![]()

ਲੁਧਿਆਣਾ ( ਬਿਊਰੋ ) : ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਨੇ ਪ੍ਰੈਸ ਵਾਰਤਾ ਦੌਰਾਨ ਦਸਿਆ ਕਿ ਸਰਾਭਾ ਨਗਰ ਇਲਾਕੇ ‘ਚੋਂ ਚੋਰੀ ਹੋਈਆਂ 2 ਕਾਰਾਂ ਦੀ ਤਲਾਸ਼ ਕਰਦਿਆਂ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਥਾਨਾ ਸਰਾਭਾ ਨਗਰ ਦੀ ਪੁਲਿਸ ਨੇ ਮੋਹਾਲੀ,ਚੰਡੀਗੜ੍ਹ ਅਤੇ ਲੁਧਿਆਣਾ ‘ਚ ਕਾਰ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਹਿਮਾਂਸ਼ੂ ,ਆਸ਼ੂ,ਗੁਰੀ ਅਤੇ ਸੋਰਵ ਅੱਲੀ ਨੂੰ ਕਾਬੂ ਕਰਕੇ ਉਨਾਂ ਕੋਲੋਂ ਚੋਰੀ ਦੀਆਂ 9 ਕਾਰਾਂ ਬਰਾਮਦ ਕੀਤੀਆਂ ।

ਪ੍ਰੈਸ ਵਾਰਤਾ ਦੌਰਾਨ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਨੇ ਦਸਿਆ ਕਿ ਕਾਰ ਚੋਰੀ ਕਰਨ ਤੋਂ ਪਹਿਲਾਂ ਆਰੋਪੀ ਉਸ ਜਗਾ੍ ਦੀ ਰੈਕੀ ਕਰਦੇ ਸਨ ਅਤੇ ਬਾਦ ‘ਚ ਡੁਪਲੀਕੇਟ ਚਾਬੀ ਦੀ ਵਰਤੋਂ ਕਰਕੇ ਕਾਰ ਚੋਰੀ ਕਰਦੇ ਸਨ ।ਆਰੋਪੀਆਂ ਦੇ ਕਬਜ਼ੇ ‘ਚੋਂ 2 ਕਾਰਾਂ ਲੁਧਿਆਣਾ ਅਤੇ 7 ਕਾਰਾਂ ਮੋਹਾਲੀ ਅਤੇ ਚੰਡੀਗੜ੍ਹ ਤੋਂ ਚੋਰੀ ਕੀਤੀਆਂ ਹੋਈਆਂ ਬਰਾਮਦ ਹੋਈਆਂ ਹਨ।ਥਾਨਾ ਸਰਾਭਾ ਨਗਰ ਦੀ ਪੁਲਿਸ ਨੇ ਸਰਾਭਾ ਨਗਰ ਇਲਾਕੇ ‘ਚੋਂ ਚੋਰੀ ਹੋਈਆਂ 2 ਕਾਰਾਂ ਸਬੰਧੀ ਮੱਕਦਮੇ ਦਰਜ਼ ਕੀਤੇ ਹੋਏ ਸਨ।ਇਨਾਂ ਮੁਕਦਮਿਆਂ ਸਬੰਧੀ ਥਾਨਾ ਸਰਾਭਾ ਨਗਰ ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ।