ਉਤਰੀ ਭਾਰਤ ‘ਚ ਪੈ ਰਹੀ ਕੜਾਕੇ ਦੀ ਠੰਡ ਦੇ ਕਾਰਨ ਪੰਜਾਬ ਸਰਕਾਰ ਨੇ ਵਧਾਈਆਂ ਸਰਦੀਆਂ ਦੀਆਂ ਛੁੱਟੀਆਂ

Loading

ਹੁਣ 1 ਜਨਵਰੀ ਦੀ ਜਗਾ੍ 3 ਜਨਵਰੀ ਨੂੰ ਖੁਲਣਗੇ ਸਕੂਲ

ਚੰਡੀਗੜ, (ਚੜ੍ਹਤ ਪੰਜਾਬ ਦੀ ) : ਕੜਾਕੇ ਦੀ ਪੈ ਰਹੀ ਠੰਡ ਦੇ ਕਾਰਨ ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਨੇ ਪੰਜਾਬ ਦੇ ਸਮੂਹ ਸਰਕਾਰੀ,ਨਿੱਜੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਸਰਦੀਆਂ ਦੀਆਂ ਛੁੱਟੀਆਂ ਵਿੱਚ  ਵਾਧਾ ਕਰਨ ਦਾ ਐਲਾਨ ਕੀਤਾ ਹੈ ।ਇਸ ਤੋਂ ਪਹਿਲਾਂ  ਸਿਖਿਆ ਵਿਭਾਗ ਵਲੋਂ 25  ਤੋਂ 31  ਦਸੰਬਰ ਤਕ ਸਰਦੀਆਂ ਦੀਆਂ ਛੁੱਟੀਆਂ ਕਰਨ ਦਾ ਐਲਾਨ ਕੀਤਾ ਗਿਆ ਸੀ ,ਹੁਣ ਨਵੇਂ ਹੁਕਮਾਂ ਦੇ ਅਨੁਸਾਰ ਸਕੂਲ 1 ਜਨਵਰੀ ਦੀ ਜਗਾ੍ 3  ਜਨਵਰੀ ਨੂੰ ਖੁਲਣਗੇ ।

ਨਵੇਂ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ 1 ਜਨਵਰੀ ਦੀ ਛੁੱਟੀ ਦੇ ਬਦਲੇ ਸ਼ਨੀਵਾਰ 11 ਜਨਵਰੀ ਨੂੰ ਸਾਰੇ ਸਕੂਲ ਆਮ ਦਿਨਾਂ ਵਾਂਗ ਲਗਣਗੇ।

51480cookie-checkਉਤਰੀ ਭਾਰਤ ‘ਚ ਪੈ ਰਹੀ ਕੜਾਕੇ ਦੀ ਠੰਡ ਦੇ ਕਾਰਨ ਪੰਜਾਬ ਸਰਕਾਰ ਨੇ ਵਧਾਈਆਂ ਸਰਦੀਆਂ ਦੀਆਂ ਛੁੱਟੀਆਂ
error: Content is protected !!