November 20, 2024

Loading

ਲੁਧਿਆਣਾ, 12 ਜੂਨ ( ਸਤ ਪਾਲ ਸੋਨੀ ) : ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਚਾਅ ਲਈ ਸਰਕਾਰ ਵੱਲੋਂ 23 ਮਾਰਚ ਤੋਂ ਲਾਕਡਾਊਨ ਕਰ ਦਿੱਤਾ ਗਿਆ ਸੀ, ਸਰਕਾਰ ਦੀਆ ਹਦਾਇਤਾਂ ਅਨੁਸਾਰ ਲਾਈਸੰਸ ਬਣਾਉਣ ਵਾਲੇ ਆਟੋਮੇਟਿਡ ਡਰਾਵਿੰਗ ਟੈਸਟ ਐਂਡ ਆਨਲਾਈਨ ਲਾਈਸੰਸ ਐਂਡ ਟਰੇਨਿੰਗ ਸੈਂਟਰ ਤੇ ਲਰਨਿੰਗ, ਰੀਨਿਊ ਅਤੇ ਪੱਕੇ ਲਾਈਸੰਸ ਬਣਾਉÎਣ ‘ਤੇ ਰੋਕ ਲਗਾ ਦਿੱਤੀ ਸੀ। ਲਾਕਡਾਊਨ ਕਾਰਨ ਕਰੀਬ 77 ਦਿਨਾਂ ਤੱਕ ਨਵੇਂ ਲਾਈਸੰਸ ਬੰਦ ਹੋਣ ਕਾਰਨ ਪਹਿਲਾਂ ਤੋਂ ਲਾਈਸੰਸ ਬਣਾਉਣ ਲਈ ਮਿਲੀਆਂ ਤਾਰੀਖਾਂ ਨੂੰ ਲੈ ਕੇ ਲੋਕਾਂ ਵਿਚ ਬੇਚੈਨੀ ਦਾ ਮਾਹੌਲ ਪਾਇਆ ਜਾ ਰਿਹਾ ਸੀ, ਕਿਉਂਕਿ ਨਵੇਂ ਲਾਈਸੰਸ ਬਣਾਉਣ ਲਈ ਵਿਭਾਗ ਵੱਲੋਂ ਅਜੇ ਤੱਕ ਉਨਾਂ ਨੂੰ ਨਵੀਂਆਂ ਤਾਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ, ਜਦਕਿ ਲਾਕਡਾਊਨ ਦੌਰਾਨ ਲਰਨਿੰਗ ਲਾਈਸੰਸ ਦੀ ਮਿਆਦ ਖਤਮ ਹੋਣ ਕਾਰਨ ਉਨਾਂ ਦੀ ਮਿਆਦ 30 ਸਿੰਤਬਰ ਤੱਕ ਕਰ ਦਿੱਤੀ ਹੈ।
ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਸਰਕਾਰ ਦੀਆਂ ਹਦਾਇਤਾਂ ਅਨੁਸਾਰ 8 ਜੂਨ ਨੂੰ ਮੁੜ ਸ਼ਹਿਰ ਵਿਚ ਆਟੋਮੇਟਿਡ ਡਰਾਵਿੰਗ ਟੈਸਟ ਐਂਡ ਆਨਲਾਈਨ ਲਾਈਸੰਸ ਐਂਡ ਟਰੇਨਿੰਗ ਸੈਂਟਰਾਂ ਤੇ ਲਰਨਿੰਗ, ਰੀਨਿਊ ਅਤੇ ਪੱਕੇ ਲਾਈਸੰਸ ਬਨਣੇ ਸ਼ੁਰੂ ਹੋ ਗਏ ਹਨ। ਐਸਸੀਡੀ ਗੌਰਮਿੰਟ ਕਾਲਜ ਵਿਖੇ ਬਣੇ ਆਟੋਮੇਟਿਡ ਡਰਾਵਿੰਗ ਟੈਸਟ ਐਂਡ ਆਨਲਾਈਨ ਲਾਈਸੰਸ ਐਂਡ ਟਰੇਨਿੰਗ ਸੈਂਟਰ ਦੇ ਆਰਟੀਏ ਕਲਰਕ ਰਵਿੰਦਰ ਸਿੰਘ ਨੇ ਦੱਸਿਆ ਕਿ ਆਰਟੀਏ ਅਫ਼ਸਰ ਦਮਨਜੀਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨਾਂ ਨੇ ਦੱਸਿਆ ਕਿ ਰੋਜ਼ਾਨਾ 30 ਲਰਨਿੰਗ ਲਾਈਸੰਸ, 30 ਰੀਨਿਊ ਅਤੇ 16 ਨਵੇਂ ਲਾਈਸੰਸ ਬਣਾਏ ਜਾ ਰਹੇ ਹਨ। ਉਨਾਂ ਨੇ ਦੱਸਿਆ ਕਿ ਡਰਾਵਿੰਗ ਟੈਸਟ ਸੈਂਟਰਾਂ ਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਨੂੰ ਲਾਗੂ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਬਚਾਅ ਕਰਦੇ ਹੋਏ ਨਿਰੰਤਰ ਕੰਮਕਾਜ ਚੱਲਦਾ ਰਹੇ।

60200cookie-checkਸਰਕਾਰੀ ਹਦਾਇਤਾਂ ਅਨੁਸਾਰ ਡਰਾਵਿੰਗ ਲਾਈਸੰਸ ਟਰੈਕ ਸੈਂਟਰਾਂ ਤੇ ਲਾਈਸੰਸ ਬਣਾਉਣ ਦਾ ਕੰਮ ਸ਼ੁਰੂ
error: Content is protected !!