![]()

ਲੁਧਿਆਣਾ ,2ਦਸੰਬਰ( ਸਤ ਪਾਲ ਸੋਨੀ ) : ਪੰਜਾਬ ਇੰਟਕ ਮਹਿਲਾ ਵਿੰਗ ਦੀ ਸੂਬਾਈ ਪਰਧਾਨ ਅਤੇ ਬੇਲਣ ਬਰਗੇਡ ਸੁਪਰੀਮੋ ਅਨੀਤਾ ਸ਼ਰਮਾ ਨੇ ਅੱਜ ਮੁਸ਼ਤਾਕਗੰਜ ਅਗਨੀਕਾਂਡ ਵਿੱਚ ਸ਼ਹੀਦ ਹੋਏ ਮੁਲਾਜ਼ਮਾਂ ਮਨੋਹਰ ਲਾਲ ਅਤੇ ਰਾਜਕੁਮਾਰ ਦੇ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਦਾ ਪਰਗਟਾਵਾ ਕੀਤਾ। ਉਹਨਾਂ ਨੇ ਅੱਜ ਉਨਾਂ ਦੀ ਅੰਤਿਮ ਅਰਦਾਸ ਮੌਕੇ ਵੀ ਆਪਣੀ ਟੀਮ ਨਾਲ ਸ਼ਮੂਲੀਅਤ ਕੀਤੀ। ਉਨਾਂ ਇਸ ਗੱਲ ਤੇ ਡੂੰਘੇ ਦੁੱਖ ਦਾ ਪਰਗਟਾਵਾ ਕੀਤਾ ਕਿ ਵੱਡੇ ਪਰਭਾਵ ਵਾਲੇ ਆਗੂ ਦਾ ਸ਼ਰਧਾਂਜਲੀ ਸਮਾਗਮ ਵੱਡੇ ਪੱਧਰ ਉੱਤੇ ਕੀਤਾ ਗਿਆ ਜਦਕਿ ਆਰਥਿਕ ਅਤੇ ਸਿਆਸੀ ਪੱਖੋਂ ਕਮਜ਼ੋਰ ਪਰਿਵਾਰਾਂ ਨੂੰ ਇਹ ਦੁੱਖਦਾਈ ਰਸਮ ਵੀ ਆਪਣੇ ਸੀਮਿਤ ਵਸੀਲਿਆਂ ਨਾਲ ਪੂਰੀ ਕਰਨੀ ਪਈ। ਮੈਡਮ ਅਨੀਤਾ ਸ਼ਰਮਾ ਨੇ ਉਨਾਂ ਵਿਅਕਤੀਆਂ ਅਤੇ ਆਗੂਆਂ ਦੇ ਬਿਆਨਾਂ ਦਾ ਸਵਾਗਤ ਕੀਤਾ ਜਿਹਨਾਂ ਨੇ ਖੁਲ ਕੇ ਇਹ ਕਹਿਣ ਦੀ ਹਿੰਮਤ ਦਿਖਾਈ ਕਿ ਗਲਤੀਆਂ ਕਿਸੇ ਹੋਰ ਦੀਆਂ ਸਨ ਪਰ ਭੁਗਤਣੀਆਂ ਪਈਆਂ ਇਹਨਾਂ ਜਾਂਬਾਜ਼ ਫਾਇਰ ਵਰਕਰਾਂ ਨੂੰ।
ਮੈਡਮ ਅਨੀਤਾ ਸ਼ਰਮਾ ਨੇ ਇੱਕ ਪਰੈਸ ਬਿਆਨ ਰਾਹੀਂ ਦੱਸਿਆ ਕਿ ਉਨਾਂ ਦੀ ਟੀਮ ਨੇ ਇਸ ਸਬੰਧੀ ਸਾਰੇ ਤੱਥਾਂ ਅਤੇ ਅੰਕੜਿਆਂ ਦੀ ਘੋਖ ਪੜਤਾਲ ਕੀਤੀ ਹੈ ਜਿਸ ਨੂੰ ਉਹ ਸਿਧੇ ਤੌਰ ਤੇ ਪੰਜਾਬ ਸਰਕਾਰ ਅਤੇ ਕਾਂਗਰਸ ਹਾਈ ਕਮਾਨ ਨੂੰ ਭੇਜ ਰਹੇ ਹਨ। ਉਨਾਂ ਕਿਹਾ ਕਿ ਫਿਲਹਾਲ ਉਹ ਇਸ ਬਾਰੇ ਮੀਡੀਆ ਵਿੱਚ ਕੁਝ ਨਹੀਂ ਕਹਿਣਗੇ ਪਰ ਹਾਂ ਇਹ ਗੱਲ ਜ਼ਰੂਰ ਹੈ ਕਿ ਇਸ ਭਿਆਨਕ ਅਗਨੀ ਕਾਂਡ ਨੂੰ ਰੱਬ ਦਾ ਭਾਣਾ ਆਖ ਕੇ ਮਨੁੱਖੀ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਨ ਜਾਂ ਇਨਾਂ ਤੋਂ ਧਿਆਨ ਹਟਾਉਣ ਦੀ ਸਾਜ਼ਿਸ਼ ਨੂੰ ਉਹ ਕਾਮਯਾਬ ਨਹੀਂ ਹੋਣ ਦੇਣਗੇ। ਮੈਡਮ ਅਨੀਤਾ ਸ਼ਰਮਾ ਨੇ ਸਪਸ਼ਟ ਕਿਹਾ ਕਿ ਇਸ ਅਗਨੀ ਕਾਂਡ ਨੂੰ ਜਿਸ ਤਰਾਂ ਨਜਿੱਠਿਆ ਗਿਆ ਹੈ ਉਸ ਨਾਲ ਲੋਕਾਂ ਦੇ ਦਿਲਾਂ ਵਿੱਚ ਬਹੁਤ ਗੁੱਸਾ ਹੈ ਜਿਹੜਾ ਫਿਲਹਾਲ ਦੱਬਿਆ ਹੋਇਆ ਹੈ। ਜੇ ਲੋਕਾਂ ਨੂੰ ਵੇਲੇ ਸਿਰ ਇਨਸਾਫ ਨਾ ਮਿਲਿਆ ਜਾਂ ਫਿਰ ਗਲਤੀਆਂ ਕਰਨ ਵਾਲਿਆਂ ਨੂੰ ਸਜ਼ਾ ਨਾ ਮਿਲੀ ਤਾਂ ਗੁਸੇ ਦਾ ਇਹ ਜਵਾਲਾਮੁਖੀ ਕਿਸੇ ਵੇਲੇ ਵੀ ਫਟ ਸਕਦਾ ਹੈ। ਪੰਜਾਬ ਵਿੱਚ ਇਸ ਵੇਲੇ ਕਾਂਗਰਸ ਪਾਰਟੀ ਦੀ ਸਰਕਾਰ ਹੈ ਅਤੇ ਮਜ਼ਦੂਰ ਸੰਗਠਨ ਇੰਟਕ ਸਾਡੀ ਕਾਂਗਰਸ ਪਾਰਟੀ ਦਾ ਇੱਕ ਅਹਿਮ ਹਿੱਸਾ ਹੈ। ਅਸੀਂ ਮਜ਼ਦੂਰਾਂ ਅਤੇ ਵਰਕਰਾਂ ਨਾਲ ਬੇਇਨਸਾਫ਼ੀ ਕੀਤੇ ਜਾਣ ਦੀ ਕੋਈ ਸਾਜ਼ਿਸ਼ ਸਫਲ ਨਹੀਂ ਹੋਣ ਦਿਆਂਗੇ।
89500cookie-checkਮੈਡਮ ਅਨੀਤਾ ਸ਼ਰਮਾ ਨੇ ਫਾਇਰ ਵਰਕਰਾਂ ਦੇ ਸ਼ਰਧਾਂਜਲੀ ਸਮਾਗਮਾਂ ਵਿੱਚ ਕੀਤੀ ਸ਼ਮੂਲੀਅਤ