![]()

ਲੁਧਿਆਣਾ 23 ਨਵੰਬਰ ( ਸਤ ਪਾਲ ਸੋਨੀ ) : ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਪਿਛਲੇ ਦਿਨੀਂ ਸੂਫੀਆਂ ਚੌਂਕ ਸਥਿਤ ਪਲਾਸਟਿਕ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਦੇ ਬਾਅਦ ਹੋਏ ਮਨੁਖਤਾ ਦੇ ਨੁਕਸਾਨ ਦੇ ਬਾਅਦ ਫੈਕਟਰੀ ਮਾਲਿਕ ਤੇ ਮਾਮਲੇ ਦਰਜ ਕਰਕੇ ਹਿਰਾਸਤ ਵਿੱਚ ਲੈਣ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਭੋਲ਼ੇ ਭਾਲੇ ਫੈਕਟਰੀ ਮਾਲਿਕ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ । ਜਦੋਂ ਕਿ ਪੂਰੇ ਪ੍ਰਕਰਣ ਵਿੱਚ ਰਾਜ ਸਰਕਾਰ ਵੱਲੋਂ ਨਿਕੰਮੇ ਫਾਇਰ ਸਿਸਟਮ ਵਿੱਚ ਸੁਧਾਰ ਨਹੀਂ ਕਰਨ ਅਤੇ ਫਾਇਰ ਕਰਮਚਾਰੀਆਂ ਨੂੰ ਸੁਰੱਖਿਆ ਕਿੱਟਾ ਅਤੇ ਹੋਰ ਸਮੱਗਰੀ ਉਪਲੱਬਧ ਨਹੀਂ ਕਰਵਾਉਣ ਦੇ ਚਲਦੇ ਹੀ ਬਚਾਅ ਕਾਰਜਾਂ ਵਿੱਚ ਦੇਰੀ ਦੇ ਚਲਦੇ ਇੱਕ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੇ ਪ੍ਰਤੱਖ ਪ੍ਰਮਾਣ ਦੇਖਣ ਅਤੇ ਸੁਣਨ ਨੂੰ ਮਿਲੇ ਰਹੇ ਹਨ । ਗੋਸ਼ਾ ਨੇ ਕਿਹਾ ਕਿ ਕਰੀਬ 6 ਮਹੀਨੇ ਪਹਿਲਾਂ ਲੁਧਿਆਣਾ ਦੇ ਚੀਮਾ ਚੌਂਕ ਸਥਿਤ ਇੱਕ ਫੈਕਟਰੀ ਵਿੱਚ ਅੱਗ ਲੱਗਣ ਦੇ ਬਾਅਦ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਫਾਇਰ ਸਿਸਟਮ ਨੂੰ ਅਪਡੇਟ ਕਰਨ ਦੀ ਘੋਸ਼ਣਾ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਕਾਂਗਰਸ ਅਤੇ ਸਿੱਧੂ ਝੂਠੀ ਬਿਆਨਬਾਜੀ ਕਰਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ । ਭਿਆਨਕ ਅੱਗ ਲੱਗਣ ਦੇ ਬਾਅਦ ਧਾਰਾਸ਼ਾਹੀ ਹੋਈ ਬਿਲਡਿੰਗ ਦੇ ਮਲਬੇ ਵਿੱਚ ਦਬੇ ਫਾਇਰ ਕਰਮਚਾਰੀਆਂ ਅਤੇ ਹੋਰ ਲੋਕਾਂ ਨੂੰ ਘਟਨਾ ਦੇ ਚਾਰ ਦਿਨ ਬਾਅਦ ਵੀ ਮਲਬੇ ਵਿਚੋਂ ਕੱਢਣ ਵਿੱਚ ਅਸਫਲ ਰਹੀ ਕਾਂਗਰਸ ਸਰਕਾਰ ਦੀ ਖੋਖਲੀ ਬਿਆਾਨਬਾਜੀ ਦਾ ਮੁੰਹ ਬੋਲਦਾ ਪ੍ਰਮਾਣ ਹੈ । ਇਸ ਮੌਕੇ ਤੇ ਅੰਗਰੇਜ ਸਿੰਘ , ਹਰਮਨਪ੍ਰੀਤ ਸਿੰਘ ਹਰਮਨ , ਤਜਿੰਦਰ ਸਿੰਘ ਖਾਲਸਾ , ਰਵਿੰਦਰ ਰਵੀ , ਰਵਿਪਾਲ ਸਿੰਘ ਸੰਨੀ , ਪ੍ਰਮਿੰਦਰ ਸਿੰਘ ਗੁਜਰਾਲ , ਰਾਕੇਸ਼ ਵਰਮਾ , ਸੁਨੀਲ ਸ਼ਰਮਾ , ਜਗਜੀਤ ਸਿੰਘ , ਕੁਲਦੀਪ ਸਿੰਘ ਸਾਹੀ , ਜਤਿੰਦਰ ਕੁਮਾਰ , ਕਵਲਪ੍ਰੀਤ ਸਿੰਘ ਬੰਟੀ , ਦਿਨੇਸ਼ ਕੁਮਾਰ , ਸੁਰਿੰਦਰ ਸਿੰਘ , ਰਵੀ ਸ਼ਰਮਾ , ਮਨਦੀਪ ਸਿੰਘ , ਗੁਰਪ੍ਰੀਤ ਸਿੰਘ ਸਹਿਤ ਹੋਰ ਵੀ ਮੌਜੂਦ ਸਨ ।