April 30, 2024

Loading

ਚੜ੍ਹਤ ਪੰਜਾਬ ਦੀ,

ਰਾਮਪੁਰਾ ਫੂਲ 20 ਅਗਸਤ( ਪ੍ਰਦੀਪ ਸ਼ਰਮਾ /ਕੁਲਜੀਤ ਸਿੰਘ ਢੀਗਰਾ ) ਸਥਾਨਕ ਰੇਲਵੇ ਸਟੇਸ਼ਨ ਤੇ ਲੱਗਿਆ ਪੱਕਾ ਮੋਰਚਾ ਅੱਜ 322ਵੇਂ ਦਿਨ ਵੀ ਜਾਰੀ ਰਿਹਾ। ਮੋਰਚੇ ਵਿੱਚ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਕੀਮਤਾਂ ਵਿੱਚ ਕੀਤਾ ਵਾਧਾ ਵਾਪਿਸ ਲੈਣ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਸੁਖਵਿੰਦਰ ਸਿੰਘ ਭਾਈ ਰੂਪਾ, ਹਰੀ ਸਿੰਘ ਬੁੱਗਰ, ਸਾਧਾ ਸਿੰਘ ਖੋਖਰ, ਰਣਜੀਤ ਸਿੰਘ ਕਰਾੜਵਾਲਾ, ਆਗੂ ਹਰਮੇਸ਼ ਕੁਮਾਰ ਰਾਮਪੁਰਾ, ਮੱਖਣ ਸਿੰਘ ਸੇਲਬਰਾਹ, ਜਸਵੀਰ ਕੌਰ ਢਪਾਲੀ, ਸੰਤਾ ਸਿੰਘ ਫੂਲ, ਨਿਰਭੈ ਸਿੰਘ ਫੂਲ, ਮਾ. ਬਲਵੰਤ ਸਿੰਘ ਫੂਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਕੇ ਦੀਆਂ ਹਕੂਮਤਾਂ ਵੱਲੋਂ ਰਸੋਈ ਗੈਸ ਦੀ ਕੀਮਤ ਵਿੱਚ ਜਨਵਰੀ ਮਹੀਨੇ ਤੋਂ 165 ਰੁਪਏ ਵਾਧਾ ਕੀਤਾ ਗਿਆ ਹੈ ਤੇ ਹੁਣ 25 ਰੁਪਏ ਵਾਧਾ ਫਿਰ ਕੀਤਾ ਗਿਆ ਹੈ। ਰੋਜ਼ਾਨਾ ਅਸਮਾਨ ਨੂੰ ਛੂਹ ਰਹੀ ਮਹਿੰਗਾਈ ਨੇ ਪਹਿਲਾਂ ਹੀ ਮਿਹਨਤਕਸ਼ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਇਹ ਕੀਮਤਾਂ ਵਧਣ ਨਾਲ ਹੋਰ ਵੀ ਆਰਥਿਕ ਬੋਝ ਦੇਸ਼ ਦੇ ਲੋਕਾਂ ਤੇ ਪਵੇਗਾ। ਡੀਜ਼ਲ, ਪੈਟਰੋਲ  ਅਤੇ ਰੋਜ਼ਾਨਾ ਘਰੇਲੂ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਹੋਣ ਨਾਲ ਮਹਿੰਗਾਈ ਦੀ ਵਧੇਰੇ ਮਾਰ ਗਰੀਬ ਮਿਹਨਤਕਸ਼ ਲੋਕਾਂ ਤੇ ਪੈਂਦੀ ਹੈ।

ਆਗੂਆਂ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਸੰਘਰਸ਼ਾਂ ਦਾ ਅਸਰ ਹੋਣ ਲੱਗਿਆ ਹੈ ਕਿ ਭਾਜਪਾ ਦੇ ਆਗੂ ਕਿਸਾਨਾਂ ਦੇ ਹੱਕ ਵਿੱਚ ਵੱਡੀ ਪੱਧਰ ਤੇ ਪਾਰਟੀ ਛੱਡ ਰਹੇ ਹਨ। ਭਾਜਪਾ ਅਤੇ ਦੂਸਰੀਆਂ ਰਾਜਨੀਤਿਕ ਪਾਰਟੀਆਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਕਿਸਾਨਾਂ ਮਜ਼ਦੂਰਾਂ ਵੱਲੋਂ ਇਨ੍ਹਾਂ ਪਾਰਟੀਆਂ ਦੇ ਆਗੂਆਂ ਮੰਤਰੀਆਂ ਨੂੰ ਸੁਆਲ ਪੁੱਛੇ ਜਾ ਰਹੇ ਹਨ ਪਰ ਇਨ੍ਹਾਂ ਵੱਲੋਂ ਕੋਈ ਠੋਸ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾ ਰਿਹਾ।  ਇਹ ਸਭ ਲੋਕ ਸੰਘਰਸ਼ਾਂ ਲੋਕ ਏਕਤਾ ਨਾਲ਼ ਹੀ ਹੋ ਰਿਹਾ ਹੈ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।  ਇਸ ਮੌਕੇ ਡਾ. ਜਗਤਾਰ ਸਿੰਘ ਫੂਲ, ਭੋਲਾ ਸਿੰਘ,  ਲਾਲਾ ਖਾਨ ਚੌਂਕੇ,  ਤਰਸੇਮ ਕੌਰ, ਮੀਤਾ ਕੌਰ ਢਪਾਲੀ, ਹਰਵੰਸ਼ ਕੌਰ, ਕਰਮਜੀਤ ਕੌਰ ਕਰਾੜਵਾਲਾ, ਜਵਾਲਾ ਸਿੰਘ ਰਾਮਪੁਰਾ, ਮੇਵਾ ਸਿੰਘ ਗਿੱਲ, ਭੋਲਾ ਸਿੰਘ ਸੇਲਬਰਾਹ ਆਦਿ ਹਾਜ਼ਰ ਸਨ। 

75960cookie-checkਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਤੇ ਅਸਮਾਨ ਨੂੰ ਛੂਹ ਰਹੀ ਮਹਿੰਗਾਈ ਨੇ ਲੋਕਾ ਦਾ ਕੱਢਿਆ ਕਚੂੰਮਰ
error: Content is protected !!