November 24, 2024

Loading

ਲੁਧਿਆਣਾ,ਚੜ੍ਹਤ ਪੰਜਾਬ ਦੀ,( ਸਤ ਪਾਲ ਸੋਨੀ) ,/ਰਵੀ ਵਰਮਾ)-ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2022 ਜਿਵੇਂ -ਜਿਵੇਂ ਨਜਦੀਕ ਆ ਰਹੀਆਂ ਹਨ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਤੇਜ਼ ਹੋਣ ਲੱਗ ਪਈਆਂ ਹਨ ਤਾਕਿ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਆਪਣੀ ਸਰਕਾਰ ਬਣਾਈ ਜਾ ਸਕੇ। ਤਿੰਨ ਖੇਤੀ ਕਾਨੂੰਨਾਂ ਕਰਕੇ ਕਿਸਾਨੀ ਅੰਦੋਲਨ ਨਾਲ ਘਿਰੀ ਭਾਜਪਾ ਦਾ ਅਧਾਰ ਘੱਟ ਗਿਆ ਹੈ ‘ਤੇ ਪਿੰਡਾਂ ਵਿੱਚ ਭਾਜਪਾ ਦਾ ਜੰਮਕੇ ਵਿਰੋਧ ਹੋ ਰਿਹਾ ਹੈ ‘ਤੇ ਸ਼ਹਿਰਾਂ ਅੰਦਰ ਵੀ ਭਾਜਪਾ ਦੀ ਸਥਿਤੀ ਕੋਈ ਖਾਸ ਠੀਕ ਨਹੀਂ ਹੈ। ਨਿਰੰਤਰ ਵੱਧ ਰਹੀ ਮਹਿੰਗਾਈ ਕਰਕੇ ਲੋਕਾਂ ਅੰਦਰ ਭਾਜਪਾ ਪ੍ਰਤੀ ਰੋਸ਼ ਹੈ। ਆਪਣੀ ਸਿਆਸੀ ਜਮੀਨ ਬਚਾਉਣ ਲਈ ਭਾਜਪਾ ਵਰਕਰ ਹੁਣ ਜੰਗੀ ਪੱਧਰ ‘ਤੇ ਭਾਜਪਾ ਦਾ ਪ੍ਰਚਾਰ ਕਰ ਰਹੇ ਹਨ ਅਤੇ ਪਾਰਟੀ ਨੂੰ ਕਿਸਾਨ ਹਿਤੈਸ਼ੀ ‘ਤੇ ਲਾਭ ਪਹੁੰਚਾਉਣ ਵਾਲੀ ਪਾਰਟੀ ਦੱਸ ਰਹੇ ਹਨ । ਪਾਰਟੀ ਦੇ ਸੂਬਾ ਪ੍ਰਧਾਨ ਅਤੇ ਹੋਰ ਸੂਬਾ ਪੱਧਰੀ ਲੀਡਰਾਂ ਸਮੇਤ ਜਿਲ੍ਹਾ ਪੱਧਰੀ ਲੀਡਰ, ਮੋਰਚਿਆਂ ਅਤੇ ਸੈਲਾਂ ਦੇ ਆਗੂ ਪਾਰਟੀ ਪ੍ਰਚਾਰ ਕਰਨ ਵਿੱਚ ਜੁਟ ਗਏ ਹਨ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਨੂੰ ਬਰਕਾਰ ਰੱਖਦਿਆਂ ਮਹਾਨਗਰ ਵਿੱਖੇ ਫਿਰੋਜ਼ਪੁਰ ਰੋਡ ਸਥਿਤ ਇੱਕ ਹੋਟਲ ‘ਚ ਟਰੇਡ ਸੈਲ ਦੀ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਜਿਲ੍ਹਿਆਂ ਤੋਂ ਭਾਜਪਾ ਟਰੇਡ ਸੈਲ ਦੇ ਨੇਤਾ ਸ਼ਾਮਲ ਹੋਏ ਜਿਨ੍ਹਾਂ ਨਾਲ ਪੰਜਾਬ ਪ੍ਰਧਾਨ ਵੱਲੋਂ ਵਿਚਾਰ ਵਟਾਂਦਰਾ ਕਰਦਿਆਂ ਸੁਝਾਅ ਮੰਗੇ।

ਪੰਜਾਬ ਵਪਾਰ ਸੈਲ ਦੇ ਸੂਬਾ ਸੰਯੋਜਕ ਦਿਨੇਸ਼ ਸਰਪਾਲ ਦੀ ਪ੍ਰਧਾਨਗੀ ਹੇਠ  ਅਤੇ ਲੁਧਿਆਣਾ ਟਰੇਡ ਸੈਲ ਦੀ ਇਹ ਸਾਂਝੀ ਮੀਟਿੰਗ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਟਰੇਡ ਸੈਲ ਦੇ ਆਹੁਦੇਦਾਰਾਂ ਸਮੇਤ ਜਿਲ੍ਹਾ ਸੰਯੋਜਕਾਂ ਨੇ ਹਿੱਸਾ ਲਿਆ। ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਪੰਜਾਬ ਪ੍ਰਧਾਨ ਅਸ਼ਞਨੀ ਸ਼ਰਮਾ ਦੇ ਨਾਲ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ,ਰਾਜੇਸ਼ ਬਾਘਾ ਅਤੇ ਅਨਿਲ ਸਰੀਨ ਸ਼ਾਮਲ ਸਨ। ਪੰਜਾਬ ਪ੍ਰਧਾਨ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਸੂਬੇ ਦੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਸੰਬਧੀ ਪੰਜਾਬ ਪ੍ਰਧਾਨ ਵੱਲੋਂ ਵਿਸਥਾਰ ਨਾਲ ਜਾਣਕਾਰੀ ਮੰਗੀ ਗਈ ਤਾਕਿ ਉਨ੍ਹਾਂ ਦਾ ਹੱਲ ਕਰਵਾਇਆ ਜਾ ਸਕੇ ।

ਅਸ਼ਞਨੀ ਸ਼ਰਮਾ ਵਲੋਂ ਭਾਜਪਾ ਦੀ ਸਰਕਾਰ ਬਣਨ ਤੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।ਅਸ਼ਞਨੀ ਸ਼ਰਮਾ ਨੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਪੰਜਾਬ ਦਾ ਵਪਾਰੀ ਪੰਜਾਬ ਸਰਕਾਰ ਦੀਆਂ ਵਪਾਰ ਵਿਰੋਧੀ ਨੀਤੀਆਂ ਕਾਰਨ ਡਾਢਾ ਦੁਖੀ ਹੈ ‘ਤੇ ਪੰਜਾਬ ਸਰਕਾਰ ਵਪਾਰੀਆਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ । ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਵਪਾਰੀਆਂ ਨੂੰ ਰਾਹਤ ਦੇਣ ਦੀ ਥਾਂ ਕਈ ਤਰ੍ਹਾਂ ਦੇ ਟੈਕਸ ਲਗਾਏ ਹੋਏ ਹਨ ਜੋ ਵਪਾਰੀਆਂ ਲਈ ਬਣੇ ਹੋਏ ਹਨ। ਉਨ੍ਹਾਂ ਕਿਹਾ ਈ ਕੈਪਟਨ ਸਰਕਾਰ ਦੇ ਸ਼ਾਸਨ ਵਿੱਚ ਸੂਬੇ ਅੰਦਰ ਨਿੱਤ ਗੁੰਡਾ ਗਰਦੀ ਦਾ ਨੰਗਾ ਨਾਚ ਵੇਖਣ ਅਤੇ ਸੁਣਨ ਨੂੰ ਮਿਲਦਾ ਹੈ ਜਿਸ ਨਾਲ ਵਪਾਰੀ ਅਤੇ ਆਮ ਜਨਤਾ ਡਰੀ ਹੋਈ ਹੈ ।ਅਸ਼ਞਨੀ ਸ਼ਰਮਾ ਨੇ ਪੰਜਾਬ ਦੀ ਕੈਪਟਨ ਸਰਕਾਰ ਤੇ ਖੁਲ੍ਹਾ ਇਲਜਾਮ ਲਾਉਂਦਿਆਂ ਕਿਹਾ ਕਿ ਪੰਜਾਬ ਅੰਦਰ ਰੋਜ਼ ਲੁੱਟ -ਖੋਹ,,ਜਬਰ ਜਿਨਹਾ ਅਤੇ ਹੋ ਗੈਰ ਸਮਾਜਿਕ ਘਟਨਾਵਾਂ ਵਾਪਰਦੀਆਂ ਹਨ ‘ਤੇ ਪੁਲਿਸ ਪ੍ਰਸ਼ਾਸਨ ਸੁਸਤ ਹੈ ਅਤੇ ਆਮ ਜਨਤਾ ਨਾਲ ਸੰਪਰਕ ਬਣਾਉਣ ਵਿੱਚ ਪੂਰੀ ਤਰ੍ਹਾਂ ਫੇਲ ਹੈ। ਅਸ਼ਞਨੀ ਸ਼ਰਮਾ ਨੇ ਕਿਹਾ ਕਿ ਕੋਰੋਨਾ ਕਾਰਨ ਵਪਾਰੀਆਂ ਨੂੰ ਔਂਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਭਾਜਪਾ ਦੀ ਸਰਕਾਰ ਬਣਨ ‘ਤੇ ਵਪਾਰੀਆਂ ਦਾ ਕੋਰੋਨਾ ਕਾਲ ਦੌਰਾਨ ਦਾ ਸਾਰਾ ਪ੍ਰਾਪਰਟੀ ਟੈਕਸ ਮਾਫ ਕੀਤਾ ਜਾਵੇਗਾ ਅਤੇ ਬਿਜਲੀ ਦੇ ਫਿਕਸਡ ਚਾਰਜ,ਪ੍ਰੋਫੈਸ਼ਨਲ ਟੈਕਸ ਪੂਰੀ ਤਰ੍ਹਾਂ ਮਾਫ ਕੀਤੇ ਜਾਣਗੇ । ਵਪਾਰੀਆਂ ਨੂੰ ਸਸਤੀ ਬਿਜਲੀ 24 ਘੰਟੇ ਮਿਲੇ ਇਹ ਭਾਜਪਾ ਦੀ ਪਹਿਲੀ ਪ੍ਰਾਥਮਿਕਤਾ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਵਪਾਰੀਆਂ ਨੂੰ ਜੀ ਐਸ ਟੀ ਰਿਫੰਡ ਲੈਣ ਵਿੱਚ ਬਹੁਤ ਜਿਆਦਾ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ ਸੂਬੇ ਵਿੱਚ ਸਰਕਾਰ ਬਨਣ ਤੇ ਜੀ ਐਸ ਟੀ ਰਿਫੰਡ ਪ੍ਰਣਾਲੀ ਨੂੰ ਸਰਲ ਕੀਤਾ ਜਾਵੇਗਾ।

ਕਿਸਾਨਾਂ ਨੇ ਭਾਜਪਾ ਦੀ ਮੀਟਿੰਗ ਦੌਰਾਨ ਭਾਜਪਾ ਖਿਲਾਫ ਜੰਮਕੇ ਕੀਤੀ ਨਾਅਰੇਬਾਜ਼ੀ–
ਭਾਰਤੀ ਜਨਤਾ ਪਾਰਟੀ ਵਲੋਂ ਆਯੋਜਿਤ ਟਰੇਡ ਸੈਲ ਦੀ ਮੀਟਿੰਗ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕਰਦਿਆਂ ਹੋਟਲ ਦੇ ਆਲ੍ਹੇ-ਦੁਆਲੇ ਬੈਰੀਕੇਡਿੰਗ ਕੀਤੀ ਗਈ ਸੀ ਅਤੇ ਹੋਟਲ ਦੇ ਅੰਦਰ -ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਦੇ ਆਲਾ ਅਧਿਕਾਰੀ ਅਤੇ ਮੁਲਾਜਮ ਤਾਇਨਾਤ ਸਨ ਤਾਕਿ ਕੋਈ ਸ਼ਰਾਰਤੀ ਅਨਸਰ ਮੀਟਿੰਗ ਵਿੱਚ ਖਲਲ ਨਾ ਪਾ ਸਕੇ। ਤਿੰਨ ਖੇਤੀ ਕਾਨੂੰਨ ਮਾਮਲੇ ‘ਚ ਕਿਸਾਨੀ ਅੰਦੋਲਨ ਨਾਲ ਘਿਰੀ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਭਿਣਕ ਲਗਦਿਆਂ ਹੀ ਕਿਸਾਨ ਹੋਟਲ ਦੇ ਬਾਹਰ ਇਕੱਠੇ ਹੋ ਗਏ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨ ਬੈਰੀਕੇਡ ਤੋੜਕੇ ਅੱਗੇ ਨਾ ਆਉਣ ਉਸਦੇ ਲਈ ਪੁਲਿਸ ਮੁਲਾਜਮਾਂ ਵੱਲੋਂ ਸੁਰੱਖਿਆ ਘੇਰਾ ਹੋਰ ਮਜਬੂਤ ਕਰ ਦਿੱਤਾ ਗਿਆ। ਪੰਜਾਬ ਪ੍ਰਧਾਨ ਨੂੰ ਮੀਟਿੰਗ ਹਾਲ ਤੱਕ ਸਖਤ ਸੁਰੱਖਿਆ ‘ਚ ਪਹੁੰਚਾਇਆ ਗਿਆ ਅਤੇ ਮੀਟਿੰਗ ਖਤਮ ਹੋਣ ਮਗਰੋਂ ਕੜੀ ਸੁਰੱਖਿਆ ਵਿੱਚ ਕਮਰੇ ਤੱਕ ਪਹੁੰਚਾਇਆ ਗਿਆ।

80600cookie-checkਪੰਜਾਬ ਵਪਾਰ ਸੈਲ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸੂਬੇ ਦੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਸੰਬਧੀ ਵਿਸਥਾਰ ਨਾਲ ਮੰਗੀ ਜਾਣਕਾਰੀ
error: Content is protected !!