![]()

ਲੁਧਿਆਣਾ ( ਬਿਊਰੋ ) : ਪਿਸ਼ਾਵਰ ਵਿੱਚ ਸਿੱਖ ਵਿਅਕਤੀ ਦੀ ਹੱਤਿਆ ਅਤੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਹਮਲੇ ਦੇ ਮੁੱਦੇ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿੱਚ ਪਾਕਿਸਤਾਨ ਵਿਰੁੱਧ ਰੋਸ ਮਾਰਚ ਕਢਿਆ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਪੂਰੀ ਦੁਨੀਆ ਵਿੱਚ ਸਿੱਖ ਭਾਈਚਾਰੇ ਨੇ ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਹੋਏ ਹਮਲੇ ਦਾ ਵਿਰੋਧ ਕੀਤਾ ਜਿਸ ਕਾਰਨ ਪਾਕਿਸਤਾਨ ਸਰਕਾਰ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਮਜਬੂਰ ਹੋਣਾ ਪਿਆ। ਹੁਣ, ਇੱਕ ਸਿੱਖ ਵਿਅਕਤੀ ਰਵਿੰਦਰ ਸਿੰਘ, ਜੋ ਕਿ ਪਾਕਿਸਤਾਨ ਦੇ ਪੱਤਰਕਾਰ ਦਾ ਭਰਾ ਸੀ , ਉਸਨੂੰ ਪਿਸ਼ਾਵਰ ਵਿੱਚ ਮਾਰ ਦਿੱਤਾ ਗਿਆ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਪਾਕਿਸਤਾਨ ਸਿੱਖ ਅਤੇ ਮੁਸਲਮਾਨਾਂ ਵਿਚ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਕਿਸੇ ਭਾਈਚਾਰੇ ਜਾਂ ਧਰਮ ਦੇ ਵਿਰੁੱਧ ਨਹੀਂ ਹੈ ਪਰ ਉਹ ਸਿੱਖ ਕੌਮ ਅਤੇ ਗੁਰਦੁਆਰਿਆਂ ‘ਤੇ ਹਮਲਾ ਬਰਦਾਸ਼ਤ ਨਹੀਂ ਕਰੇਗਾ।
ਗੁਰਦੀਪ ਸਿੰਘ ਗੋਸ਼ਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਮੰਗ ਕੀਤੀ ਕਿ ਉਹ ਪਾਕਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਯਕੀਨੀ ਬਣਾਉਣ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ। ਗੁਰਦੀਪ ਸਿੰਘ ਗੋਸ਼ਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਇਮਰਾਨ ਖਾਨ ਨਾਲ ਪਾਕਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਣ।ਰੋਸ ਮਾਰਚ ਦੌਰਾਨ ਬਾਬਾ ਜਗਜੀਤ ਸਿੰਘ, ਕੁਲਦੀਪ ਸਿੰਘ, ਰਵਿੰਦਰਪਾਲ ਸਿੰਘ, ਜਸਮੀਤ ਸਿੰਘ ਮੱਕੜ, ਜਸਪਾਲ ਸਿੰਘ ਬੰਟੀ, ਜਸਕਰਨ ਸਿੰਘ, ਸੰਜੀਵ ਚੌਧਰੀ, ਜਸਵੀਰ ਸਿੰਘ ਦੂਆ, ਹਰਵਿੰਦਰ ਸਿੰਘ ਨੰਬਰਦਾਰ, ਕਮਲ ਅਰੋੜਾ, ਤਰਨਦੀਪ ਸੰਨੀ, ਰਾਜ ਸਿੱਧੂ, ਅਮਰਦੀਪ ਸਿੰਘ ਲੋਹਰੀਆ, ਗੁਰਦੀਪ ਸਿੰਘ ਚਾਵਲਾ, ਮਨਪ੍ਰੀਤ ਕੱਕੜ, ਦੀਪਕ, ਮਨਜੀਤ ਸਿੰਘ ਰੰਗੀ, ਮਨਿੰਦਰ ਸਿੰਘ, ਅਰਵਿੰਦਰ ਸਿੰਘ ਲਾਡੀ, ਹਰਮਨ ਸਿੰਘ ਅਨੇਜਾ, ਰਵਿੰਦਰ ਸਿੰਘ ਕਾਲਾ, ਲਵਲੀ ਦੁਆ, ਹੈਪੀ ਮੱਕੜ, ਅਮਨ ਸੈਣੀ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਕਵਲਜੀਤ ਸਿੰਘ, ਰਾਜਾ ਸਿੰਘ, ਉਦੈਵੀਰ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਨੀਟਾ, ਰਵਿੰਦਰਪਾਲ ਸਿੰਘ ਖਾਲਸਾ, ਸੋਨੂੰ ਅਰੋੜਾ, ਵਿਸ਼ਾਲ ਕੁਮਾਰ, ਅਮਨ ਭੱਟ, ਪਰਮਿੰਦਰਪਾਲ ਸਿੰਘ, ਰਵੀ ਕਪੂਰ ਅਤੇ ਹੋਰ ਹਾਜ਼ਰ ਸਨ।