![]()

ਲੁਧਿਆਣਾ (ਬਿਊਰੋ ) : ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਦਾ 73ਵਾਂ ਜਨਮ ਦਿਨ ਅੱਜ ਉੱਘੇ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਨਾਲ ਏਕ ਜੋਤ ਵਿਕਲਾਂਗ ਸਕੂਲ, ਰਾਜਗੁਰੂ ਨਗਰ ਵਿਖੇ ਮਨਾਇਆ ਗਿਆ । ਇਸ ਮੌਕੇ ਪਾਰਟੀ ਆਗੂਆਂ ਵੱਲੋ ਫੱਲ, ਬਿਸਕੁਟ ਅਤੇ ਚਾਕਲੇਟਾਂ ਵੰਡੀਆਂ ਗਈਆਂ।
ਮੰਡ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਮੈਡਮ ਸੋਨੀਆ ਗਾਂਧੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਤਾਂ ਜੋ 2024 ਵਿੱਚ ਸੋਨੀਆ ਗਾਂਧੀ ਦੀ ਅਗਵਾਈ ਹੇਠ ਭਾਰਤ ਵਿੱਚ ਕਾਂਗਰਸ ਦੀ ਸਰਕਾਰ ਬਣ ਸਕੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਪਾਹਵਾ ਐਂਟੀ ਕਰਾਈਮ ਫਰੰਟ ਵਿਰੁੱਧ ਭ੍ਰਿਸ਼ਟਾਚਾਰ, ਬਾਬੂ ਠਾਕੁਰ ਫੁਲਾਵਾਲ, ਭਵਜੋਤ ਸਿੰਘ, ਸਕੂਲ ਪ੍ਰਿੰਸੀਪਲ ਸੰਤਵੰਤ ਕੌਰ, ਪ੍ਰੀਤਮ ਕੌਰ, ਰਾਜਿੰਦਰ ਕੌਰ, ਸੋਨੀਆ, ਗੁਰਜੰਟ, ਨਰਿੰਦਰ ਸਿੰਘ, ਬਲਜਿੰਦਰ ਸਿੰਘ, ਆਦਿ ਹਾਜ਼ਰ ਸਨ ।
501200cookie-checkਮੰਡ ਦੀ ਅਗਵਾਈ ਹੇਠ ਸੋਨੀਆ ਗਾਂਧੀ ਦਾ 73ਵਾਂ ਜਨਮਦਿਨ ਵਿਕਲਾਂਗ ਬਚਿਆਂ ਨਾਲ ਮਨਾਇਆ