November 21, 2024

Loading

ਲੁਧਿਆਣਾ, 2 ਅਪ੍ਰੈਲ (ਰਾਜਨ ਮਹਿਰਾ): ਕੋਰੋਨਾ ਵਾਇਰਸ ਦੇ ਸੰਕਟ ਵਿੱਚੋਂ ਸਾਰਾ ਸੰਸਾਰ ਗੁਜਰ ਰਿਹਾ ਹੈ ,ਲੁਧਿਆਣੇ ਵਿੱਚ ਵੀ ਇਸ ਦੀ ਰੋਕਥਾਮ ਲਈ ਨਗਰ ਨਿਗਮ /ਪ੍ਰਸਾਸ਼ਨ ਵੱਲੋਂ ਜੰਗੀ ਪੱਧਰ ਤੇ ਕੰਮ ਕੀਤੇ ਜਾ ਰਹੇ ਹਨ ਲੁਧਿਆਣਾ ਸ਼ਹਿਰ ਵਿਚ ਨਗਰ ਨਿਗਮ ਲੁਧਿਆਣਾ ਵਲੋਂ ਬੇਸਹਾਰਾ ਅਤੇ ਬੇਘਰੇ ਲੋਕਾਂ ਲਈ ਜੋ ਸ਼ੈਲਟਰ ਹੋਮ ( ਰੈਣ ਬਸੇਰੇ) ਬਣਾਏ ਗਏ ਹਨ,ਉਨਾਂ ਦਾ ਅਜ ਬਲਕਾਰ ਸਿੰਘ ਸੰਧੂ,ਮੇਅਰ ਲੁਧਿਆਣਾ ਵਲੋਂ ਜਾਇਜ਼ਾ ਲਿਆ ਗਿਆ ਅਤੇ ਜਦੋਂ ਜੌਨ ਦੇ ਸ਼ੈਲਟਰ ਹੋਮ ਵਿੱਚ ਪਹੁੰਚੇ ਤਾਂ ਉਥੇ ਕਾਫੀ ਤਰੁਟੀਆਂ ਪਾਈਆਂ ਗਈਆਂ ਨਾ ਹੀ ਲੰਗਰ ਵਰਤਾਉਣ ਵੇਲੇ ਸੋਸ਼ਲ ਡਿਸਟੈਂਸ ਦਾ ਧਿਆਨ ਰਖਿਆ ਜਾ ਰਿਹਾ ਸੀ ਅਤੇ ਨਾ ਹੀ ਸੌਣ ਵਾਲੇ ਬਿਸਤਰੇ ਡਿਸਟੈਂਸ ਰੱਖ ਕੇ ਵਿਛਾਏ ਗਏ ਸਨ ਮੌਕੇ ਤੇ ਮੌਜੂਦ ਨਗਰ ਨਿਗਮ ਦੇ ਸ਼ੈਲਟਰ ਹੋਮ ਦੇ ਇੰਚਾਰਜ ਸ਼੍ਰੀ ਰਾਧੇ ਮੋਹਨ ਐਸ.ਡੀ.ਓ. ਬੀਐਂਡਆਰਨੂੰ ਸਖਤ ਤਾੜਨਾ ਕੀਤੀ ਕਿ ਕਰੌਨਾ ਵਾਇਰਸ ਦੇ ਚਲਦਿਆਂ ਡਾਕਟਰਾਂ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ ਇਸ ਮੁਸ਼ਕਿਲ ਦੀ ਘੜੀ ਵਿਚ ਰੈਣ ਬਸੇਰੇ ਵਿਚ ਰਹਿਣ ਵਾਲੇ ਵਿਅਕਤੀਆਂ ਨੂੰ ਕਿਸੇ ਕਿਸਮ ਦੀ ਤਕਲੀਫ਼ ਨਹੀਂ ਹੋਣੀ ਚਾਹੀਦੀ,ਉਨਾਂ ਨੂੰ ਸਮੇਂ ਸਿਰ ਖਾਣ ਲਈ ਰੋਟੀ ਪਹੁੰਚਾਈ ਜਾਵੇ ਅਤੇ ਲੋੜ ਪੈਣ ਤੇ ਮੈਡੀਕਲ ਸੁਵਿਧਾ ਦਾ ਪਰਬੰਧ ਵੀ ਕੀਤਾ ਜਾਵੇ ਇਸ ਮੌਕੇ ਮੇਅਰ ਲੁਧਿਆਣਾ ਤੋਂ ਇਲਾਵਾ ਸ਼੍ਰੀ ਅਰਵਿੰਦ ਕੁਮਾਰ ਐਸ.ਡੀ.ਓ. ਬੀਐਂਡਆਰ, ਹਰਪਾਲ ਸਿੰਘ ਨਿਮਾਣਾ,ਲੇਬਰ ਵੈਲਫੇਅਰ ਅਫਸਰ ਨਿਸ਼ੂ ਘਈ ਸੈਨੇਟਰੀ ਇੰਸਪੈਕਟਰ, ਰਾਧੇ ਮੋਹਨ ਐਸਡੀਓ ਬੀਐਂਡਆਰ , ਵਿਸ਼ਾਲ  ਕੁਮਾਰ ਜੇ.ਈ.ਬੀਐਂਡਆਰਅਤੇ ਹੋਰ ਕਰਮਚਾਰੀ ਵੀ ਮੌਜੂਦ ਸਨ

56820cookie-checkਨਗਰ ਨਿਗਮ ਪ੍ਰਸਾਸ਼ਨ ਵੱਲੋਂ ਜੰਗੀ ਪੱਧਰ ਤੇ ਕੰਮ ਕੀਤੇ ਜਾ ਰਹੇ – ਮੇਅਰ ਬਲਕਾਰ ਸਿੰਘ ਸੰਧੂ
error: Content is protected !!