ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 19 ਸਤੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਪੰਜਾਬ ਅਤੇ ਭਾਰਤੀ ਕਿਸਾਨb ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਫੂਲ ਟਾਊਨ ਵਿਖੇ ਸੰਯੁਕਤ ਮੋਰਚੇ ਦੇ 27 ਸਤੰਬਰ ਦੇ ਬੰਦ ਸਬੰਧੀ ਮੀਟਿੰਗ ਕੀਤੀ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਰਣਜੀਤ ਸਿੰਘ ਨੇ ਦੱਸਿਆ ਕਿ 27 ਸਤੰਬਰ ਨੂੰ ਭਾਰਤ ਬੰਦ ਨੂੰ ਕਾਮਯਾਬ ਕਰਨ ਦੇ ਲਈ ਰਾਮਪੁਰਾ ਦੇ ਮੌੜ ਚੌਂਕ ਵਿਖੇ ਸਵੇਰੇ ਤੋਂ ਸ਼ਾਮ ਤੱਕ ਜਾਮ ਲਾਇਆ ਜਾਵੇਗਾ।
ਲਗਭਗ ਇੱਕ ਸਾਲ ਤੋਂ ਕਿਸਾਨ ਜਥੇਬੰਦੀਆਂ ਤੇ ਸਹਾਇਕ ਜਥੇਬੰਦੀਆਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀਆਂ ਹਨ ਤੇ ਪਿਛਲੇ 9 ਮਹੀਨਿਆਂ ਤੋਂ ਦਿੱਲੀ ਵਿਖੇ ਮੋਰਚਾ ਜਾਰੀ ਹੈ ਜਿਸ ਵਿੱਚ 650 ਦੇ ਕਰੀਬ ਕਿਸਾਨ ਸ਼ਹੀਦੀਆਂ ਪਾ ਗਏ ਹਨ। ਪਰ ਮੌਕੇ ਦੀ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਵੱਲੋਂ ਜੋ ਅੜੀਅਲ ਰਵੱਈਆ ਅਪਣਾਇਆ ਗਿਆ ਹੈ ਕਿਸਾਨ ਉਨਾਂ ਦੀ ਹਰ ਹਾਲਤ ਅੜ ਭੰਨਣਗੇ। ਪੂਰੇ ਭਾਰਤ ਦੇ ਮਿਹਨਤਕਸ਼ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਪੂਰੇ ਭਾਰਤ ਵਿੱਚ ਇਕ ਦਿਨ ਦਾ ਬੰਦ ਕੀਤਾ ਜਾਵੇਗਾ। ਜਿਸ ਦੀ ਤਿਆਰੀ ਵੱਜੋ ਫੂਲ ਅਤੇ ਰਾਮਪੁਰਾ ਬਲਾਕ ਦੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਅਰਜਨ ਸਿੰਘ ਫੂਲ, ਗੁਰਮੇਲ ਸਿੰਘ ਲਹਿਰਾ ਮੁਹੱਬਤ, ਭੋਲਾ ਸਿੰਘ ਕੋਟੜਾ, ਪਰਸ਼ੋਤਮ ਮਹਿਰਾਜ, ਦਰਸ਼ਨ ਸਿੰਘ ਢਿਲੋਂ ਆਦਿ ਹਾਜਰ ਸਨ।
833100cookie-check27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਸੰਬੰਧੀ ਕੀਤੀ ਮੀਟਿੰਗ