ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 15 ਨਵੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਥਾਨਕ ਏਪੈਕਸ ਹਸਪਤਾਲ ਵਿਖੇ ਹੁਣ ਮੈਕਸ ਸੁਪਰ ਸਪੈਸ਼ਲਿਸਟੀ ਹਸਪਤਾਲ ਬਠਿੰਡਾ ਦੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਆਪਣੀਆਂ ਸੇਵਾਵਾਂ ਦੇਣ ਦੀ ਸੁਰੂਆਤ ਕੀਤੀ ਹੈ ਜਿਸ ਨਾਲ ਸ਼ਹਿਰ ਰਾਮਪੁਰਾ ਦੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ ਕਿਉਂਕਿ ਪਹਿਲਾ ਇਲਾਕੇ ਦੇ ਲੋਕਾਂ ਨੂੰ ਸੁਪਰ ਸਪੈਸ਼ਲਿਸਟ ਇਲਾਜ਼ ਲਈ ਬਠਿੰਡਾ ਜਾਂ ਦੂਜੇ ਵੱਡੇ ਸ਼ਹਿਰਾਂ ਵਿਖੇ ਜਾਣਾ ਪੈਂਦਾ ਸੀ।
ਮੈਕਸ ਹਸਪਤਾਲ ਬਠਿੰਡਾ ਵੱਲੋ ਏਪੈਕਸ ਹਸਪਤਾਲ ਵਿਖੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਓ.ਪੀ.ਡੀ ਦਾ ਉਦਘਾਟਨ ਡਾ. ਗੁਰਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਏਪੈਕਸ ਹਸਪਤਾਲ ਦੇ ਡਾ. ਸੰਦੀਪ ਸਿੰਘ ਜਨਰਲ ਮੇਨੈਜ਼ਰ, ਯੂਨਿਟ ਹੈਡ ਆਪਰੇਸ਼ਨ ਡਾ. ਗੋਰਵ ਸ਼ਰਮਾ, ਡਾ. ਮਹੁੰਮਦ ਉਜਹਰ ਸ਼ਾਹ, ਡਾ. ਦੁਸ਼ਯੰਤ, ਡਾ. ਮੋਨਿਕਾ, ਡਾ. ਸ਼ਾਮ ਸੁੰਦਰ ਨੇ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਗੁਰਿੰਦਰ ਸਿੰਘ ਮਾਨ ਤੇ ਸਿਮਰਨ ਪ੍ਰੀਤ ਕੌਰ ਮਾਨ ਨੇ ਕਿਹਾ ਕਿ ਏਪੈਕਸ ਹਸਪਤਾਲ ਵਿਖੇ ਮੈਕਸ ਸੁਪਰ ਸਪੈਸ਼ਲਿਸ਼ਟੀ ਹਸਪਤਾਲ ਬਠਿੰਡਾ ਦੇ ਡਾਕਟਰ ਹਫਤੇ ਭਰ ਸੇਵਾਵਾਂ ਨਿਭਾਉਣ ਜਿਸ ਵਿੱਚ ਡਾ. ਗੋਰਵ ਸ਼ਰਮਾ ਨਿਊਰੋ ਸ਼ਰਜ਼ਨ ਹਰ ਮਹੀਨੇ ਦੇ ਦੂਜੇ ਤੇ ਚੌਥੇ ਬੁੱਧਵਾਰ, ਡਾ. ਰੋਹਿਤ ਮੋਦੀ ਅਤੇ ਟੀਮ ਕਾਰਡੀਓਲੋਜਿਸਟ ਹਰ ਬੁੱਧਵਾਰ ਓ.ਪੀ.ਡੀ, ਡਾ. ਮੋਨਿਕਾ ਮਿਨਿਅਲ ਐਕਸੈਸ ਅਤੇ ਮੈਟਾਬੋਲਿਕ ਸਰਜ਼ਨ ਹਰ ਬੁੱਧਵਾਰ ਓ.ਪੀ.ਡੀ, ਡਾ. ਦੁਸਿ਼ਅੰਤ ਸ਼ਰਮਾ ਯੂਰੋਲੋਜਿਸਟ ਹਰ ਸ਼ਨੀਵਾਰ ਓ.ਪੀ. ਡੀ ਅਤੇ ਡਾ. ਸ਼ਾਮ ਸੁੰਦਰ ਤੇ੍ਰਹਨ ਸਰਜੀਕਲ ਓਲਕੋਲੋਜਿਸਟ ਹਰ ਮੰਗਲਵਾਰ ਓ.ਪੀ.ਡੀ ਦਾ ਨਿਰੀਖਣ ਕਰਨਗੇ। ਡਾ. ਮਾਨ ਨੇ ਕਿਹਾ ਕਿ ਮੈਕਸ ਸੁਪਰ ਸਪੈਸ਼ਲਿਸਟ ਬਠਿੰਡਾ ਦੇ ਡਾਕਟਰਾ ਦੀਆਂ ਸੇਵਾਵਾਂ ਨਾਲ ਇਲਾਕੇ ਦੇ ਲੋਕਾ ਨੂੰ ਹੁਣ ਦੂਸਰੇ ਸ਼ਹਿਰਾਂ ਵਿੱਚ ਜਾ ਕੇ ਖੱਜਲ ਖੁਆਰ ਨਹੀ ਹੋਣਾ ਪਵੇਗਾ।
912500cookie-checkਏਪੈਕਸ ਹਸਪਤਾਲ ਵਿਖੇ ਹੁਣ ਮੈਕਸ ਹਸਪਤਾਲ ਦੇ ਡਾਕਟਰ ਮਰੀਜਾਂ ਦਾ ਕਰਨਗੇ ਇਲਾਜ