ਚੜ੍ਹਤ ਪੰਜਾਬ ਦੀ
ਲੁਧਿਆਣਾ, 24 ਨਵੰਬਰ (ਸਤ ਪਾਲ ਸੋਨੀ) – ਪੰਜਾਬ ਐਂਡ ਸਿੰਧ ਬੈਂਕ ਦੇ ਲੀਡ ਬੈਂਕ ਦਫ਼ਤਰ ਲੁਧਿਆਣਾ ਵੱਲੋਂ ਅੱਜ ਆਰਸੇਟੀ (ਰੂਰਲ ਸੈਲਫ ਇੰਪਲਾਈਮੈਂਟ ਟ੍ਰੇਨਿੰਗ ਇੰਸਟੀਚਿਊਟ) ਕੈਂਪਸ ਵਿਖੇ ਸੈਲਫ ਹੈਲਪ ਗਰੁੱਪ ਦੇ ਸਮੂਹ ਮੈਂਬਰਾਂ ਲਈ ਵਿੱਤੀ ਸਾਖ਼ਰਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਰ.ਬੀ.ਆਈ. ਦੇ ਏ.ਜੀ.ਐਮ. ਸ਼ਾਲਿਨੀ ਜੈਨ, ਡੀ.ਡੀ.ਐਮ. ਨਾਬਾਰਡ ਸੰਜੀਵ ਕੁਮਾਰ, ਐਲ.ਡੀ.ਐਮ. ਸੰਜੇ ਗੁਪਤਾ, ਡਾਇਰੈਕਟਰ ਆਰਸੇਟੀ ਸ੍ਰੀ ਆਰ.ਸੀ. ਰੌਏ, ਆਰ.ਬੀ.ਆਈ. ਤੋਂ ਮਾਧਵ ਸੈਣੀ, ਐਫ.ਐਲ.ਸੀ. ਸ੍ਰੀ ਸੁਸ਼ੀਲ ਗੁਪਤਾ ਅਤੇ ਐਨ.ਆਰ.ਐਲ.ਐਮ. ਵਿਭਾਗ ਦੇ ਅਧਿਕਾਰੀਆਂ ਨੇ ਭਾਗ ਲਿਆ।
ਕੈਂਪ ਵਿੱਚ 75 ਤੋਂ 80 ਦੇ ਕਰੀਬ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।ਆਰ.ਬੀ.ਆਈ. ਦੇ ਜਨਰਲ ਮੈਨੇਜਰ ਸ਼ਾਲਿਨੀ ਜੈਨ ਨੇ ਜਿਲ੍ਹੇ ਵਿੱਚ ਹੋਰ ਸੈਲਫ ਹੈਲਪ ਗਰੁੱਪਾਂ ਦੇ ਗਠਨ ‘ਤੇ ਜ਼ੋਰ ਦਿੱਤਾ ਅਤੇ ਇਹ ਵੀ ਦੱਸਿਆ ਕਿ ਗਰੁੱਪ ਨੂੰ ਕਿਵੇਂ ਬਣਾਈ ਰੱਖਣਾ ਹੈ। ਡੀ.ਡੀ.ਐਮ. ਨਾਬਾਰਡ ਸੰਜੀਵ ਕੁਮਾਰ ਨੇ ਸੈਲਫ ਹੈਲਪ ਗਰੁੱਪਾਂ ਦੇ ਫਾਇਦੇ ਬਾਰੇ ਚਾਨਣਾ ਪਾਇਆ। ਐਲ.ਡੀ.ਐਮ. ਸੰਜੇ ਗੁਪਤਾ ਨੇ ਗਰੁੱਪਾਂ ਦੇ ਕ੍ਰੈਡਿਟ ਲਿੰਕੇਜ ਦੀ ਪ੍ਰਕਿਰਿਆ ਬਾਰੇ ਦੱਸਿਆ। ਐਫ.ਐਲ.ਸੀ. ਵੱਲੋਂ ਸੈਲਫ ਹੈਲਪ ਗਰੁੱਪਾਂ ਦੇ ਕੰਮਕਾਜ ਬਾਰੇ ਦੱਸਿਆ ਗਿਆ ਸ਼੍ਰੀ ਮਾਧਵ ਨੇ ਡਿਜੀਟਲ ਬੈਂਕਿੰਗ ਦੇ ਲਾਭ ਬਾਰੇ ਦੱਸਿਆ। ਅੰਤ ਵਿੱਚ ਆਰਸੇਟੀ ਦੇ ਡਾਇਰੈਕਟਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
924200cookie-checkਆਰਸੇਟੀ ਵਿਖੇ ਸੈਲਫ ਹੈਲਪ ਗਰੁੱਪ ਮੈਂਬਰਾਂ ਲਈ ਵਿੱਤੀ ਸਾਖ਼ਰਤਾ ਕੈਂਪ ਆਯੋਜਿਤ