ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 18 ਜੂਨ(ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ): ਸਥਾਨਕ ਸਵਰਨਕਾਰ ਸੰਘ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਗਰਗ ਦੀ ਰਹਿਨੁਮਾਈ ਹੇਠ ਕੋਵਿਡ 19 ਤੋਂ ਨਿਜਾਤ ਪਾਉਣ ਲਈ ਮੁਫਤ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਸ਼੍ਰੀ ਸਤਿਸੰਗ ਸਭਾ ਗੁਰਦੁਆਰਾ ਵਿਖੇ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਜਗਤਾਰ ਸਿੰਘ ਬਲਾਕ ਐਜੂਕੇਟਰ, ਪਰਮਿੰਦਰ ਸਿੰਘ ਰਿੰਕੂ ਆਪਣੀ ਟੀਮ ਸਮੇਤ ਹਾਜਰ ਰਹੇ। ਸਵਰਨਕਾਰ ਸੰਗ ਦੇ ਪ੍ਰਧਾਨ ਬ੍ਰਿਜ ਪਾਲ ਮਿੱਤੂ ਤੇ ਸਕੱਤਰ ਦਰਸ਼ਨ ਸਿੰਘ ਮਸੌਣ ਨੇ ਦੱਸਿਆ ਕਿ ਇਸ ਕੈਂਪ ਦੌਰਾਨ 140 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ।
ਉਨਾ ਅੱਗੇ ਕਿਹਾ ਕਿ ਜਾਨਲੇਵਾ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਵੇਖਦਿਆਂ ਹਰ ਇਨਸਾਨ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ ਤਾਂ ਜੋ ਮਨੁੱਖੀ ਸ਼ਰੀਰ ਇਸ ਵਾਇਰਸ ਨਾਲ ਲੜਨ ਦੇ ਸਮਰੱਥ ਹੋ ਸਕੇ। ਉਨਾਂ ਲੋਕਾਂ ਨੂੰ ਵੈਕਸੀਨ ਸੰਬੰਧੀ ਫਾਲਤੂ ਦੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਮਨਜੀਤ ਸਿੰਘ, ਸੁਰਿੰਦਰ ਜੌੜਾ, ਅਜੀਤਪਾਲ ਜੌੜਾ, ਅਸ਼ਵਨੀ ਜੋੜਾ, ਲਖਵਿੰਦਰ ਲੱਖੀ, ਟੈਣੀ ਜੌੜਾ, ਮਨਪ੍ਰੀਤ ਸਿੰਘ ਮਿੰਟਾ, ਅਵਤਾਰ ਸਿੰਘ ਮਿੱਤੂ, ਗੁਰਦੀਪ ਸਿੰਘ, ਜਸਵੀਰ ਸਿੰਘ ਫੂਲ, ਪ੍ਰੀਤਮ ਮਿੱਤੂ, ਹਰਮੇਲ ਸਿੰਘ, ਨਰਿੰਦਰ ਨਿੰਦਾ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ ਰੌਕੀ, ਲੈਪਸੀ ਜੌੜਾ, ਸੁਰਿੰਦਰ ਸਿੰਘ, ਰਣਜੀਤ ਸਿੰਘ ਮੰਗੀ, ਚਰਨਜੀਤ ਸਿੰਘ ਸਿੱਧੂ ਤੋਂ ਇਲਾਵਾ ਸਵਰਨਕਾਰ ਸੰਘ ਦੇ ਸਮੂਹ ਮੈਂਬਰ ਹਾਜ਼ਰ ਸਨ।