ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 2 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਐਮ.ਐਸ.ਪੀ ਦੀ ਗਾਰੰਟੀ ਵਾਲਾ ਕਾਨੂੰਨ ਦੀ ਮੰਗ ਨੂੰ ਲੈ ਕੇ ਭਾਕਿਯੂ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਸਥਾਨਕ ਰੇਲਵੇ ਸਟੇਸ਼ਨ ਤੇ ਲੱਗੇ ਮੋਰਚੇ ਵਿੱਚ ਸੁਖਵਿੰਦਰ ਸਿੰਘ ਭਾਈ ਰੂਪਾ, ਹਰਮੇਸ਼ ਕੁਮਾਰ ਰਾਮਪੁਰਾ, ਹਰੀ ਸਿੰਘ ਬੁੱਗਰ, ਸਾਧਾ ਸਿੰਘ ਖੋਖਰ, ਸੁਖਜਿੰਦਰ ਸਿੰਘ ਰਾਮਪੁਰਾ, ਰਣਜੀਤ ਸਿੰਘ ਕਰਾੜਵਾਲਾ ਤੇ ਮਾ. ਬਲਵੰਤ ਸਿੰਘ ਫੂਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਸਮਾਰਟ ਮੀਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਦਾ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਹ ਮੀਟਰ ਲਾਉਣਾ ਗਰੀਬ ਮਿਹਨਤਕਸ ਲੋਕਾਂ ਤੇ ਵੱਡਾ ਹਮਲਾ ਹੈ ਕਿਉਂਕਿ ਇਹ ਚਿੱਪ ਵਾਲੇ ਮੀਟਰਾਂ ਨਾਲ ਜਦੋਂ ਇਸ ਵਿੱਚੋਂ ਪੈਸੇ ਮੁੱਕ ਗਏ ਬਿਜਲੀ ਦੀ ਬੱਤੀ ਗੁੱਲ ਹੋ ਜਾਵੇਗੀ। ਇਵੇਂ ਹੀ ਡੀਜ਼ਲ, ਪੈਟਰੋਲ, ਰਸੋਈ ਗੈਸ ਅਤੇ ਘਰੇਲੂ ਵਸਤਾਂ ਦੀਆਂ ਕੀਮਤਾਂ ਆਏ ਦਿਨ ਅਸਮਾਨ ਨੂੰ ਛੂਹ ਰਹੀਆਂ ਹਨ। ਇਹ ਕੀਮਤਾਂ ਵਧਣ ਨਾਲ ਲੋਕਾਂ ਨੂੰ ਜਿੰਦਗੀ ਜਿਊਣੀ ਹੋਰ ਵੀ ਦੁੱਭਰ ਹੋ ਜਾਵੇਗੀ। ਆਗੂਆਂ ਨੇ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲੈਣ ਅਤੇ ਵਧ ਰਹੀ ਮਹਿੰਗਾਈ ਨੂੰ ਨੱਥ ਪਾਉਣ ਦੀ ਮੰਗ ਕੀਤੀ।
ਉਨਾਂ ਕਿਹਾ ਕਿ ਹਕੂਮਤਾਂ ਵੱਲੋਂ ਕਾਰਪੋਰੇਟ ਘਰਾਣਿਆਂ ਕੰਪਨੀਆਂ ਦੇ ਨਾਲ ਸਾਂਝ ਪਾ ਕੇ ਉਨਾਂ ਦੇ ਮੁਨਾਫੇ ਲਈ ਲੋਕ ਵਿਰੋਧੀ ਨੀਤੀਆਂ ਲਿਆ ਕੇ ਮਿਹਨਤਕਸ ਲੋਕਾਂ ਦਾ ਆਰਥਿਕ ਤੌਰ ਤੇ ਕਚੂੰਮਰ ਕੱਢ ਰੱਖਿਆ ਹੈ। ਇਸ ਮੌਕੇ ਪਰਮਜੀਤ ਕੌਰ, ਸਿਮਰਜੀਤ ਕੌਰ, ਮੱਖਣ ਸਿੰਘ ਧਾਲੀਵਾਲ, ਤਰਸੇਮ ਕੌਰ, ਨਸੀਬ ਕੌਰ ਢਪਾਲੀ, ਇੰਦਰਜੀਤ ਕਰਾੜਵਾਲਾ, ਡਾ. ਜਸਵੰਤ ਸਿੰਘ ਜਿਉਂਦ, ਡਾ. ਅਨਵਰ ਖਾਨ ਰਾਮਪੁਰਾ, ਜਵਾਲਾ ਸਿੰਘ ਰਾਮਪੁਰਾ, ਮੇਵਾ ਸਿੰਘ ਗਿੱਲ, ਬੂਟਾ ਸਿੰਘ, ਹਰਵੰਸ਼ ਸਿੰਘ ਢਪਾਲੀ ਆਦਿ ਹਾਜਰ ਸਨ।
848600cookie-checkਰੇਲ ਮੋਰਚੇ ਵੱਲੋਂ ਸਮਾਰਟ ਬਿਜਲੀ ਮੀਟਰ ਲਾਉਣ ਦਾ ਕੀਤਾ ਸਖ਼ਤ ਵਿਰੋਧ