ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 26 (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਵਿੱਦਿਅਕ ਖੇਤਰ ਦੇ ਨਾਲ ਸਮਾਜਿਕ ਗਤੀਵਧੀਆਂ ਵਿੱਚ ਨੈਸ਼ਨਲ ਪੱਧਰ ਤੇ ਨਾਮਣਾ ਖੱਟਣ ਵਾਲੀ ਸੰਸਥਾ ਨੇ ਹੁਣ ਸਪੋਰਟਸ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਦਿਆਂ ਹੋਇਆ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਾਇਰੈਕਟਰ ਸਪੋਰਟਸ ਗੁਰਦੀਪ ਕੌਰ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਕਸਿੰਗ ਇੰਟਰ ਕਾਲਜ ਮੁਕਾਬਲੇ 18 ਅਤੇ 19 ਨਵੰਬਰ ਨੂੰ ਮੋਦੀ ਕਾਲਜ ਪਟਿਆਲ਼ਾ ਵਿਖੇ ਬਾਕਸਿੰਗ ਕੋਚ ਮੈਡਮ ਰੇਨੂੰ ਬਾਲਾ ਦੀ ਰਹਿਨੁਮਾਈ ਹੇਠ ਕਰਵਾਏ ਗਏ ।
ਅਮਨਦੀਪ ਕੌਰ ਨੇ ਜਿੱਤਿਆ ਗੋਲਡ ਮੈਡਲ
ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀ ਬਾਕਸਿੰਗ ਟੀਮ ਨੇ ਫਿਜੀਕਲ ਵਿਭਾਗ ਦੇ ਮੁਖੀ ਪ੍ਰੋਫੈਸਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਭਾਗ ਲਿਆ। ਇਹਨਾਂ ਮੁਕਾਬਲਿਆ ਵਿੱਚ ਮਾਤਾ ਸੁੰਦਰੀ ਗਰਲਜ ਕਾਲਜ, ਢੱਡੇ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਮੈਡਲ ਪ੍ਰਾਪਤ ਕੀਤੇ ਜਿੰਨ੍ਹਾਂ ਵਿੱਚੋਂ ਅਮਨਦੀਪ ਕੌਰ ਪਿੰਡ ਢਿਪਾਲੀ ਕਲਾਸ ਪੀ.ਜੀ.ਡੀ.ਸੀ.ਏ ਨੇ 64 ਤੋਂ 69 ਕਿੱਲੋ ਭਾਰ ਵਰਗ ਵਿੱਚ ਗੋਲਡ ਮੈਡਲ, ਬਖਸਪ੍ਰੀਤ ਕੌਰ ਬਾਲਿਆਂਵਾਲੀ ਕਲਾਸ ਬੀ.ਏ ਭਾਗ ਦੂਜਾ ਨੇ 45 ਅਤੇ 48 ਕਿੱਲੋ ਭਾਰ ਵਰਗ ਵਿੱਚ ਤਾਂਬੇ ਦਾ ਤਮਗਾ ਅਤੇ ਮਨਦੀਪ ਕੌਰ ਪਿੰਡ ਬਾਲਿਆਂਵਾਲੀ ਕਲਾਸ ਬੀ.ਏ ਭਾਗ ਪਹਿਲਾ ਨੇ 48 ਤੋਂ 51 ਕਿੱਲੋ ਭਾਰ ਵਰਗ ਵਿੱਚ ਤਾਬੇਂ ਦਾ ਤਮਗਾ ਪ੍ਰਾਪਤ ਕਰਕੇ ਕਾਲਜ ਅਤੇ ਆਪਣੇ ਮਾਤਾ ਪਿਤਾ, ਪਿੰਡ ਅਤੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ।
ਕਾਲਜ ਕੈਂਪਸ ਪਹੁੰਚਣ ਤੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ, ਐਮ.ਡੀ ਗੁਰਬਿੰਦਰ ਸਿੰਘ ਬੱਲੀ ਅਤੇ ਸਮੂਹ ਸਟਾਫ ਅਤੇ ਵਿਦਿਆਰਥਣਾ ਨੇ ਖਿਡਾਰਨਾਂ ਦਾ ਨਿੱਗਾ ਸਵਾਗਤ ਕੀਤਾ। ਚੇਅਰਮੈਨ ਕੁਲਵੰਤ ਸਿੰਘ ਢੱਡੇ ਨੇ ਕਿਹਾ ਕਿ ਸੰਸਥਾ ਪੜ੍ਹਾਈ ਦੇ ਨਾਲ ਨਾਲ ਖੇਡਾ ਵਿੱਚ ਵੀ ਵਿਦਿਆਰਥਣਾਂ ਨੂੰ ਉਤਸਾਹਿਤ ਕਰਦੀ ਆ ਰਹੀ ਹੈ ਅਤੇ ਵਿਦਿਆਰਥਣਾਂ ਵੀ ਹਮੇਸਾ ਖੇਡਾ ਵਿੱਚ ਪ੍ਰਾਪਤੀਆਂ ਕਰਕੇ ਪੰਜਾਬ ਪੁਲਿਸ, ਆਰਮੀ ਅਤੇ ਹੋਰ ਟਾਸਕ ਫੋਰਸਾਂ ਵਿੱਚ ਨੋਕਰੀ ਪ੍ਰਾਪਤ ਕਰ ਚੁੱਕੀਆਂ ਹਨ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਖਿਡਾਰਨਾਂ ਨੂੰ ਆਪਣੀ ਨੇਕ ਕਮਾਈ ਵਿੱਚੋਂ ਦੇਸੀ ਘਿਉ, ਬਾਦਾਮ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਬਾਕਸਿੰਗ ਕੋਚ ਪ੍ਰੋ. ਜਸਵਿੰਦਰ ਸਿੰਘ ਦੀ ਦਿਨ ਰਾਤ ਮਿਹਨਤ ਕਰਕੇ ਅਸੀਂ ਹਰੇਕ ਸਾਲ ਮੈਡਲ ਜਿੱਤਦੇ ਹਾਂ। ਉਨ੍ਹਾ ਕਿਹਾ ਕਿ ਸਾਡਾ ਮਕਸਦ ਕਾਲਜ ਵਿੱਚੋਂ ਏਸੀਅਨ, ਕੋਮਨਵੈਲਥ ਅਤੇ ਉਲੰਪਿਕ ਪੱਧਰ ਦੇ ਖਿਡਾਰੀ ਪੈਦਾ ਕਰਨਾਂ ਹੈ। ਇਸ ਮੌਕੇ ਸੰਸਥਾ ਦੇ ਪ੍ਰਸ਼ਾਸਕੀ ਡਾਇਰੈਕਟਰ ਮੈਡਮ ਸਿੰਬਲਜੀਤ ਕੌਰ, ਖਜਾਨਚੀ ਮੈਡਮ ਪ੍ਰਸ਼ੋਤਮ ਕੌਰ ਅਤੇ ਸਮੂਹ ਸਟਾਫ ਨੇ ਇਸ ਪ੍ਰਾਪਤੀ ਲਈ ਕੋਚ ਅਤੇ ਖਿਡਾਰਨਾਂ ਨਾਲ ਖੁਸ਼ੀ ਸਾਂਝੀ ਕੀਤੀ।
927800cookie-checkਪੰਜਾਬੀ ਯੂਨੀਵਰਸਿਟੀ ਇੰਟਰ ਕਾਲਜ ਬਾਕਸਿੰਗ ਚੈਪੀਅਨਸਿਪ ਵਿੱਚ ਮਾਤਾ ਸੁੰਦਰੀ ਗਰਲਜ ਕਾਲਜ ਦੀ ਝੰਡੀ