ਈਵਸ ਕਲੱਬ, ਲੁਧਿਆਣਾ ਅਤੇ ਸੀ ਐਫ ਸੀ ਵੱਲੋਂ ਖੂਨ-ਦਾਨ ਕੈਂਪ ਦਾ ਆਯੋਜਨ

Loading

 

ਲੁਧਿਆਣਾ, (ਬਿਊਰੋ ) :ਅੱਜ ਵਿਜੇਨੰਦ ਡਾਇਗਨੋਸਟਿਕ ਸੇੰਟਰ, ਸਿਵਿਲ ਲਾਈਨਸ ਵਿਖੇ ਈਵਸ ਕਲੱਬ, ਲੁਧਿਆਣਾ ਵੱਲੋਂ ਸੀ ਐਫ ਸੀ (ਕੈਨ ਫਾਈਟ ਕੈਂਸਰ ਸੁਸਾਇਟੀ) ਦੇ ਸਹਿਯੋਗ ਨਾਲ ਖੂਨ-ਦਾਨ ਕੈਂਪ ਲਗਾਇਆ ਗਿਆ । ਕੈਂਪ ਵਿੱਚ ਸ਼੍ਰੀ ਮਤੀ ਸ਼ੁਭਲਤਾ ਜੈਨ ਨੇ ਖੂਨ-ਦਾਨ ਕਰਨ ਦੀ ਮਹੱਤਤਾ ਬਾਬਤ ਵਿਸਥਾਰ ਨਾਲ ਦਸਿਆ ਅਤੇ ਹਸਪਤਾਲ ਦੇ ਪ੍ਰਮੁੱਖ ਸਿਕੰਦਰ ਲਾਲ ਜੈਨ ਨੇ ਖੂਨ-ਦਾਨ ਕਰਨ ਆਏ ਡੋਨਰਾਂ ਦੀ ਸ਼ਲਾਘਾ ਕੀਤੀ । ਇਸ ਵਿੱਚ ਦਯਾਨੰਦ ਮੈਡੀਕਲ ਕਾਲਜ ਦੇ ਡਾਕਟਰ ਕੁਨਾਲ ਜੈਨ, ਡਾਕਟਰ ਰਾਮਪਾਲ ਜੈਨ, ਵਰੁਣ ਮਿਤਲ, ਹਰਜੀਤ ਸਿੰਘ, ਰਾਹੁਲ ਅੱਤਰੀ, ਅਦੀਸ਼ ਜੈਨ, ਡਾਕਟਰ ਮਨਪ੍ਰੀਤ ਕੌਰ ਆਦਿ ਟੀਮ ਨੇ ਖੂਨ ਇਕੱਠਾ ਕੀਤਾ । ਸੀ ਐਫ ਸੀ ਦੀ ਟੀਮ ਨੇ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਬਤ ਦਸਿਆ ਅਤੇ ਕੈਂਸਰ ਦੀ ਰੋਕਥਾਮ ਲਈ ਜਾਗਰੂਕ ਕੀਤਾ ।ਕੈਂਪ ਵਿੱਚ ਵਿਜੇਨੰਦ ਡਾਇਗਨੋਸਟਿਕ ਸੈਂਟਰ ਦੇ ਸਟਾਫ਼ ਤੋਂ ਇਲਾਵਾ ਸ਼੍ਰੀ ਮਤੀ ਗੀਤਿਕਾ ਜੈਨ, ਸ਼ਾਲੂ ਜੈਨ ਤੇ ਕਈ ਪਤਵੰਤੇ ਸੱਜਣ ਹਾਜ਼ਰ ਸਨ

49250cookie-checkਈਵਸ ਕਲੱਬ, ਲੁਧਿਆਣਾ ਅਤੇ ਸੀ ਐਫ ਸੀ ਵੱਲੋਂ ਖੂਨ-ਦਾਨ ਕੈਂਪ ਦਾ ਆਯੋਜਨ
error: Content is protected !!