January 1, 2025

Loading

 ਚੜ੍ਹਤ ਪੰਜਾਬ ਦੀ,
 
ਰਾਮਪੁਰਾ ਫੂਲ 17 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਥਾਨਕ ਭੱਠਾ ਮਜ਼ਦੂਰ ਯੂਨੀਅਨ ਇਲਾਕਾ ਦੀ ਐਕਸਨ ਕਮੇਟੀ ਦੀ ਹੰਗਾਮੀ ਮੀਟਿੰਗ ਗੁਰਦੁਆਰਾ ਰਵਿਦਾਸ ਜੀ ਵਿਖੇ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਫੂਲ ਅਤੇ ਜ਼ੋਰਾ ਸਿੰਘ ਨੇ ਕਿਹਾ ਕਿ ਭੱਠੇ ਮਾਲਕਾਂ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਪਿਛਲੀ 8 ਅਕਤੂਬਰ ਨੂੰ ਐਸ.ਡੀ.ਐਮ ਫੂਲ ਦਫਤਰ ਅੱਗੇ ਧਰਨਾ ਲਾਇਆ ਸੀ ਜਿਸ ਦੀਆਂ ਵਿਸ਼ੇਸ਼ ਮੰਗਾਂ ਸਨ ਕਿ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵਾਪਸ ਲਈਆਂ ਜਾਣ ਪਿਛਲੇ ਦੋ ਸਾਲਾਂ ਤੋਂ ਮਜ਼ਦੂਰਾਂ ਦੇ ਭੱਠੇ ਦਾ ਬੰਦ ਪਿਆ ਜਾਰੀ ਕੀਤਾ ਜਾਵੇ, ਮਜ਼ਦੂਰਾਂ ਨੂੰ ਸਾਫ ਸੁਥਰੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਵਰਦੀਆਂ ਦਿੱਤੀਆਂ ਜਾਣ, ਸੰਦਾਂ ਖ਼ਾਤਰ ਪੈਸੇ ਦਿੱਤੇ ਜਾਣ,  ਭੱਠਾ ਮਜ਼ਦੂਰਾਂ ਦਾ ਸਿਹਤ ਬੀਮਾ ਕੀਤਾ ਜਾਵੇ, ਬਾਹਰੋਂ ਸਸਤੀ ਲੇਬਰ ਲਿਆਉਣੀ ਬੰਦ ਕੀਤੀ ਜਾਵੇ।
ਧਰਨੇ ਦੌਰਾਨ ਨਾਇਬ ਤਹਿਸੀਲਦਾਰ ਅਤੇ ਕਿਰਤ ਇੰਸਪੈਕਟਰ ਰਾਹੀਂ ਸਹਾਇਕ ਕਿਰਤ ਕਮਿਸ਼ਨਰ ਬਠਿੰਡਾ ਦੇ ਨਾਲ 11 ਅਕਤੂਬਰ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਕੋਈ ਸਾਰਥਿਕ ਹੱਲ ਨਹੀਂ ਨਿਕਲਿਆ ਅਤੇ 25 ਅਕਤੂਬਰ ਦੀ ਦੁਬਾਰਾ ਮੀਟਿੰਗ ਤੈਅ ਕਰ ਦਿੱਤੀ ਗਈ ਸੀ ਅਤੇ ਸਹਾਇਕ ਕਿਰਤ ਕਮਿਸ਼ਨਰ ਨੇ ਕਿਹਾ ਸੀ ਕਿ ਜਦੋਂ ਤੱਕ ਮਜ਼ਦੂਰਾਂ ਅਤੇ ਭੱਠਾ ਮਾਲਕਾਂ ਦਾ ਆਪਸੀ ਸਮਝੌਤਾ ਨਹੀਂ ਹੁੰਦਾ ਕਿਸੇ ਵੀ ਭੱਠੇ ਤੇ ਕੰਮ ਨਹੀਂ ਚਲਾਇਆ ਜਾਵੇਗਾ। ਸਹਾਇਕ ਕਿਰਤ ਕਮਿਸ਼ਨਰ ਬਠਿੰਡਾ ਦੇ ਕਹਿਣ ਦੇ ਬਾਵਜੂਦ ਵੀ ਭੱਠਾ ਮਾਲਕ ਭੱਠੇ ਤੇ ਕੰਮ ਚਲਾ ਰਹੇ ਹਨ। ਪ੍ਰਧਾਨ ਭੱਠਾ ਮਾਲਕ ਨੰਬਰ 720 ਪਿੱਥੋਂ ਰੋਡ ਭੱਠਾ ਮਾਲਕ ਪੱਪੂ ਸਿੰਘ ਕੋਟਲਾ ਰੋਡ ਭੱਠਾ ਲਾਲੀ ਸੋਹਣ ਸਿੰਘ ਕੋਟਲਾ ਰੋਡ ਪਥੇਰ ਦਾ ਕੰਮ ਚਲਾ ਭੱਠੇ ਦੇ ਮਾਲਕਾਂ ਨੇ ਸਹਾਇਕ ਕਿਰਤ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਜਿਸ ਤੇ ਭੱਠੇ ਮਾਲਕਾਂ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
19 ਅਕਤੂਬਰ ਨੂੰ ਲਿਆ ਜਾਵੇਗਾ ਸਖਤ ਫੈਸਲਾ
ਆਗੂਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਜੇਕਰ ਉਪਰੋਕਤ ਮੰਗਾਂ ਵੱਲ ਫੌਰੀ ਤੌਰ ਤੇ ਧਿਆਨ ਨਾ ਦਿੱਤਾ ਤਾਂ 19 ਅਕਤੂਬਰ ਨੂੰ ਤਿੱਖਾ ਐਕਸ਼ਨ ਕੀਤਾ ਜਿਸ ਦੇ ਨਫ਼ੇ ਨੁਕਸਾਨ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ। ਮੀਟਿੰਗ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਸੇਲਬਰਾਹ ਅਤੇ ਭਾਕਿਯੂ ਦੇ ਬਲਾਕ ਫੂਲ ਦੇ ਪ੍ਰਧਾਨ ਦਰਸ਼ਨ ਸਿੰਘ ਫੂਲ ਨੇ ਕਿਹਾ ਕਿ ਜਦੋਂ ਤੱਕ ਭੱਠਾ ਮਜ਼ਦੂਰਾਂ ਨੂੰ ਕੰਮ ਤੇ ਨਹੀਂ ਲਾਇਆ ਜਾਂਦਾ ਅਤੇ ਸਹੀ ਰੇਟ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕੁੱਕੂ ਸਿੰਘ ਰਾਮਪੁਰਾ, ਬਾਦਲ ਸਿੰਘ ਰਾਮਪੁਰਾ, ਗੁਰਪ੍ਰੀਤ ਸਿੰਘ ਬਦਿਆਲਾ, ਸੋਨੀ ਸਿੰਘ ਬਦਿਆਲਾ, ਪੱਪੂ ਸਿੰਘ ਬਦਿਆਲਾ, ਜਗਸੀਰ ਸਿੰਘ ਬਦਿਆਲਾ, ਜੱਸਾ ਸਿੰਘ ਬਦਿਆਲਾ, ਗੱਗੀ ਸਿੰਘ ਬਦਿਆਲਾ ਆਦਿ ਹਾਜ਼ਰ ਸਨ।   
    
87090cookie-checkਭੱਠਾ ਮਜ਼ਦੂਰ ਯੂਨੀਅਨ ਦੀ ਐਕਸ਼ਨ ਕਮੇਟੀ ਦੀ ਹੋਈ ਹੰਗਾਮੀ ਮੀਟਿੰਗ
error: Content is protected !!