ਪ੍ਰੋਗਰੈਸਿਵ ਪੰਜਾਬ ਇੰਨਵੈਸਟਰਜ਼ ਸੰਮੇਲਨ ਦੌਰਾਨ 6 ਦਸੰਬਰ ਨੂੰ ਟੈਕਸਟਾਈਲ ਅਤੇ ਗਾਰਮੈਂਟਿੰਗ ਸੈਸ਼ਨ ਹੋਵੇਗਾ-ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ

Loading

 

5 ਅਤੇ 6 ਦਸੰਬਰ ਨੂੰ ਇੰਡੀਅਨ ਸਕੂਲ ਆਫ਼ ਬਿਜਨਸ ਮੋਹਾਲੀ ਵਿਖੇ ਹੋ ਰਿਹੈ ਸੰਮੇਲਨ

ਲੁਧਿਆਣਾ, 28 ਨਵੰਬਰ  (ਬਿਊਰੋ ) :  ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਮਹੇਸ਼ ਖੰਨਾ ਨੇ ਦੱਸਿਆ ਹੈ ਕਿ ਮਿਤੀ 5 ਅਤੇ 6 ਦਸੰਬਰ ਨੂੰ ਮੋਹਾਲੀ ਸਥਿਤ ਇੰਡੀਅਨ ਸਕੂਲ ਆਫ਼ ਬਿਜਨਸ ਵਿੱਚ ਪ੍ਰੋਗਰੈਸਿਵ ਪੰਜਾਬ ਇੰਨਵੈਸਟਰਜ਼ ਸੰਮੇਲਨ ਹੋ ਰਿਹਾ ਹੈ, ਜਿਸ ਦੌਰਾਨ ਮਿਤੀ 6 ਦਸੰਬਰ ਨੂੰ ਟੈਕਸਟਾਈਲ ਅਤੇ ਗਾਰਮੈਂਟਿੰਗ ਸੈਸ਼ਨ ਦਾ ਆਯੋਜਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਵਿੱਚ ਟੈਕਸਟਾਈਲ ਸਨਅਤ ਦਾ ਬਹੁਤ ਵੱਡਾ ਯੋਗਦਾਨ ਹੈ। ਮੌਜੂਦਾ ਸਮੇਂ ਪੰਜਾਬ ਨੂੰ ਦੇਸ਼ ਵਿੱਚ ਊਨ, ਬਲੈਂਡਿਡ ਯਾਰਨ ਅਤੇ ਮਿੱਲਾਂ ਵਿੱਚ ਤਿਆਰ ਹੁੰਦੇ ਫੈਬਰਿਕ ਦਾ ਸਭ ਤੋਂ ਵੱਡਾ ਨਿਰਮਾਤਾ ਹੋਣ ਦਾ ਮਾਣ ਹਾਸਿਲ ਹੈ। ਜਦਕਿ ਸਥਾਪਤ ਸਪਿੰਨਿੰਗ ਕਪੈਸਟੀ ਵਿੱਚ ਤੀਜਾ ਦਰਜਾ ਪ੍ਰਾਪਤ ਹੈ। 95 ਫੀਸਦੀ ਤੋਂ ਵਧੇਰੇ ਦੇ ਉਤਪਾਦਨ ਨਾਲ ਪੰਜਾਬ ਵੂਲਨ ਨਿਟਵੀਅਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰ ਰਿਹਾ ਹੈ। ਟੈਕਸਟਾਈਲ ਸਨਅਤ ਪੰਜਾਬ ਦੀ ਕੁੱਲ ਸਨਅਤੀ ਉਤਪਾਦਨ ਦਾ 19 ਫੀਸਦੀ ਹਿੱਸਾ ਹੈ। ਪੰਜਾਬ ਵੱਲੋਂ ਕੀਤੇ ਜਾਂਦੇ ਕੁੱਲ ਬਰਾਮਦ ਵਿੱਚ ਪੰਜਾਬ ਦਾ ਸ਼ੇਅਰ 21 ਫੀਸਦੀ ਬਣਦਾ ਹੈ।

ਉਨਾਂ ਦੱਸਿਆ ਕਿ ਸੂਬੇ ਵਿੱਚ ਟੈਕਸਟਾਈਲ ਸਨਅਤਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਇਹ ਜ਼ਰੂਰੀ ਹੈ ਕਿ ਸੂਬੇ ਵਿੱਚ ਟੈਕਸਟਾਈਲ ਖੇਤਰ ਨਾਲ ਸੰਬੰਧਤ ਅਤਿ ਆਧੁਨਿਕ ਤਕਨੀਕ ਯੁਕਤ ਸਨਅਤਾਂ ਦਾ ਵਿਕਾਸ ਕੀਤਾ ਜਾਵੇ। ਇਸੇ ਮੰਤਵ ਲਈ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪ੍ਰੋਗਰੈਸਿਵ ਪੰਜਾਬ ਇੰਨਵੈਸਟਰਜ਼ ਸੰਮੇਲਨ ਵਿੱਚ ਟੈਕਸਟਾਈਲ ਅਤੇ ਗਾਰਮੈਂਟਿੰਗ ਨਾਲ ਸੰਬੰਧਤ ”ਪੰਜਾਬ-ਨਿਊ ਡੈਸਟੀਨੇਸ਼ਨ ਫਾਰ ਗਾਰਮੈਂਟਿੰਗ ਐਂਡ ਟੈਕਨੀਕਲ ਟੈਕਸਟਾਈਲਜ਼” ਦੇ ਸਿਰਲੇਖ ਹੇਠ ਵਿਸ਼ੇਸ਼ ਸੈਸ਼ਨ ਰੱਖਿਆ ਗਿਆ ਹੈ।ਸ੍ਰੀ ਖੰਨਾ ਨੇ ਦੱਸਿਆ ਕਿ ਸ਼ਿੰਗੋਰਾ ਟੈਕਸਟਾਈਲਜ਼ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਜੈਨ, ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ, ਵਰਧਮਾਨ ਟੈਕਸਟਾਈਲਜ਼ ਦੇ ਮੈਨੇਜਿੰਗ ਡਾਇਰੈਕਟਰ ਡੀ. ਐੱਲ. ਸ਼ਰਮਾ, ਨਾਹਰ ਇੰਡਸਟਰੀਜ਼ ਇੰਟਰਪ੍ਰਾਈਜਿਜ਼ ਦੇ ਮੈਨੇਜਿੰਗ ਡਾਇਰੈਕਟਰ ਕਮਲ ਓਸਵਾਲ, ਪੀ. ਐੱਸ. ਐੱਫ. ਦੇ ਉੱਪ ਪ੍ਰਧਾਨ ਅਤੇ ਮਾਰਕੀਟ ਹੈੱਡ ਡਿਵੈੱਲਪਮੈਂਟ ਗੋਪੇਸਰੰਜਨ ਦਾਸ, ਅਪੈਰੇਲ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਦੇ ਚੇਅਰਮੈਨ ਐੱਚ. ਕੇ. ਐੱਲ. ਮੱਗੂ ਇਸ ਵਿਚਾਰ ਚਰਚਾ ਵਿੱਚ ਹਿੱਸਾ ਲੈਣਗੇ।

ਉਨਾਂ ਕਿਹਾ ਕਿ ਸੈਸ਼ਨ ਦੌਰਾਨ ਸੂਬੇ ਵਿੱਚ ਸਨਅਤਾਂ ਲਈ ਮੌਜੂਦ ਮਜ਼ਬੂਤ ਟੈਕਸਟਾਈਲ ਈਕੋਸਿਸਟਮ ਅਤੇ ਹੋਰ ਸਹੂਲਤਾਂ ਬਾਰੇ ਗੱਲਬਾਤ ਦੇ ਨਾਲ-ਨਾਲ ਗਾਰਮੈਂਟਿੰਗ ਅਤੇ ਟੈਕਸਟਾਈਲ ਖੇਤਰ ਵਿੱਚ ਸੂਬੇ ਵਿੱਚ ਮੌਜੂਦ ਅਪਾਰ ਸੰਭਾਵਨਾਵਾਂ ਨੂੰ ਵੀ ਉਭਾਰਿਆ ਜਾਵੇਗਾ।ਸ੍ਰੀ ਖੰਨਾ ਨੇ ਕਿਹਾ ਕਿ ਸੂਬੇ ਵਿੱਚ ਟੈਕਸਟਾਈਲ ਖੇਤਰ ਵਿੱਚ ਨਿਵੇਸ਼ ਕਰਨ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਹਨ ਕਿਉਂਕਿ ਇਸ ਲਈ ਪੰਜਾਬ ਸਰਕਾਰ ਵੱਲੋਂ ਆਪਣੀ ਨਵੀਂ ਸਨਅਤੀ ਅਤੇ ਵਪਾਰ ਨੀਤੀ ਰਾਹੀਂ ਕਾਫੀ ਰਿਆਇਤਾਂ ਅਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸੈਸ਼ਨ ਦੌਰਾਨ ਸਨਅਤਕਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਇਸ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਰਿਆਇਤਾਂ ਅਤੇ ਹੋਰ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।

 

 

 

 

49640cookie-checkਪ੍ਰੋਗਰੈਸਿਵ ਪੰਜਾਬ ਇੰਨਵੈਸਟਰਜ਼ ਸੰਮੇਲਨ ਦੌਰਾਨ 6 ਦਸੰਬਰ ਨੂੰ ਟੈਕਸਟਾਈਲ ਅਤੇ ਗਾਰਮੈਂਟਿੰਗ ਸੈਸ਼ਨ ਹੋਵੇਗਾ-ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ
error: Content is protected !!