ਚੜ੍ਹਤ ਪੰਜਾਬ ਦੀ
ਚੰਡੀਗੜ੍ਹ, 18 ਸਤੰਬਰ(ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਵਿੱਖ ਵਿਚ ਸਿਆਸਤ ਲਈ ਉਹਨਾਂ ਦੇ ਵਿਕਲਪ ਖੁੱਲ੍ਹੇ ਹਨ ਤੇ ਉਹ ਆਪਣੇ ਸਮਰਥਕਾਂ ਨਾਲ ਗੱਲਬਾਤ ਕਰ ਕੇ ਆਪਣਾ ਭਵਿੱਖੀ ਸਿਆਸੀ ਕਦਮ ਤੈਅ ਕਰਾਂਗਾ।ਉਨਾਂ ਕਿਹਾ ਕਿ ਦੋ ਮਹੀਨਿਆਂ ਵਿਚ ਤੀਜੀ ਵਾਰ ਵਿਧਾਇਕਾ ਦੀ ਮੀਟਿੰਗ ਸੱਦੀ ਗਈ ਹੈ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਨਾਲ ਮੈਂ ਜਲੀਲ ਹੋਇਆ ਹਾਂ, ਇਸ ਲਈ ਮੈਂ ਮੁੱਖ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ। ਹੁਣ ਕਾਂਗਰਸ ਹਾਈ ਕਮਾਂਡ ਨੂੰ ਜਿਸ ’ਤੇ ਭਰੋਸਾ ਹੈ, ਉਸਨੂੰ ਮੁੱਖ ਮੰਤਰੀ ਬਣਾ ਲਵੇ।
ਪੱਤਰਕਾਰਾਂ ਵੱਲੋਂ ਨਵੇਂ ਮੁੱਖ ਮੰਤਰੀ ਨੂੰ ਪ੍ਰਵਾਨ ਕਰਨ ਬਾਰੇ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਉਹ ਆਪਣੇ ਸਮਰਥਕਾਂ ਤੇ ਸਾਥੀਆਂ ਨਾਲ ਗੱਲਬਾਤ ਕਰਨਗੇ। ਉਨਾਂ ਕਿਹਾ ਕਿ ਉਹ 52 ਸਾਲਾਂ ਤੋਂ ਰਾਜਨੀਤੀ ਵਿਚ ਹਨ ਤੇ ਸਾਢੇ 9 ਸਾਲ ਮੁੱਖ ਮੰਤਰੀ ਰਹੇ ਹਨ। ਇਸ ਦੌਰ ਵਿਚ ਜੋ ਉਨਾਂ ਦੇ ਨਾਲ ਡੱਟ ਕੇ ਖੜ੍ਹੇ ਹੋਏ, ਉਨਾਂ ਨਾਲ ਸਲਾਹ ਕਰਕੇ ਭਵਿੱਖ ਦੇ ਰਾਜਨੀਤਕ ਕਦਮ ਦਾ ਫੈਸਲਾ ਕੀਤਾ ਜਾਵੇਗਾ।