookie-checkਕਾਂਗਰਸੀਆਂ ਵਲੋਂ ਸਥਾਨਕ ਚੋਣਾਂ ਵਿਚ ਕੀਤੀ ਜਾ ਰਹੀ ਗੁੰਡਾਗਰਦੀ ਲੋਕਤੰਤਰ ਦਾ ਘਾਣ: ਚੌਧਰੀ ਯਸ਼ਪਾਲ