![]()

ਲੁਧਿਆਣਾ ( ਬਿਊਰੋ ) : ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਲੋਨ ਮੇਲਾ-ਕਮ-ਪਲੇਸਮੈਂਟ ਕੈਂਪ-ਕਮ-ਟੈਲੇਂਟ ਹੰਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿੱਚ ਕੁੱਲ 317 ਉਮੀਦਵਾਰਾਂ ਨੇ ਭਾਗ ਲਿਆ।ਬਿਉਰੋ ਵੱਲੋਂ ਆਯੋਜਿਤ ਪਲੇਸਮੈਂਟ ਕੈਂਪ ਵਿੱਚ ਕੁੱਲ 178 ਪ੍ਰਾਰਥੀਆ ਤੋਂ ਇਲਾਵਾ ਵੱਖ ਵੱਖ ਕੰਪਨੀਆਂ ਦੇ 07 ਨਿਯੋਜਕਾਂ ਨੇ ਭਾਗ ਲਿਆ।ਮੌਕੇ ਤੇ ਹਾਜਰ ਨਿਯੋਜਕਾਂ ਨੂੰ ਪ੍ਰਸੰਸ਼ਾ ਪੱਤਰ ਅਤੇ ਟਰਾਫੀਆਂ ਦਿੱਤੀਆ ਗਈਆ। ਪ੍ਰਿੰਸੀਪਲ ਟੀ.ਸੀ.ਕੇ.ਟੀ. ਕਾਲਜ ਲੁਧਿਆਣਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਟਰਾਫੀ ਭੇਂਟ ਕੀਤੀ ਗਈ।

ਬਿਊਰੋ ਵੱਲੋਂ ਆਯੋਜਿਤ ਕੀਤੇ ਗਏ ਟੇਲੈਂਟ ਹੰਟ ਪ੍ਰੋਗਰਾਮ ਵਿੱਚ ਕੁੱਲ 46 ਪ੍ਰਾਰਥੀਆਂ ਨੇ ਭਾਗ ਲਿਆ ਇਸ ਦੌਰਾਨ ਭੰਗੜਾ, ਗੀਤਕਾਰੀ, ਸਕਿੱਟ ਆਦਿ ਪ੍ਰੋਗਰਾਮ ਕਰਵਾਏ ਗਏ ਭਾਗ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਗਿਫਟ, ਸਵੈ ਰੋਜਗਾਰ ਸੰਬੰਧੀ ਕਿਤਾਬਾਂ ਵੰਡੀਆਂ ਗਈਆ ਅਤੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾਗਿਆ। ਬਿਊਰੋ ਵੱਲੋਂ ਆਯੋਜਿਤ ਕੀਤੇ ਗਏ ਸਵੈਂ ਰੋਜਗਾਰ ਕੈਂਪ ਵਿੱਚ ਜਿਲਾ ਲੀਡ ਬੈਂਕ, ਡੇਅਰੀ ਵਿਭਾਗ, ਖੇਤੀਬਾੜੀ ਵਿਭਾਗ, ਐਸ.ਸੀ. ਕਾਰਪੋਰੇਸ਼ਨ, ਬੀ.ਸੀ. ਕਾਰਪੋਰੇਸ਼ਨ, ਮੱਛੀ ਪਾਲਣ, ਜਿਲਾ ਉਦਯੋਗ ਕੇਂਦਰ ਆਦਿ ਵਿਭਾਗਾਂ ਵੱਲੋਂ ਸਵੈ ਰੋਜਗਾਰ ਕੈਂਪ ਵਿੱਚ ਭਾਗ ਲਿਆ ਗਿਆ ਅਤੇ ਇਸ ਕੈਂਪ ਵਿੱਚ ਕੁੱਲ 78 ਪ੍ਰਾਰਥੀਆ ਵੱਲੋਂ ਭਾਗ ਲਿਆ ਗਿਆ।

ਆਪਣੀ ਗੱਡੀ ਆਪਣਾ ਰੋਜਗਾਰ ਸਕੀਮ ਤਹਿਤ 15 ਉਮੀਦਵਾਰ ਹਾਜਰ ਹੋਏ।ਇਸ ਮੌਂਕੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ-ਕਮ-ਸੀ.ਈ.ਓ. ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਨੀਰੂ ਕਤਿਆਲ ਗੁਪਤਾ ਅਤੇ ਡਿਪਟੀ ਡਾਇਰੈਕਟਰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋ ਹਾਜਰ ਪ੍ਰਾਰਥੀਆਂ ਨੂੰ ਮੋਟੀਵੇਸ਼ਨਲ ਭਾਸ਼ਣ ਦਿੱਤੇ ਗਏ ।