November 21, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, (ਰਵੀ ਵਰਮਾ)- ਪੰਜਾਬ ਮੀਡੀਅਮ ਇੰਡਸਟਰੀਅਲ ਡਿਵੈਲਪਮੈਂਟ ਬੋਰਡ (ਪੀ.ਐਮ.ਆਈ.ਡੀ.ਬੀ.) ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਵੱਲੋਂ ਅੱਜ ਆਲ ਇੰਡੀਆ ਸਾਈਕਲ ਨਿਰਮਾਤਾ ਐਸੋਸੀਏਸ਼ਨ ਦੇ ਪ੍ਰਧਾਨ  ਓਂਕਾਰ ਸਿੰਘ ਪਾਹਵਾ ਦੇ ਨਾਲ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਮੁਲਾਕਾਤ ਕੀਤੀ ਅਤੇ ਲੁਧਿਆਣਾ ਦੇ ਸਾਈਕਲ ਆਰ. ਐਂਡ ਡੀ. ਸੈਂਟਰ ਨੂੰ ਸਾਈਕਲ ਤਕਨਾਲੋਜੀ ਲਈ ਅੰਤਰਰਾਸ਼ਟਰੀ ਕੇਂਦਰ ਵਿੱਚ ਅਪਗ੍ਰੇਡ ਕਰਨ ਦੀ ਤੁਰੰਤ ਜ਼ਰੂਰਤ ਬਾਰੇ ਇੱਕ ਮੰਗ ਪੱਤਰ ਸੌਂਪਿਆ। ਮੁੱਖ ਸਕੱਤਰ ਨਾਲ ਮੀਟਿੰਗ ਵਿੱਚ ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਸਾਈਕਲ ਤਕਨਾਲੋਜੀ ਲਈ ਇੰਟਰਨੈਸ਼ਨਲ ਸੈਂਟਰ ਫਾਰ ਸਾਈਕਲ ਤਕਨਾਲੋਜੀ ਵਿਸ਼ਵ ਪੱਧਰੀ ਅਤੇ ਸਕੇਲ ਨਿਰਮਾਣ ਦੇ ਯੁਗ ਦੀ ਸੁਰੂਆਤ ਕਰੇਗਾ ਜਿਸਦੇ ਤਹਿਤ 2025 ਤੱਕ 50 ਮਿਲੀਅਨ ਸਾਈਕਲਾਂ ਪ੍ਰਤੀ ਸਾਲ ਤਿਆਰ ਕੀਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਇਸਦਾ ਉਦੇਸ਼ ਨਾ ਸਿਰਫ ਪਾੜੇ ਨੂੰ ਦੂਰ ਕਰਨਾ ਹੈ, ਬਲਕਿ ਸਾਈਕਲ ਡਿਜ਼ਾਈਨ, ਵਿਕਾਸ ਅਤੇ ਪ੍ਰਦਰਸ਼ਨ, ਟੈਸਟਿੰਗ ਅਤੇ ਪ੍ਰਮਾਣੀਕਰਣ, ਐਡਿਟਿਵ ਨਿਰਮਾਣ (ਡਿਜੀਟਲ, ਐਲਓਟੀ ਅਤੇ 3 ਡੀ ਪ੍ਰਿੰਟਰ, ਆਦਿ) ਲਈ ਕੇਂਦਰ ਨੂੰ ਵਿਸ਼ਵ ਪੱਧਰੀ ਬਣਾਉਣਾ ਹੈ। ਉਨ੍ਹਾਂ ਮੁੱਖ ਸਕੱਤਰ ਨੂੰ ਬੇਨਤੀ ਕੀਤੀ ਕਿ ਉਹ ਪ੍ਰਸਤਾਵ ‘ਤੇ ਵਿਚਾਰ ਕਰਨ ਅਤੇ ਇਹ ਮੁੱਦਾ ਭਾਰਤ ਸਰਕਾਰ ਕੋਲ ਚੁੱਕਣ।

71830cookie-checkਟਿੱਕਾ ਵੱਲੋਂ ਮੁੱਖ ਸਕੱਤਰ ਨੂੰ ਲੁਧਿਆਣਾ ਦੇ ਸਾਈਕਲ ਆਰ. ਐਂਡ ਡੀ. ਸੈਂਟਰ ਨੂੰ ਸਾਈਕਲ ਤਕਨਾਲੋਜੀ ਲਈ ਅੰਤਰਰਾਸ਼ਟਰੀ ਕੇਂਦਰ ਵਿੱਚ ਅਪਗ੍ਰੇਡ ਕਰਨ ਦੀ ਤੁਰੰਤ ਲੋੜ ਬਾਰੇ ਸੌਂਪਿਆ ਮੰਗ ਪੱਤਰ
error: Content is protected !!