ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ/ਰਵੀ ਵਰਮਾ): ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਪਾਪੀ ਅਨੀਲ ਅਰੋੜਾ ਅਤੇ ਸਾਥੀਆ ਨੂੰ ਹੁਣ ਤੱਕ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਨਾਂ ਕਰਨਾ ਸਿੱਧੇ ਰੂਪ ਵਿੱਚ ਸਿੱਖ ਭਾਈਚਾਰੇ ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਦੋਸ਼ੀ ਦੀ ਪੁਸ਼ਤ ਪਨਾਹੀ ਕਰਨਾ ਹੈ ਜਿਸ ਨੂੰ ਹੁਣ ਸਮੂਹ ਸਿੱਖ ਜੱਥੇਬੰਦੀਆਂ ਕਦਾਚਿੱਤ ਵੀ ਬਰਦਾਸ਼ਤ ਨਹੀਂ ਕਰਨਗੀਆਂ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਚਲ ਰਹੇ ਕਿਸਾਨ ਸੰਘਰਸ਼ ਮੋਰਚਾ ਗੁਲਮੋਹਰ ਹੋਟਲ ਦੇ ਸਾਹਮਣੇ ਫਿਰੋਜ਼ਪੁਰ ਰੋਡ ਵਿਖੇ ਵੱਖ ਵੱਖ ਪੰਥਕ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਵਿੱਚ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਪੰਥ ਵਿਦਵਾਨ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮਖੂ, ਸਿਖ ਯੂਥ ਪਾਵਰ ਆਫ ਪੰਜਾਬ ਦੇ ਮੁੱਖ ਸੇਵਾਦਾਰ ਨਿਹੰਗ ਪ੍ਰਦੀਪ ਸਿੰਘ ਇਆਲੀ, ਬੰਦੀ ਸਿੰਘ ਰਿਹਾਈ ਮੋਰਚਾ ਬਾਬਾ ਜੰਗ ਸਿੰਘ, ਭਵਨਦੀਪ ਸਿੰਘ, ਬਿਟਾ ਗਿੱਲਾਂ, ਜਰਨੈਲ ਸਿੰਘ ਬੈਂਸ,ਗੁਰਪ੍ਰੀਤ ਸਿੰਘ ਜਮਾਲਪੁਰ, ਹਰਪ੍ਰੀਤ ਸਿੰਘ ਪਟਨਾ ਨਾਲ ਹੋਈ ਹੰਗਾਮੀ ਮੀਟਿੰਗ ਉਪਰੰਤ ਪੱਤਰਕਾਰਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕੀਤਾ।
ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣਾ ਜ਼ੋਰਦਾਰ ਨਿਸ਼ਾਨਾ ਬਣਾਉਦਿਆਂ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਕੀਤੇ ਗਏ ਆਪਣੇ ਵਾਅਦੇ ਅਨੁਸਾਰ ਵੱਲੋਂ ਲੰਮਾ ਸਮਾਂ ਬੀਤਣ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਦੇ ਖਿਲਾਫ ਅਪਮਾਨਜਨਕ ਤੇ ਗੈਰ ਇਖਲਾਕੀ ਅਪਸ਼ਬਦ ਬੋਲਣ ਵਾਲੇ ਦੋਸ਼ੀ ਅਨੀਲ ਅਰੋੜਾ ਨੂੰ ਗ੍ਰਿਫਤਾਰ ਨਾ ਕਰਨਾ ਸਿੱਖਾਂ ਦੇ ਜ਼ਜਬਤਾਂ ਨੂੰ ਕੁਰੇਦਣ ਵਾਲੀ ਕੌਝੀ ਸੋਚ ਹੈ। ਜਿਸ ਦੇ ਖਿਲਾਫ ਹੁਣ ਸਮੁੱਚੇ ਪੰਜਾਬ ਅੰਦਰ ਸਿੱਖ ਸੰਗਤਾਂ ਖੁੱਲ ਕੇ ਮੈਦਾਨ ਵਿੱਚ ਨਿਤਰਣਗੀਆ।ਇਸੇ ਕੜ੍ਹੀ ਦੇ ਅੰਤਰਗਤ ਦੁਸ਼ਟ ਪਾਪੀ ਦੀ ਗ੍ਰਿਫਤਾਰੀ ਨੂੰ ਲੈ ਕੇ ਮਿਤੀ 7 ਨਵੰਬਰ ਨੂੰ ਦੁਪਹਿਰ ਬਾਰਾਂ ਵੱਜੇ ਸਥਾਨਕ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਸਮੂਹ ਸਿੱਖ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਧਰਨਾ ਲੱਗਾ ਕੇ ਸਮੁੱਚੀ ਆਵਾਜਾਈ ਦਾ ਚੱਕਾ ਜਾਮ ਕਰਕੇ ਪੰਜਾਬ ਸਰਕਾਰਅਤੇ ਅਨਿਲ ਅਰੋੜਾ ਦਾ ਪੁਤਲਾ ਸਾੜਿਆ ਜਾਵੇਗਾ। ਇਸ ਦੌਰਾਨ ਜੱਥੇਦਾਰ ਨਿਮਾਣਾ ਨੇ ਕਿਹਾ ਕਿ ਜੇਕਰ ਫਿਰ ਵੀ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਨੇ ਦੌਸ਼ੀ ਨੂੰ ਨਾਂਹ ਗ੍ਰਿਫਤਾਰ ਕੀਤਾ ਤਾਂ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਪੰਥਕ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਲੁਧਿਆਣਾ ਸ਼ਹਿਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਜੋਰਦਾਰ ਸੱਦਾ ਦੇਦਿਆਂ ਕਿਹਾ ਕਿ ਉਹ ਉਕਤ ਰੋਸ ਧਰਨੇ ਅੰਦਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੌਣ ਤਾਂ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਕੁੰਭ ਕਰਨੀ ਨੀਦ ਵਿੱਚੋ ਉਠਾਇਆ ਜਾ ਸਕੇ। ਇਸ ਤੋ ਪਹਿਲਾਂ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਉਕਤ ਮੀਟਿੰਗ ਵਿੱਚ ਸਿੱਖ ਯੂਥ ਪਾਵਰ ਆਫ ਪੰਜਾਬ ਦੇ ਮੁੱਖ ਸੇਵਾਦਾਰ ਨਿਹੰਗ ਪ੍ਰਦੀਪ ਸਿੰਘ ਇਆਲੀ, ਬੰਦੀ ਸਿੰਘ ਰਿਹਾਈ ਮੋਰਚਾ ਬਾਬਾ ਜੰਗ ਸਿੰਘ,ਭਾਈ ਭਵਨਦੀਪ ਸਿੰਘ, ਗੁਰਪ੍ਰੀਤ ਸਿੰਘ ਜਮਾਲਪੂਰੀ, ਸਿੱਖ ਯੂਥ ਪਾਵਰ ਆਫ ਪੰਜਾਬ ਦੇ ਜਿਲ੍ਹਾ ਲੁਧਿਆਣਾ ਦਾ ਪ੍ਰਧਾਨ ਭਾਈ ਜਰਨੈਲ ਸਿੰਘ ਬੈਂਸ, ਬਿੱਟਾ ਗਿਲਾਂ, ਨਿਹੰਗ ਹਰਪ੍ਰੀਤ ਸਿੰਘ ਪਟਨਾ ਸਾਹਿਬ ਨੇ ਭਾਗ ਲਿਆ ਅਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਨਿਲ ਅਰੋੜਾ ਨੂੰ ਤਰਂੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਕੁਲਦੀਪ ਸਿੰਘ ਲਾਂਬਾ, ਜਗਜੀਤ ਸਿੰਘ ਜਗੀ, ਸ਼ਮਸ਼ੇਰ ਸਿੰਘ ਪਰਵਾਨਾ,ਬਿਟੂ ਭਾਟੀਆ, ਦਲਵਿੰਦਰ ਸਿੰਘ ਆਸ਼ੂ,ਦਵਿੰਦਰ ਸਿੰਘ ਸ਼ਾਨ,ਬਾਬਾ ਭਾਨਾ, ਗੁਰਡੌਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
898200cookie-checkਅਨੀਲ ਅਰੋੜਾ ਅਤੇ ਸਾਥੀਆ ਨੂੰ ਹੁਣ ਤੱਕ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਨਾਂ ਕਰਨ ਕਰਕੇ ਸਿੱਖ ਜੱਥੇਬੰਦੀਆਂ ਦੇ ਵੱਲੋਂ 7 ਨਵੰਬਰ ਨੂੰ ਭਾਰਤ ਨਗਰ ਚੌਕ ਵਿਖੇ ਆਵਾਜਾਈ ਦਾ ਚੱਕਾ ਜਾਮ ਕਰਨ ਦਾ ਐਲਾਨ