ਪੰਜਵੀਂ ਰਾਮਾਨੁਜਨ ਜਿਲ੍ਹਾ ਪੱਧਰੀ ਗਣਿਤ ਐਵਾਰਡ   ਪ੍ਰੀਖਿਆ 17  ਦਸੰਬਰ ਨੂੰ

Loading

ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੀ ਪ੍ਰੀਖਿਆ ਵਿੱਚ ਲੈ ਸਕਣਗੇ ਭਾਗ-ਬਨਣਗੇ ਵੱਖ ਵੱਖ ਸੈਂਟਰ- ਦੇਵੀ ਦਿਆਲ

ਸੰਦੌੜ 5 ਨਵੰਬਰ ( ਹਰਮਿੰਦਰ ਸਿੰਘ ਭੱਟ  ) ਜਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਪ੍ਰਤੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ ਪੰਜ ਸਾਲਾਂ ਤੋਂ ਸ਼ੁਰੂ ਕੀਤੇ ਗਏ ਰਾਮਾਨੁਜਨ ਜਿਲ੍ਹਾ ਪੱਧਰੀ ਗਣਿਤ ਐਵਾਰਡ ਲਈ ਇਸ ਵਾਰ ਦੀ ਪ੍ਰੀਖਿਆ 17  ਦਸੰਬਰ ਨੂੰ ਜਿਲ੍ਹੇ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਹੋਵੇਗੀ।ਪ੍ਰੀਖਿਆ ਦੇ ਇੰਚਾਰਜ ਪ੍ਰਾਇਮਰੀ ਵਿੰਗ ਰਾਜੇਸ ਰਿਖੀ ਪੰਜਗਰਾਈਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰੀਖਿਆ ਦੀ ਮਿਤੀ ਦਾ ਰਸਮੀ ਐਲਾਨਸ੍ਰੀਮਤੀ ਹਰਕੰਵਲਜੀਤ ਕੌਰ ਜਿਲ੍ਹਾ ਸਿੱਖਿਆ ਅਫਸਰ(ਸਸ) ਸੰਗਰੂਰ ਅਤੇ ਸ੍ਰੀਮਤੀ ਬਲਵਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ(ਅਸ) ਸੰਗਰੂਰ  ਨੇ ਕੀਤਾ ਹੈ।ਇਸ ਮੌਕੇ ਪ੍ਰੀਖਿਆ ਦੀ ਰੂਪ ਰੇਖਾ ਦਾ ਐਲਾਨ ਕਰਦਿਆਂ ਜਿਲ੍ਹਾ ਸਿੱਖਿਆ ਅਫਸਰਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਪ੍ਰਤੀ ਰੁਚੀ ਨੂੰ ਉਤਸਾਹਿਤ ਕਰਨ ਲਈ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਇਸ ਪ੍ਰੀਖਿਆ ਵਿੱਚ ਸਮੂਲੀਅਤ ਕਰਵਾਈ ਜਾਵੇਗੀ।ਪ੍ਰੀਖਿਆ ਦੇ ਮੁੱਖ ਪ੍ਰਬੰਧਕ ਦੇਵੀ ਦਿਆਲ ਅਤੇ ਪ੍ਰੀਖਿਆ ਦੇ ਸਰਪ੍ਰਸਤ ਪ੍ਰਿੰਸੀਪਲ ਜਬਰਾ ਸਿੰਘ ਨੇ ਦੱਸਿਆ ਕਿ ਗਣਿਤ ਸ਼ਾਸਤਰੀ ਸ੍ਰੀਨਿਵਾਸਾ ਰਾਮਾਨੁਜਨ ਜਿਹਨਾਂ ਦਾ ਜਨਮ 22 ਦਸੰਬਰ 1887  ਨੂੰ ਮਦਰਾਸ ਪ੍ਰੈਜ਼ੀਡੈਂਸੀ (ਤਾਮਿਲਨਾਡੂ)’ਚ ਹੋਇਆ ਸੀ ਦਾ ਗਣਿਤ ਵਿਸ਼ੇ ਲਈ ਵਿਸ਼ੇਸ ਯੋਗਦਾਨ ਹੈ ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾਉਣ ਦੇ ਲਈ ਜਿਲ੍ਹਾ ਸੰਗਰੂਰ ਵਿੱਚ ਰਾਮਾਨੁਜਨ ਜਿਲ੍ਹਾ ਪੱਧਰੀ ਗਣਿਤ ਐਵਾਰਡ ਦੀ ਸ਼ੁਰੂਆਤ ਪੰਜ ਸਾਲ ਪਹਿਲਾਂ ਕੀਤੀ ਗਈ ਸੀ।ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਹੈ ਸੀਨੀਅਰ ਗਰੁੱਪ-ਨੌਵੀਂ ਤੋਂ ਦਸਵੀਂ, ਜੂਨੀਅਰ ਗਰੁੱਪ ਛੇਵੀਂ ਤੋਂ ਅੱਠਵੀਂ ਤੱਕ ਅਤੇ ਸਬ-ਜੂਨੀਅਰ ਗਰੁੱਪ ਵਿੱਚ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਹੋਣਗੇ।ਪ੍ਰੀਖਿਆ ਦੇ ਤਿੰਨਾਂ ਗਰੁੱਪਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਰਾਮਾਨੁਜਨ ਜਿਲ੍ਹਾ ਪੱਧਰੀ ਐਵਾਰਡ, ਪ੍ਰਸ਼ੰਸਾ ਪੱਤਰ ਅਤੇ ਨਕਦ ਇਨਾਮੀ ਰਾਸ਼ੀ ਦਿੱਤੀ ਜਾਵੇਗੀ।ਐਵਾਰਡ ਪ੍ਰਾਪਤ ਕਰਨ ਵਾਲਿਆ ਤੋਂ  ਅਗਲੀਆਂ ਚਾਰ ਪੁਜੀਸ਼ਨਾਂ ਪ੍ਰਾਪਤ  ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਪੁਰਸਕਾਰ ਅਤੇ  ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ।ਸ: ਬਰਜਿੰਦਰ ਪਾਲ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਨੇ ਕਿਹਾ ਕਿ ਜਿਲ੍ਹਾ ਸੰਗਰੂਰ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਦੁਨੀਆਂ ਨੂੰ ਗਣਿਤ ਦੇ ਕਈ ਬਹੁਮੁੱਲੇ ਫਾਰਮੂਲੇ ਦੇਣ ਵਾਲੇ ਮਹਾਨ ਗਣਿਤ ਸ਼ਾਸਤਰੀ ਸ੍ਰੀਨਿਵਾਸਾ ਰਾਮਾਨੁਜਨ ਦੀ ਯਾਦ ਨੂੰ ਸਮਰਪਿਤ ਐਵਾਰਡ ਦੀ ਸ਼ੁਰੂਆਤ ਇਸ ਜਿਲ੍ਹੇ ਤੋਂ ਕੀਤੀ ਗਈ ਹੈ।ਇਸ ਮੌਕੇ ਸ: ਜਸਪ੍ਰੀਤ ਸਿੰਘ ਨਾਗਰਾ ਜਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ, ਪ੍ਰਿੰਸੀਪਲ ਜਬਰਾ ਸਿੰਘ, ਸੰਜੀਵ ਸਿੰਗਲਾ ਜਿਲ੍ਹਾ ਗਣਿਤ ਟਰੇਨਰ , ਪ੍ਰਿੰਸ ਸਿੰਗਲਾ ਸੀਨੀਅਰ ਵਿੰਗ ਇੰਚਾਰਜ, ਹਰੀਸ ਕੁਮਾਰ ਜੂਨੀਅਰ ਵਿੰਗ ਇੰਚਾਰਜ , ਸਚਿਨ ਸਿੰਗਲਾ ਟੈਕਨੀਕਲ ਇੰਚਾਰਜ, ਰਾਜੇਸ ਰਿਖੀ ਪੰਜਗਰਾਈਆਂ ਇੰਚਾਰਜ ਪ੍ਰਾਇਮਰੀ ਵਿੰਗ, ਫਕੀਰ ਸਿੰਘ ਟਿੱਬਾ, ਚਰਨਕਮਲ ਸਿੰਘ, ਸ: ਭੁਪਿੰਦਰ ਸਿੰਘ, ਓਮ ਪ੍ਰਕਾਸ, ਬੱਗਾ ਸਿੰਘ, ਜਗਜੀਤਪਾਲ ਸਿੰਘ ਘਨੌਰੀ,ਜੋਤਿੰਦਰ ਸਿੰਘ,ਮਨਪ੍ਰੀਤ ਰਾਣਾ, ਗੁਰਜੰਟ ਸਿੰਘ, ਜਸਵੀਰ ਸਿੰਘ ਲੱਡਾ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਕ੍ਰਿਸ਼ਨ ਕੁਮਾਰ, ਲਖਵਿੰਦਰ ਸਿੰਘ, ਮੌਜੂਦ ਸਨ।

7520cookie-checkਪੰਜਵੀਂ ਰਾਮਾਨੁਜਨ ਜਿਲ੍ਹਾ ਪੱਧਰੀ ਗਣਿਤ ਐਵਾਰਡ   ਪ੍ਰੀਖਿਆ 17  ਦਸੰਬਰ ਨੂੰ

Leave a Reply

Your email address will not be published. Required fields are marked *

error: Content is protected !!