![]()

ਲੁਧਿਆਣਾ ( ਬਿਊਰੋ ) : ਬਹੁਜਨ ਸਮਾਜ ਪਾਰਟੀ ਵੱਲੋਂ 71ਵੇਂ ਗਣਤੰਤਰ ਦਿਵਸ ਮੌਕੇ ‘ਸੰਵਿਧਾਨ ਕੇ ਸਨਮਾਨ ਮੇਂ, ਬਸਪਾ ਮੈਦਾਨ ਮੇਂ’ ਦੇ ਬੈਨਰ ਥੱਲੇ ਮਾਰਚ ਕੱਢਿਆ ਗਿਆ। ਬਹੁਜਨ ਸਮਾਜ ਪਾਰਟੀ ਦੇ ਜਿਲਾ ਪ੍ਰਧਾਨ ਪ੍ਰਗਣ ਬਿਲਗਾ ਅਤੇ ਦੇਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆਂ ਦੀ ਅਗਵਾਈ ‘ਚ ਇੱਕਠੇ ਹੋਏ ਹਜਾਰਾਂ ਵਰਕਰਾਂ ਨੇ ਅੰਬੇਡਕਰ ਚੌਂਕ ਸਥਿਤ ਸੰਵਿਧਾਨ ਨਿਰਮਾਤਾ ਡਾ: ਭੀ੍ਮ ਰਾਓ ਅੰਬੇਡਕਰ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ ਅਤੇ ਇਸ ਉਪਰੰਤ ਪੂਰੇ ਮਹਾਂਨਗਰ ‘ਚ ‘ਸੰਵਿਧਾਨ ਕੇ ਸਨਮਾਨ ਮੇਂ, ਬਹੁਜਨ ਸਮਾਜ ਪਾਰਟੀ ਮੈਦਾਨ ਮੇਂ’ ਦੇ ਅਕਾਸ਼ ਗੂੰਜਵੇਂ ਨਾਅਰੇ ਲਗਾਏ। ਇਸ ਮਾਰਚ ਵਿੱਚ ਸੂਬਾ ਸਕੱਤਰ ਗੁਰਮੇਲ ਸਿੰਘ ਜੀਕੇ, ਜੋਨ ਇੰਚਾਰਜ ਬਿੱਕਰ ਸਿੰਘ ਨੱਤ, ਭੁਪਿੰਦਰ ਸਿੰਘ ਜੌੜਾ ਅਤੇ ਜੀਤ ਰਾਮ ਬਸਰਾ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਗਣਤੰਤਰ ਦਿਵਸ ਉੱਤੇ ਬਸਪਾ ਵੱਲੋਂ ਦੇਸ਼ ਭਰ ਵਿੱਚ ‘ਸੰਵਿਧਾਨ ਬਚਾਓ, ਦੇਸ਼ ਬਚਾਓ’ ਦੇ ਏਜੰਡੇ ਤਹਿਤ ‘ਸੰਵਿਧਾਨ ਕੇ ਸਨਮਾਨ ਮੇਂ, ਬਸਪਾ ਮੇਂ’ ਮਾਰਚ ਕੱਢੇ ਗਏ ਹਨ। ਜਿਸ ਰਾਹੀਂ ਕੇਂਦਰ ਦੀ ਮੋਦੀ ਸਰਕਾਰ ਨੂੰ ਏਹ ਦੱਸਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਉਹ ਬਦਲਣ ਜਾਂ ਇਸ ਨਾਲ ਕਿਸੇ ਵੀ ਤਰਾਂ ਦੀ ਛੇੜਛਾੜ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਲੋੜ ਪੈਣ ਤੇ ਅਪਣੀਆਂ ਜਾਨਾਂ ਵਾਰਨ ਤੋਂ ਵੀ ਗੁਰੇਜ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਮਾਰਚ ਰਾਹੀਂ ਦੇਸ਼ ਦੇ ਲੋਕਾਂ ਨੂੰ ਵੀ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਜੇਕਰ ਮੋਦੀ ਸਰਕਾਰ ਨੂੰ ਆਪਹੁਦਰੀਆਂ ਕਾਰਵਾਈਆਂ ਕਰਨ ਤੋਂ ਨਾ ਰੋਕਿਆ ਗਿਆ ਤਾਂ ਦੇਸ਼ ਬਰਬਾਦ ਹੋ ਜਾਵੇਗਾ। ਪਹਿਲਾਂ ਜੀ ਡੀ ਪੀ ਦੀ ਗਿਰਾਵਟ ਨੇ ਦੱਸ ਦਿੱਤਾ ਕਿ ਦੇਸ਼ ਵਿਕਾਸ ਦੀ ਬਜਾਏ ਵਿਨਾਸ਼ ਵੱਲ ਜਾ ਰਿਹਾ ਹੈ ਅਤੇ ਹੁਣ ਲੋਕਤੰਤਰਿਕ ਦੇਸ਼ ਹੋਣ ਦੇ ਅੰਕੜੇ ‘ਚ 10 ਅੰਕ ਆਈ ਗਿਰਾਵਟ ਨੇ ਦੱਸ ਦਿੱਤਾ ਕਿ ਭਾਰਤ ਸੁਰੱਖਿਅਤ ਹੱਥਾਂ ਵਿੱਚ ਨਹੀਂ ਹੈ। ਆਰ ਐਸ ਐਸ ਦੀ ਵੰਡ ਪਾਊ ਅਤੇ ਵਿਤਕਰੇ ਨਾਲ ਭਰੀ ਗਲੀ ਸੜੀ ਵਿਚਾਰਧਾਰਾ ਥੋਪਣ ਦੀ ਜਬਰੀ ਕੋਸ਼ਿਸ ਦੇਸ਼ ਨੂੰ ਬਰਬਾਦ ਕਰ ਦੇਵੇਗੀ ਇਸ ਲਈ ਜਨਤਾ ਨੂੰ ਹੁਣ ਜਾਗਣਾ ਚਾਹੀਦਾ ਹੈ। ਆਗੂਆਂ ਨੇ ਕਿ ਬਸਪਾ ਦੇ ਹੁੰਦਿਆਂ ਆਰ ਐਸ ਐਸ ਜਾਂ ਇਸਦੀ ਹੱਥਠੋਕਾ ਬਣੀ ਭਾਜਪਾ ਅਪਣੇ ਮਨਸੂਬਿਆਂ ਵਿੱਚ ਕਦੇ ਕਾਮਯਾਬ ਨਹੀਂ ਹੋਵੇਗੀ। ਇਸ ਮੌਕੇ ਮਨਜੀਤ ਸਿੰਘ ਬਾੜੇਵਾਲ, ਗੁਰਦੀਪ ਸਿੰਘ ਚਮਿੰਡਾ, ਹਰਬੰਸ ਸਿੰਘ ਬਾੜੇਵਾਲ, ਜਸਵੀਰ ਸਿੰਘ ਪੌਲ, ਬਲਵਿੰਦਰ ਕੋਚ, ਚਰਨ ਸਿੰਘ ਲੁਹਾਰਾ, ਮਾਸਟਰ ਰਾਮਾਨੰਦ, ਯੂਥ ਆਗੂ ਹਰਸ਼ਦੀਪ ਸਿੰਘ ਮਹਿਦੂਦਾਂ, ਬਲਵੀਰ ਸਿੰਘ ਰਾਜਗੜ•, ਵਿੱਕੀ ਬਹਾਦਰਕੇ, ਕੁਲਵਿੰਦਰ ਕੁਮਾਰ, ਕਰਮਪਾਲ ਮੋਰੀਆਂ, ਬੂਟਾ ਸਿੰਘ ਸੰਗੋਵਾਲ, ਜਗਮੋਹਣ ਸਿੰਘ, ਡਾ ਰਵਿੰਦਰ ਸਰੋਏ, ਨਾਜਰ ਸਿੰਘ, ਰਾਮਲੋਕ ਸਿੰਘ ਸਰਾਭਾ, ਤੇਜਿੰਦਰ ਸਿੰਘ ਡੇਹਲੋਂ, ਸੁਖਦੇਵ ਕਾਲਾ, ਰਣਵੀਰ ਰਣੀਆ, ਹਰਵਿੰਦਰ ਰਣੀਆ, ਬਿੱਟੂ ਸ਼ੇਰਪੁਰ, ਜਸਪ੍ਰੀਤ ਸਿੰਘ ਸ਼ੇਰਪੁਰ, ਇੰਦਰੇਸ਼ ਕੁਮਾਰ, ਮਨਜੀਤ ਸਿੰਘ ਕਾਹਲੋਂ, ਨਰੇਸ਼ ਬਸਰਾ, ਬਲਵਿੰਦਰ ਜੱਸੀ, ਲੇਖਰਾਜ ਬਿਲਗਾ, ਸਤਨਾਮ ਸਿੰਘ ਕੈਂਥ, ਸੁਰਿੰਦਰ ਹੀਰਾ, ਡਾ ਵਿਰਦੀ, ਰੌਕੀ ਮੱਲ, ਨਰਿੰਦਰ ਰੱਲ, ਅਜੇ ਬੱਧਣ, ਕਮਲ ਬੌਧ, ਸੁਰੇਸ਼ ਕੁਮਾਰ ਸੋਨੂੰ, ਰਾਜਿੰਦਰ ਨਿੱਕਾ, ਵਿੱਕੀ ਕੁਮਾਰ ਅਤੇ ਹੋਰ ਹਾਜਰ ਸਨ।