ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 10 ਸਤੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਚਰਿੱਤਰ ਤੇ ਆਧਾਰਿਤ ਰਾਮਲੀਲਾ ਦਾ ਮੰਚਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਨਵ ਭਾਰਤ ਕਲਾ ਮੰਚ ਦੇ ਮੈਬਰਾਂ ਦੀ ਮੀਟਿੰਗ ਮੰਚ ਦੇ ਸੀਨੀਅਰ ਮੈਂਬਰ ਸੁਰਿੰਦਰ ਧੀਰ ਤੇ ਡਾਇਰੈਕਟਰ ਸੁਖਮੰਦਰ ਕਲਸੀ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਮੀਟਿੰਗ ਦੌਰਾਨ ਸਰਬਸੰਮਤੀ ਨਾਲ ਰਾਮਲੀਲਾ ਕਰਵਾਉਣ ਤੇ ਸਹਿਮਤੀ ਪ੍ਰਗਟਾਈ ਗਈ ਅਤੇ ਇਸ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਮਹਿੰਦਰ ਸਾਹੀ, ਸੁਰਿੰਦਰ ਧੀਰ, ਸੁਖਮੰਦਰ ਕਲਸੀ, ਸਤਪਾਲ ਸ਼ਰਮਾ, ਬਸੰਤ ਕੁਮਾਰ, ਡਾ. ਰਵੀ ਸਿੰਗਲਾ, ਅਜੀਤ ਅੱਗਰਵਾਲ, ਰਜਨੀਸ ਕਰਕਰਾ, ਹੈਪੀ ਰਤਨ ਨੂੰ ਚੁਣਿਆ ਗਿਆ ਤੇ ਰਾਮਲੀਲਾ ਲਈ ਪਾਤਰਾ ਦੀ ਚੋਣ ਸਮੇਤ ਹੋਰ ਕਾਰਜਾਂ ਦੀ ਜਿੰਮੇਵਾਰੀ ਦਿੱਤੀ ਗਈ। ਮੰਚ ਦੇ ਡਾਇਰੈਕਟਰ ਸੁਖਮੰਦਰ ਕਲਸੀ ਨੇ ਕਲਾਕਾਰਾ ਨੂੰ ਅਪੀਲ ਕੀਤੀ ਕਿ ਉਹ ਆ ਕੇ ਮੰਚ ਨਾਲ ਜੁੜਣ ਤਾਂ ਜੋ ਇਸ ਕਾਰਜ ਨੂੰ ਸਫਲ ਬਣਾਇਆ ਜਾ ਸਕੇ। ਇਸ ਮੌਕੇ ਸੰਜੀਵ ਕੁਮਾਰ, ਸੁਖਮੰਦਰ ਰਾਮਪੁਰਾ, ਕਿ੍ਰਸਨ ਮੰਤਰੀ, ਮਹਾਂਵੀਰ, ਵਿੱਕੀ ਕੁਮਾਰ, ਹੈਪੀ ਸਿਕੰਦਰ ਆਦਿ ਸ਼ਾਮਲ ਸਨ ।