December 18, 2024

Loading

ਲੁਧਿਆਣਾ ( ਬਿਊਰੋ  ) :  ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ ਜੋ ਕੁਝ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਜ਼ੇਰੇ ਇਲਾਜ ਸਨ, ਨੇ ਅੱਜ ਦੀਪ ਹਸਪਤਾਲ ਲੁਧਿਆਣਾ ਵਿਖੇ ਅੰਤਿਮ ਸਾਹ ਲਿਆ। ਸ੍ਰੀ ਭਾਂਬੀ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਇਕ ਬੇਟਾ ਛੱਡ ਗਏ। ਸ੍ਰੀ ਭਾਂਬੀ ਜੋ ਉਮਰ ਦੇ 60ਵਿਆਂ ਦੇ ਸ਼ੁਰੂ ਵਿੱਚ ਸਨ, ਦਾ ਅੰਤਿਮ ਸੰਸਕਾਰ ਉਨਾਂ ਦੇ ਬੇਟੇ ਦੇ ਕੈਨੇਡਾ ਤੋਂ ਪਰਤਣ ਉਤੇ ਕੀਤਾ ਜਾਵੇਗਾ।

ਸ੍ਰੀ ਭਾਂਬੀ ਨੇ ਆਪਣਾ ਕਰੀਅਰ ਰਾਇਟਰਜ਼ ਲਈ ਪੰਜਾਬ ਤੋਂ ਸਟਿੰਗਰ ਵਜੋਂ ਸ਼ੁਰੂ ਕੀਤਾ ਸੀ। ਉਹ ਇੰਡੀਆ ਟੂਡੇ ਲਈ ਪੰਜਾਬ ਅਤੇ ਦਿ ਟ੍ਰਿਬਿਊਨ ਲਈ ਲੁਧਿਆਣਾ ਤੋਂ ਫੋਟੋ ਪੱਤਰਕਾਰ ਰਹੇ। ਉਨਾਂ ਹਿੰਦੁਸਤਾਨ ਟਾਈਮਜ਼ ਲਈ ਪੰਜਾਬ ਤੋਂ ਸਟਿੰਗਰ ਵਜੋਂ ਵੀ ਕੰਮ ਕੀਤਾ।ਉਨਾਂ ਆਪਣੇ ਪੇਸ਼ੇਵਾਰ ਕਰੀਅਰ ਵਿੱਚ ਇੰਡੀਆ ਨਿਊਜ਼ ਦੇ ਬਿਊਰੋ ਚੀਫ ਅਤੇ ਪੰਜਾਬ ਕੇਸਰੀ ਦੇ ਪੱਤਰਕਾਰ ਵਜੋਂ ਵੀ ਕੰਮ ਕੀਤਾ। ਉਨਾਂ ਦੇ ਤੁਰ ਜਾਣ ਨਾਲ ਇਕੱਲੇ ਪਰਿਵਾਰ ਨੂੰ ਹੀ ਘਾਟਾ ਨਹੀਂ ਪਿਆ ਸਗੋਂ ਪੂਰੇ ਮੀਡੀਆ ਜਗਤ ਨੂੰ ਘਾਟਾ ਪਿਆ ਹੈ।ਸਮੁੱਚਾ ਪੱਤਰਕਾਰ ਭਾਈਚਾਰਾ ਉਨਾਂ ਨੂੰ ਫੋਟੋ ਪੱਤਰਕਾਰੀ ਅਤੇ ਵੱਖ ਵੱਖ ਸੰਸਥਾਵਾਂ ਲਈ ਪੰਜਾਬ ਤੋਂ ਰਿਪੋਰਟਿੰਗ ਕਰਦਿਆਂ ਕਾਇਮ ਕੀਤੇ ਮੀਲ ਪੱਥਰਾਂ ਸਦਕਾ ਸਦਾ ਯਾਦ ਕਰੇਗਾ।

55630cookie-checkਨਹੀਂ ਰਹੇ ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ     
error: Content is protected !!