ਪੰਜਾਬ ਸਕੂਟਰ ਪਾਰਟਸ ਟਰੇਡਜ਼ ਐਸੋਸੀਏਸ਼ਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ

Loading

ਲੁਧਿਆਣਾ, (ਬਿਊਰੋ ) : ਪੰਜਾਬ ਸਕੂਟਰ ਪਾਰਟਸ ਟਰੇਡਜ਼ ਐਸੋਸੀਏਸ਼ਨ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰੀਤ ਨਗਰ, ਸੇਵਕਪੁਰਾ ਵਿਖੇ ਕਰਵਾਇਆ ਗਿਆਸਮਾਗਮ ਦੌਰਾਨ ਬੀਬੀ ਵਰਿੰਦਰ ਕੌਰ ਜੀ ਲੁਧਿਆਣਾ ਵਾਲੇ, ਭਾਈ ਗੁਰਮਿੰਦਰ ਪਾਲ ਸਿੰਘ ਜੀ, ਭਾਈ ਰਜਿੰਦਰਪਾਲ ਸਿੰਘ ਜੀ ਨੇ ਗੁਰੂ ਸਾਹਿਬਾਂ ਦੀ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਸੰਗਤ ਨਿਹਾਲ ਕੀਤਾਇਸ ਮੌਕੇ ਪੰਜਾਬ ਸਕੂਟਰ ਪਾਰਟਸ ਟਰੇਡਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਸ਼ੈਰੀ ਨੇ ਆਈ ਹੋਈ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆ ਸਿੱਖਿਆਵਾਂਤੇ ਚੱਲਦਿਆ ਆਪਣਾ ਜੀਵਨ ਬਤੀਤ ਕਰਨ ਤੇ ਵਹਿਮਾਂ ਭਰਮਾਂ ਨੂੰ ਛੱਡ ਸ਼ਬਦ ਗੁਰੂ ਨਾਲ ਜੁੜਨ ਲਈ ਪ੍ਰੇਰਿਤ ਕੀਤਾਸਮਾਗਮ ਦੇ ਅੰਤ ਵਿਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਧਾਨ ਬਲਵਿੰਦਰ ਸਿੰਘ ਪਾਸੀ ਨੇ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਮਹੁੱਲਾ ਨਿਵਾਸੀਆਂ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾਸਮਾਗਮ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤਿਆ

ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਹਲਕਾ ਆਤਮ ਨਗਰ ਦੇ ਇੰਚਾਰਜ ਕੁਲਵੰਤ ਸਿੰਘ ਸਿੱਧੂ, ਪੰਜਾਬ ਸਕੂਟਰ ਪਾਰਟਸ ਟਰੇਡਜ਼ ਐਸੋਸੀਏਸ਼ਨ ਦੇ ਚੇਅਰਮੈਨ ਬ੍ਰਿਜ ਮੋਹਨ ਸਿੰਘ, ਵਾਈਸ ਚੇਅਰਮੈਨ ਅਨਿਲ ਪੁਰੀ, ਮਨਮੋਹਨ ਸਿੰਘ, ਸੋਹਨ ਸਿੰਘ, ਜਗਜੀਤ ਸਿੰਘ, ਗੁਰਮੀਤ ਸਿੰਘ, ਹਰਮਿੰਦਰ ਸਿੰਘ ਬਵੇਜਾ, ਵੀ.ਕੇ ਭਾਟੀਆ, ਰਾਮ ਲਾਲ ਸਿੰਗਲਾ, ਭੁਪਿੰਦਰ ਸਿੰਘ ਬੱਗਾ, ਅਮਰਜੀਤ ਸਿੰਘ ਬਵੇਜਾ, ਜਸਵਿੰਦਰ ਸਿੰਘ ਕੰਬੋਜ, ਗੁਰਮੀਤ ਸਿੰਘ ਭੰਡਾਰੀ, ਨੀਰਜ਼ ਕਟਾਰੀਆ, ਮਨਜੀਤ ਸਿੰਘ ਚੱਡਾ, ਪ੍ਰੀਤਮ ਸਿੰਘ, ਸੁਨੀਲ ਆਨੰਦ, ਰਮੇਸ਼ ਅਰੋੜਾ, ਹਰੀਸ਼ ਡਾਬਰ ਆਦਿ ਨੇ ਸ਼ਮੂਲੀਅਤ ਕੀਤੀ

49330cookie-checkਪੰਜਾਬ ਸਕੂਟਰ ਪਾਰਟਸ ਟਰੇਡਜ਼ ਐਸੋਸੀਏਸ਼ਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ
error: Content is protected !!