May 4, 2024

Loading

ਚੜ੍ਹਤ ਪੰਜਾਬ ਦੀ

ਜੋਧਾਂ, 5 ਜੂਨ (ਸਤ ਪਾਲ ਸੋਨੀ) – ਅੱਜ ਵਿਸ਼ਵ ਵਾਤਾਵਰਨ ਦਿਵਸ ਸਬੰਧੀ ਇਕ ਸੰਖੇਪ ਸਮਾਗਮ ਸਥਾਨਕ ਮੁੱਢਲਾ ਸਿਹਤ ਕੇਂਦਰ ਦੇ ਹੈਲਥ ਵੈਲਨੈਸ ਸੈਂਟਰ ਵਿਖੇ ਕੀਤਾ ਗਿਆ। ਸਮਾਗਮ ਦੌਰਾਨ ਸੀ ਐੱਚ ਓ ਬਲਪ੍ਰੀਤ ਕੌਰ ਦੀ ਅਗਵਾਈ ਵਿੱਚ ਮੈਡੀਸਿਨਲ ਪੌਦੇ ਲਗਾਏ ਗਏ ਅਤੇ ਇਹਨਾਂ ਨੂੰ ਸੰਭਾਲਣ ਦਾ ਅਹਿਦ ਲਿਆ ਗਿਆ।

ਵਾਤਾਵਰਣ ਨੂੰ ਬਚਾਉਣਾ ਸਾਡੀ ਸਭ ਦੀ ਜਿੰਮੇਵਾਰੀ – ਸੀ ਐੱਚ ਓ ਬਲਪ੍ਰੀਤ ਕੌਰ

ਇਸ ਮੌਕੇ ਜਾਣਕਾਰੀ ਦਿੰਦਿਆਂ ਸੀ ਐੱਚ ਓ ਬਲਪ੍ਰੀਤ ਕੌਰ ਨੇ ਦੱਸਿਆ ਕਿ ਵਾਤਾਵਰਨ ਨੂੰ ਸਾਫ ਸੁਥਰਾ ਅਤੇ ਹਰਾ ਭਰਾ ਰੱਖਣ ਦੀ ਇਹ ਮੁਹਿੰਮ ਅੱਜ ਸਿਵਲ ਸਰਜਨ ਡਾਕਟਰ ਕਿਰਨ ਆਹਲੂਵਾਲੀਆ ਗਿੱਲ ਅਤੇ ਸੀ ਐੱਚ ਸੀ ਪੱਖੋਵਾਲ ਦੇ ਐਸ ਐਮ ਓ ਡਾਕਟਰ ਸੰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਅਤੇ ਡਾਕਟਰ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਹੈ।

ਉਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਮਨੁੱਖਤਾ ਨੂੰ ਬਰਾਬਰਤਾ ਦਾ ਸੰਦੇਸ਼ ਦਿੱਤਾ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਸੀ । ਉਨਾਂ ਕਿਹਾ ਕਿ ਫਲ, ਫੁੱਲ ਅਤੇ ਛਾਂਦਾਰ ਬੂਟੇ ਲਗਾ ਕੇ ਆਉਂਦੇ ਦਿਨਾਂ ਵਿਚ ਲਹਿਰ ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਉਨਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਸਾਡੀ ਸਭ ਦੀ ਜਿੰਮੇਵਾਰੀ ਹੈ। ਸਾਨੂੰ ਇਸ ਜਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ। ਸਾਡੇ ਅਤੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ  ਰੱਖਣ ਲਈ ਪੌਦੇ ਲਗਾਉਣੇ ਅਤੇ ਬਚਾਉਣੇ ਬਹੁਤ ਜਰੂਰੀ ਹਨ। ਇਸ ਮੌਕੇ ਫਾਰਮੇਸੀ ਅਫ਼ਸਰ ਵੀਰਪਾਲ ਕੌਰ, ਏ ਐਨ ਐਮ ਅਮਰਜੀਤ ਕੌਰ ਅਤੇ ਹੋਰ ਹਾਜ਼ਰ ਸਨ।

 

68380cookie-checkਮੁੱਢਲਾ ਸਿਹਤ ਕੇਂਦਰ ਜੋਧਾਂ ਵਿਖੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੌਦੇ ਲਗਾਏ
error: Content is protected !!