ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ 12 ਨਵੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਤਰਕਸ਼ੀਲ ਸੁਸਾਇਟੀ ਵੱਲੋਂ ਵਿਦਿਆਰਥੀਆਂ ਦੀ ਚੇਤਨਾ ਪ੍ਰੀਖਿਆ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਟੀਮ ਨੇ ਮਾਡਰਨ ਸੈਕੂਲਰ ਸਕੂਲ ਦੇ ਦੋਵੇਂ ਸਕੂਲਾਂ ਦੇ ਮੁਖੀਆਂ ਨੂੰ ਪ੍ਰੀਖਿਆ ਲਈ ਪ੍ਰੇਰਿਤ ਕੀਤਾ। ਫਤਿਹ ਗਰੁੱਪ ਆਫ਼ ਕਾਲਜ਼ ਦੇ ਐੱਮ.ਡੀ ਸੁਖਮੰਦਰ ਸਿੰਘ ਚੱਠਾ ਨੂੰ ਮਿਲ ਕੇ ਤਹਿ ਕੀਤਾ ਗਿਆ ਕਿ ਪ੍ਰੀਖਿਆ ਦੇ ਸੁਬਾਈ ਮੁਖੀ ਰਾਜਿੰਦਰ ਸਿੰਘ ਭਦੌੜ 16 ਨਵੰਬਰ ਨੂੰ 400 ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਇਸੇ ਲੜੀ ਤਹਿਤ ਪਿੰਡ ਢੱਡੇ ਦੇ ਸਕੂਲ ਤੇ ਮਾਤਾ ਸੁੰਦਰੀ ਗਰੁੱਪ ਆਫ ਗਰੁੱਪ ਆਫ ਕਾਲਜ਼ ਦੇ ਪਿ੍ਰੰਸੀਪਲ ਡਾ. ਰਾਜ ਬਾਘਾ ਨਾਲ ਵੀ ਸੰਪਰਕ ਕਰ ਕੇ ਦੁਪਹਿਰ ਸਮੇਂ ਵਿਦਿਆਰਥੀਆਂ ਨੂੰ ਪ੍ਰੀਖਿਆ ਸੰਬੰਧੀ ਜਾਣਕਾਰੀ ਦੇਣਗੇ।
ਇਸ ਤੋਂ ਇਲਾਵਾ ਮੰਡੀ ਕਲਾਂ, ਕੋਟੜਾ ਕੌੜਾ, ਲਹਿਰਾ ਧੂਰਕੋਟ, ਲਹਿਰਾ ਮੁਹੱਬਤ ਆਦਿ ਸਕੂਲਾ ਦੇ ਵਿਦਿਆਰਥੀਆਂ ਦਾ ਪ੍ਰੀਖਿਆ ਨੂੰ ਲੈ ਕੇ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਮੀਡੀਆ ਇੰਚਾਰਜ ਮੁਖੀ ਗਗਨ ਗਰੋਵਰ, ਪਿ੍ਰੰ. ਰਾਜ ਕੁਮਾਰ, ਪਿ੍ਰੰ. ਮੇਹਰ ਬਾਹੀਆ, ਜਗਦੇਵ ਸਿੰਘ ਤੋਂ ਇਲਾਵਾ ਸੁਸਾਇਟੀ ਦੇ ਮੈਂਬਰ ਹਾਜਰ ਸਨ।
907600cookie-checkਤਰਕਸ਼ੀਲ ਸੁਸਾਇਟੀ ਵੱਲੋਂ ਚੇਤਨਾ ਪ੍ਰੀਖਿਆ ਲਈ ਵੱਖ-ਵੱਖ ਟੀਮਾਂ ਬਣਾਈਆਂ