ਸ਼੍ਰੋਮਣੀ ਅਕਾਲੀ ਦਲ (ਅ) ਅਤੇ ਬਹੁਜਨ ਮੁਕਤੀ ਪਾਰਟੀ ਆਉਣ ਵਾਲੀ ਹਰ ਚੋਣ ਇੱਕਠੇ ਲਡ਼ਣਗੀਆਂ : ਕਾਹਨ ਸਿੰਘ ਵਾਲਾ, ਸੰਧੂ

Loading

ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਉਮੀਦਵਾਰਾਂ ਦਾ ਐਲਾਨ ਜਲਦ
ਲੁਧਿਆਣਾ 1 ਦਸੰਬਰ  ( ਸਤ ਪਾਲ  ਸੋਨੀ ) : ਸਥਾਨਕ ਸਰਕਟ ਹਾਊਸ ਵਿਖੇ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਬਹੁਜਨ ਮੁਕਤੀ ਪਾਰਟੀ ਦੀ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਦੋਵਾਂ ਪਾਰਟੀਆਂ ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸੂਬਾ ਜਨਰਲ ਸਕੱਤਰ ਅਤੇ ਗੁਰਮੇਲ ਸਿੰਘ ਸੰਧੂ ਸੂਬਾ ਮੀਤ ਪ੍ਰਧਾਨ ਪਹੁੰਚੇ। ਜਿਲਾ ਪ੍ਰਧਾਨਾਂ ਜੱਥੇਦਾਰ ਜਸਵੰਤ ਸਿੰਘ ਚੀਮਾ ਅਤੇ ਰਾਮ ਸਿੰਘ ਦੀਪਕ ਤੇ ਹਰਬੰਸ ਸਿੰਘ ਗਿੱਲ ਦੀ ਹਾਜਰੀ ਵਿੱਚ ਦੋਵਾਂ ਆਗੂਆਂ ਨੇ ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਨਿਗਮਾਂ, ਨਗਰ ਕੌਂਸਲਾਂ-ਨਗਰ ਪੰਚਾਇਤਾ ਅਤੇ ਅੱਗੇ ਚੱਲ ਕੇ ਜਿਲਾ ਪ੍ਰੀਸਦਾਂ, ਬਲਾਕ ਸੰਮਤੀਆਂ ਅਤੇ ਪੰਚਾਇਤੀ ਚੋਣਾਂ ਇੱਕਠੀਆਂ ਲਡ਼ਨ ਦਾ ਐਲਾਨ ਕੀਤਾ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਪਾਰਟੀਆਂ ਦੀ ਇੱਕ ਵਿਚਾਰਧਾਰਾ ਹੋਣ ਕਾਰਨ ਜੋ ਗਠਜੋਡ਼ ਹੋਇਆ ਹੈ ਉਹ ਲੰਬਾ ਚੱਲੇਗਾ ਅਤੇ ਆਉਣ ਵਾਲੀ ਹਰ ਚੋਣ ਗਠਜੋਡ਼ ਜਿੱਤੇਗਾ। ਉਨਾਂ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿੱਚ ਜਿੱਤਣ ਵਾਲੇ ਉਮੀਦਵਾਰਾਂ ਦਾ ਪੈਨਲ ਬਣਾ ਕੇ ਜਲਦ ਹੀ ਟਿਕਟਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਮੌਜੂਦਾ ਕਾਂਗਰਸ ਲੋਕਾਂ ਨਾਲ ਕੀਤੇ ਇੱਕ ਵੀ ਵਾਅਦੇ ਨੂੰ ਪੂਰਾ ਨਹੀ ਕਰ ਸਕੀ ਜਿਸ ਕਾਰਨ ਏਹ ਜਨਤਾ ਵਿੱਚ ਆਪਣਾ ਵਿਸ਼ਵਾਸ ਗੁਆ ਚੁੱਕੀ ਹੈ। ਜਿਥੋਂ ਤੱਕ ਵਿਰੋਧੀ ਧਿਰ ਵਿੱਚ ਬੈਠੀ ਆਮ ਆਦਮੀਂ ਪਾਰਟੀ ਦੀ ਗੱਲ ਹੈ ਉਹ ਵੀ ਵਿਧਾਨ ਸਭਾ ਵਿੱਚ ਲੋਕਾਂ ਦਾ ਪੱਖ ਨਹੀ ਰੱਖ ਸਕੀ ਤੇ ਇਸਦੇ ਚੁਣੇ ਹੋਏ ਨੁੰਮਾਇੰਦਿਆਂ ਨੇ ਬੇਸਕੀਮਤੀ ਸਮਾਂ ਆਪਣੇ ਨਿੱਜੀ ਮਾਮਲਿਆਂ ‘ਚ ਹੀ ਬਰਬਾਦ ਕਰ ਦਿੱਤਾ ਹੈ। ਇਨਾਂ ਨੇ ਜਿਸ ਜੱਜ ਤੇ ਪੈਸੇ ਮੰਗਣ ਦੇ ਆਰੋਪ ਲਗਾਏ ਹਨ ਉਸ ਦਾ ਨਾਮ ਜਨਤਕ ਕਰਦੇ ਤਾਂ ਅਸੀ ਵੀ ਇਨਾਂ ਨੂੰ ਸਮੱਰਥਨ ਦਿੰਦੇ। ਪਰ ਇਨਾਂ ਨੇ ਅਜਿਹਾ ਨਾ ਕਰਕੇ ਵਿਧਾਨ ਸਭਾ ‘ਚ ਲੋਕਾਂ ਦੇ ਮੁੱਦੇ ਚੁੱਕਣ ਦੀ ਬਜਾਏ ਗਦਰ ਹੀ ਮਚਾਇਆ ਹੈ। ਉਨਾਂ ਕਿਹਾ ਕਿ ਪੰਥਕ ਮਾਮਲਿਆਂ ਨੂੰ ਹੱਲ ਕਰਵਾਉਣ ਤੋਂ ਬੁਰੀ ਤਰਾਂ ਫੇਲ ਹੋਏ ਇਸ ਬਾਦਲ ਦਲ ਦੀ ਕੋਈ ਹੋਂਦ ਨਹੀ ਰਹੀ। ਇਸ ਲਈ ਲੋਕਾਂ ਕੋਲ ਪੰਜਾਬ ਦੇ ਵਿਕਾਸ, ਬੇਹਤਰੀ ਅਤੇ ਪੰਜਾਬੀਅਤ ਨੂੰ ਬਚਾਉਣ ਦਾ ਇੱਕੋ ਬਦਲ ਸਾਡਾ ਗਠਜੋਡ਼ ਬਚਿਆ ਹੈ। ਜੇਕਰ ਲੋਕਾਂ ਨੇ ਮੁਡ਼ ਗੁੰਮਰਾਹ ਨਾ ਹੋ ਕੇ ਸਾਡੇ ਗਠਜੋਡ਼ ਨੂੰ ਮੌਕਾ ਦਿੱਤਾ ਤਾਂ ਅਸੀ ਲੋਕਾਂ ਦੇ ਵਿਸ਼ਵਾਸ ਤੇ ਖਰੇ ਉਤਰਾਂਗੇ। ਇਸ ਮੌਕੇ ਸ: ਕਾਹਨ ਸਿੰਘ ਵਾਲਾ ਨੇ ਕਿਹਾ ਕਿ ਖਹਿਰਾ ਅਤੇ ਕੈਪਟਨ ਨੇ ਇੱਕ ਦੂਜੇ ਤੇ ਚਿੱਕਡ਼ ਸੁੱਟਣ ਲਈ ਪਾਕਿਸਤਾਨ ਦਾ ਨਾਮ ਵਰਤਿਆ ਹੈ ਜਦਕਿ ਪਾਕਿਸਤਾਨ ਸਾਡੇ ਲਈ ਕਿਸੇ ਵੀ ਨਜਰੀਏ ਤੋਂ ਮਾਡ਼ਾ ਨਹੀ ਹੈ। ਸਾਡਾ ਅੱਧਾ ਵਿਰਸਾ ਤੇ ਸੱਭਿਆਚਾਰ ਅਤੇ ਸਿੱਖ ਇਤਿਹਾਸ ਪਾਕਿਸਤਾਨ ਨਾਲ ਜੁਡ਼ਿਆ ਹੈ। ਇਸ ਮੌਕੇ ਜੋਗਿੰਦਰ ਰਾਏ, ਸਿੰਕਦਰ ਸਿੰਘ ਸਿੱਧੂ, ਸਕੱਤਰ ਜਨਰਲ ਮਨਜੀਤ ਸਿੰਘ ਸਿਆਲਕੋਟੀ, ਹਰਪ੍ਰੀਤ ਸਿੰਘ ਮਿਆਣੀ, ਜੱਥੇਦਾਰ ਹਰਜਿੰਦਰ ਸਿੰਘ, ਨਾਜਰ ਸਿੰਘ ਰਾਈਆਂ, ਬਲਵਿੰਦਰ ਸਿੰਘ ਕਟਾਣੀ, ਜੱਥੇਦਾਰ ਮੋਹਣ ਸਿੰਘ, ਸਵਰਨ ਸਿੰਘ, ਗੁਰਸੇਵਕ ਸਿੰਘ, ਜਤਿੰਦਰ ਸਿੰਘ ਮਹਿਲ ਕਲਾਂ ਚਰਨਜੀਤ ਸਿੰਘ ਲੁਹਾਰਾ, ਰਣਜੀਤ ਸਿੰਘ, ਮਨਜੀਤ ਸਿੰਘ, ਪੀ ਐਸ ਸੋਹਲ, ਹਰਪ੍ਰੀਤ ਸਿੰਘ, ਦਿਲਬਾਗ ਸਿੰਘ ਲੰਬਡ਼ਦਾਰ, ਸਤਪਾਲ ਸਿੰਘ ਦੁਆਬੀਆ, ਹਰਜੀਤ ਸਿੰਘ ਖਾਲਸਾ, ਹਰਭਜਨ ਸਿੰਘ ਕਾਰਾਬਾਰਾ, ਸਵਰਨ ਸਿੰਘ, ਗੁਰਦੀਪ ਸਿੰਘ ਜੱਸਲ, ਬਾਬਾ ਦਰਸ਼ਨ ਸਿੰਘ, ਪ੍ਰਿਤਪਾਲ ਸਿੰਘ ਰੋਡ਼, ਕੁਲਵੰਤ ਸਿੰਘ, ਬਲਵੀਰ ਸਿੰਘ ਮਣਕੂ ਅਤੇ ਬੇਅੰਤ ਸਿੰਘ ਦਾਖਾ ਆਦਿ ਹਾਜਰ ਸਨ।

 

8880cookie-checkਸ਼੍ਰੋਮਣੀ ਅਕਾਲੀ ਦਲ (ਅ) ਅਤੇ ਬਹੁਜਨ ਮੁਕਤੀ ਪਾਰਟੀ ਆਉਣ ਵਾਲੀ ਹਰ ਚੋਣ ਇੱਕਠੇ ਲਡ਼ਣਗੀਆਂ : ਕਾਹਨ ਸਿੰਘ ਵਾਲਾ, ਸੰਧੂ

Leave a Reply

Your email address will not be published. Required fields are marked *

error: Content is protected !!