![]()
ਚੜ੍ਹਤ ਪੰਜਾਬ ਦੀਰਾਮਪੁਰਾ ਫੂਲ 15 ਜੁਲਾਈ (ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ): ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕੋਮ ਜੋਨ ਬਠਿੰਡਾ ਦੇ ਆਗੂਆਂ ਗੁਰਵਿੰਦਰ ਪੰਨੂ, ਖੁਸਦੀਪ ਸਿੰਘ, ਜਗਜੀਤ ਸਿੰਘ ਤੇ ਸੀ.ਐਚ.ਬੀ ਦੇ ਆਗੂ ਜਸਵਿੰਦਰ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਅੱਜ ਮਨਪ੍ਰੀਤ ਬਾਦਲ ਕਮੇਟੀ ਦਫ਼ਤਰ ਆਓੁਣ ਤੇ ਕਾਲੀਆਂ ਝੰਡੀਆ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਸੰਘਰਸ਼ ਦੇ ਦਬਾਅ ਕਾਰਨ ਬਾਅਦ ਵਿੱਚ ਪੁਲੀਸ ਪ੍ਰਸਾਸਨ ਵੱਲੋ ਮਨਪ੍ਰੀਤ ਨਾਲ ਗੱਲਬਾਤ ਕਰਵਾਈ ਗੱਲਬਾਤ ਤੋ ਇਹ ਸਾਫ ਹੋਇਆ ਕਿ ਮਨਪ੍ਰੀਤ ਬਾਦਲ ਤੇ ਪੰਜਾਬ ਸਰਕਾਰ ਵੱਖ ਵੱਖ ਵਿਭਾਗਾਂ ਵਿੱਚ ਲੰਮੇ ਸਮੇ ਤੋ ਸੇਵਾ ਨਿਭਾ ਰਹੇ ਆਉਟ ਸੋਰਸ ਤੇ ਠੇਕੇਦਾਰਾ ਰਾਹੀ ਰੱਖੇ ਕਾਮਿਆਂ ਨੂੰ ਪੱਕਾ ਨਹੀ ਕੀਤਾ ਜਾਵੇਗਾ ਜੋ ਕੱਚੀਆਂ ਕਾਮਿਆਂ ਨਾਲ ਬਹੁਤ ਵੱਡਾ ਧੋਖਾ ਹੈ। ਜਿਸ ਤਰਾਂ ਬਠਿੰਡਾ ਥਰਮਲ ਬੰਦ ਕਰਕੇ ਲੋਕਾਂ ਨਾਲ ਮੁਲਾਜ਼ਮ ਨਾਲ ਧੋਖਾ ਕੀਤਾ ਗਿਆ। ਕੁਲਦੀਪ ਸਿੰਘ ਨੇ ਕੈਪਟਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਮੂਹ ਵਿਭਾਗਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿਸ ਰਹੇ ਠੇਕਾ ਮੁਲਾਜਮਾਂ ਨੂੰ ਵਿਭਾਗਾਂ ਅਧੀਨ ਲਿਆਕੇ ਰੈਗੂਲਰ ਕਰਨ ਦੀ ਥਾਂ ਸਰਕਾਰ ਕੱਚੇ ਮੁਲਾਜ਼ਮ ਨੂੰ ਪੱਕਾ ਕਰਨ ਲਈ ਬਣੇ 2016 ਵੈਲਫੇਅਰ ਐਕਟ ਨੂੰ ਤੋੜਿਆ ਜਿਸ ਦਾ ਜਵਾਬ ਪੰਜਾਬ ਸਰਕਾਰ ਨੂੰ ਠੇਕਾ ਕਾਮੇ ਪਰਿਵਾਰਾਂ ਸਮੇਤ ਸੰਘਰਸ਼ ਕਰਕੇ ਦੇਣਗੇ। ਆਗੂਆਂ ਨੇ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਸੰਭਾਵਨਾਵਾਂ ਲੱਗਦੀਆਂ ਹਨ ਕਿ ਸਰਕਾਰ ਵੱਲੋਂ ਤਨਖਾਹਾਂ ਵਿੱਚ ਚਾਰ-ਪੰਜ ਸੌ ਰੁਪਏ ਨਾ-ਮਾਤਰ ਵਾਧਾ ਕਰਕੇ ਠੇਕਾ ਮੁਲਾਜਮਾਂ ਨੂੰ ਠੇਕਾ ਪ੍ਰਣਾਲੀ ਪ੍ਰਵਾਨ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਵਿਰੋਧ ਵਜੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਅਗਲੇ ਸੰਘਰਸ਼ ਦਾ ਐਲਾਨ ਕਰਦੇ ਹੋਏ ਕਿਹਾ ਕਿ ਪਹਿਲਾਂ ਤੋਂ ਤਹਿ ਸੰਘਰਸ਼ ਮੁਤਾਬਿਕ ਪੰਜਾਬ ਦੇ ਐੱਮ.ਪੀਜ਼., ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦਾ ਪਿੰਡਾਂ ਵਿੱਚ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਠੇਕਾ ਮੁਲਾਜਮਾਂ ਦੇ ਘਰ-ਘਰ ਜਾਕੇ ਸਮੂਹਿਕ ਛੁੱਟੀ ਲਿਖ ਕੇ 27 ਜੁਲਾਈ ਨੂੰ ਇੱਕੋ ਦਿਨ ਲੋਕਲ ਅਧਿਕਾਰੀਆਂ ਅੱਗੇ ਛੁੱਟੀ ਪੇਸ਼ ਕੀਤੀ ਜਾਵੇਗੀ। ਇਸ ਉਪਰੰਤ ਠੇਕਾ ਮੁਲਾਜ਼ਮਾਂ ਵੱਲੋਂ 2 ਅਗਸਤ ਰਾਤ 12 ਵਜ਼ੇ ਤੋਂ 4 ਅਗਸਤ ਰਾਤ 12 ਵਜ਼ੇ ਤੱਕ ਦੋ-ਦਿਨਾਂ ਦੀ ਸਮੂਹਿਕ ਛੁੱਟੀ ਕਰਕੇ ਆਪਣੇ-ਆਪਣੇ ਵਿਭਾਗ ਦੇ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਵਿਭਾਗ ਦੇ ਦਫ਼ਤਰਾਂ ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਅਤੇ 4 ਅਗਸਤ ਨੂੰ ਦੁਪਹਿਰ 12 ਵਜ਼ੇ ਤੋਂ ਬਾਅਦ ਪਿੰਡਾਂ-ਸ਼ਹਿਰਾਂ ਵਿੱਚ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ,ਜੇਕਰ ਇਸ ਸੰਘਰਸ਼ ਤੋਂ ਕੈਪਟਨ ਸਰਕਾਰ ਨੇ ਕੋਈ ਸਬਕ ਨਾ ਲਿਆ ਤਾਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ ਜਿਸ ਦੀ ਜਿੰਮੇਵਾਰੀ ਕੈਪਟਨ ਸਰਕਾਰ ਦੀ ਹੋਵੇਗੀ।