December 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ ,9 ਨਵੰਬਰ , (ਸਤ ਪਾਲ ਸੋਨੀ/ਰਵੀ ਵਰਮਾ) :ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਗੁਰਪੁਰਬ ਨੂੰ ਸਮਰਪਿਤ ਇੱਕ ਵਿਸ਼ੇਸ਼ ਜੱਥਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਅਸਥਾਨ ਸੱਚਖੰਡ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਇਸ ਜੱਥੇ ਵਿੱਚ ਤਕਰੀਬਨ 80 ਤੋਂ ਵੱਧ ਸ਼ਰਧਾਲੂ ਹਨ ਅਤੇ ਇਹ ਜੱਥਾ ਸ੍ਰੀ ਨੰਦੇੜ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 15 ਨਵੰਬਰ ਨੂੰ ਵਾਪਿਸ ਪਰਤੇਗਾ ।
ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਇਸ ਜਥੇ ਨੂੰ ਸਿਰੋਪਾਉ ਤੇ ਫੁੱਲਾਂ ਦੇ ਹਾਰ ਪਾ ਕੇ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਅਤੇ ਅਰਦਾਸ ਕੀਤੀ ਕਿ ਸਮੁੱਚੇ ਸ਼ਰਧਾਲੂਆਂ ਦੀ ਇਹ ਧਾਰਮਿਕ ਯਾਤਰਾ ਸਫਲ ਹੋਵੇ ਤੇ ਹਰ ਸ਼ਰਧਾਲੂ ਦੀ ਮਨੋਕਾਮਨਾ ਗੁਰੂ ਸਾਹਿਬ ਪੂਰਨ ਕਰਨ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਬਿਕਰਮ ਸਿੱਧੂ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਗੁਰਪੁਰਬ ਮਨਾਉਣ ਦਾ ਵਰ੍ਹਾ ਚੱਲ ਰਿਹਾ ਹੈ ਅਤੇ ਹੁਣ ਕੋਰੋਨਾ ਬਿਮਾਰੀ ਦਾ ਪ੍ਰਕੋਪ ਘਟਣ ਤੋਂ ਬਾਅਦ ਸਿੱਖ ਸੰਗਤ ਨੂੰ ਗੁਰੂ ਸਾਹਿਬਾਨਾਂ ਦੇ ਅਸਥਾਨਾਂ ਤੇ ਦਰਸ਼ਨ ਕਰਨ ਲਈ ਜਾਣ ਦਾ ਮੌਕਾ ਮਿਲ ਰਿਹਾ ਹੈ । ਐਡਵੋਕੇਟ ਸਿੱਧੂ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਖਸਿਸ਼ ਸਦਕਾ ਇੱਕ ਛੋਟਾ ਜਿਹਾ ਉਪਰਾਲਾ ਕਰਕੇ ਅਸੀਂ 80 ਦੇ ਕਰੀਬ ਸ਼ਰਧਾਲੂਆਂ ਨੂੰ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰਨ ਲਈ ਭੇਜ ਰਹੇ ਹਾਂ ਅਤੇ ਆਉਣ ਵਾਲ ਸਮੇਂ ਵਿੱਚ ਗੁਰੂ ਜੀ ਕਿਰਪਾ ਨਾਲ ਇਲਾਕੇ ਦੀ ਸੰਗਤ ਨੂੰ ਹੋਰ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਾਉਣ ਦੇ ਯਤਨ ਵੀ ਜਾਰੀ ਰਹਿਣਗੇ ।
ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਹਲਕਾ ਪੱਛਮੀ ਲੁਧਿਆਣਾ ਤੋਂ ਸੰਗਤ ਭੇਜੀ ਗਈ ਸੀ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਲਾਸਾਨੀ ਸ਼ਹਾਦਤ ਨੇ ਭਾਰਤ ਵਰਗੇ ਦੇਸ਼ ਨੂੰ ਕੱਟੜਪੰਥੀਆਂ ਤੇ ਧਰਮ ਵਿਰੋਧੀ ਤਾਕਤਾਂ ਨੂੰ ਮਾਤ ਦੇ ਕੇ ਦੇਸ਼ ,ਕੌਮ ਤੇ ਧਰਮ ਦੀ ਰੱਖਿਆ ਕੀਤੀ ਜਿਸ ਨੂੰ ਹਰ ਭਾਰਤੀ ਹਮੇਸ਼ਾ ਯਾਦ ਰੱਖੇਗਾ । ਇਸ ਮੌਕੇ ਮਾਤਾ ਗੰਗਾ ਇਸਤਰੀ ਸਤਿਸੰਗ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਨੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਵਲੋਂ ਕੀਤੇ ਇਸ ਪੁੰਨ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਕਿਹਾ ਕਿ ਇਸ ਪਰਿਵਾਰ ਦੀ ਬੇਨਤੀ ਤੇ ਅਰਦਾਸ ਉਹ ਜਰੂਰ ਗੁਰੂ ਚਰਨਾਂ ਵਿੱਚ ਕਰਨਗੇ ।
ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ਮਨਮੋਹਨ ਸਿੰਘ ਨੇ ਕਿਹਾ ਕਿ ਐਡਵੋਕੇਟ ਬਿਕਰਮ ਸਿੰਘ ਸਿੱਧੂ ਬਹੁਤ ਨੇਕ ਦਿਲ ਤੇ ਸੱਚੇ ਸੁੱਚੇ ਸਮਾਜ ਸੇਵੀ ਹਨ ਅਤੇ ਹਮੇ਼ਸ਼ਾ ਗਰੀਬ ਤੇ ਲੋੜਵੰਦਾਂ ਦੀ ਮੱਦਦ ਕਰਦੇ ਹਨ ਅਤੇ ਧਾਰਮਿਕ ਤੌਰ ਤੇ ਪਿਛਲੇ ਇੱਕ ਸਾਲ ਤੋਂ ਵੱਖ ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਵੱਡੀ ਸੇਵਾ ਕਰ ਰਹੇ ਹਨ । ਇਸ ਮੌਕੇ ਅਗਰ ਨਗਰ ਮੰਡਲ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੰਜੀਵ ਸ਼ੇਰੂ ਸੱਚਦੇਵਾ ਤੋਂ ਇਲਾਵਾ ਜੱਥੇ ਵਿੱਚ ਜਾਣ ਵਾਲੇ ਸ਼ਰਧਾਲੂਆਂ ਨੇ ਵੀ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਇਸ ਮਹਾਨ ਸੇਵਾ ਲਈ ਧੰਨਵਾਦ ਕੀਤਾ ।
ਇਸ ਜੱਥੇ ਵਿੱਚ ਜਾਣ ਵਾਲੀਆਂ ਖਾਸ ਸ਼ਖਸ਼ੀਅਤਾਂ ਸ਼ਾਮਿਲ ਸਨ ਜਿਹਨਾਂ ਵਿੱਚ ਕਰਨਦੀਪ ਸਿੰਘ ,ਨਵਜੋਤ ਸਿੰਘ , ਜਸਵਿੰਦਰ ਸਿੰਘ ,ਇੰਦਰਜੀਤ ਸਿੰਘ , ਹਰਪ੍ਰੀਤ ਸਿੰਘ , ਬਲਜੀਤ ਸਿੰਘ , ਜਗਮੀਤ ਸਿੰਘ , ਨਿਰਮਲ ਸਿੰਘ , ਸ਼ੇਰ ਸਿੰਘ , ਲਾਡੀ , ਗੁਰਬਚਨ ਸਿੰਘ , ਪਰਮਪ੍ਰੀਤ ਸਿੰਘ , ਰਜਿੰਦਰ ਸਿੰਘ , ਤਰਵਿੰਦਰ ਸਿੰਘ , ਸੁਰਿੰਦਰ ਸਿੰਘ , ਬੀਬੀ ਗੁਰਪ੍ਰੀਤ ਕੌਰ ਪ੍ਰਧਾਨ ਮਾਤਾ ਗੰਗਾ ਸਤਿਸੰਗ ਸੇਵਾ ਸੁਸਾਇਟੀ , ਬੀਬੀ ਬਲਜੀਤ ਕੌਰ ,ਤਰਸੇਮ ਚੰਦ ਸ਼ਰਮਾ , ਸ਼ਮਾ ਸ਼ਰਮਾ , ਬੀਬੀ ਤਜਿੰਦਰ ਕੌਰ , ਬੀਬੀ ਲਖਵਿੰਦਰ ਕੌਰ , ਮਨਮੋਹਨ ਸਿੰਘ ਦਸ਼ਮੇਸ਼ ਸੇਵਾ ਸੁਸਾਇਟੀ , ਮੌਂਟੀ ਚੌਹਾਨ , ਗੁਰਪ੍ਰੀਤ ਗੋਗੀ , ਜਸਪ੍ਰੀਤ ਸਿੰਘ , ਗੁਰਪ੍ਰੀਤ ਰਾਜਾ , ਅਜੀਤ ਪਾਲ ਸਿੰਘ ਪਾਲੀ ਤੇ ਹੋਰ ਸੱਜਣ ਵੀ ਮੌਜੂਦ ਸਨ ।

 

90400cookie-checkਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਸੱਚਖੰਡ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜੱਥਾ ਰਵਾਨਾ
error: Content is protected !!