![]()

ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਦਾ ਗਠਨ ਜਲਦ ਹੋਵੇਗਾ-ਅਲਬਰਟ ਦੂਆ
ਲੁਧਿਆਣਾ, 20 ਨਵੰਬਰ (ਸਤ ਪਾਲ ਸੋਨੀ) : ਅੱਜ ਸਥਾਨਕ ਸ਼ਰਕਟ ਹਾਊਸ ਲੁਧਿਆਣਾ ਵਿਖੇ ਪੰਜਾਬ ਦੇ ਸਾਰੇ ਜਿਲਿਆਂ ਤੋਂ ਆਏ ਮਸੀਹੀ ਵਰਗ ਦੇ ਧਾਰਮਿਕ, ਸਮਾਜਿਕ ਅਤੇ ਰਾਜਨਿਤਕ ਆਗੂਆਂ ਵਲੋਂ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿਚ ਲਗਭਗ ਪੰਜਾਬ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਮਿਸ਼ਨਾ, ਮਸੀਹੀ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਘੱਟ ਗਿਣਤੀ ਆਯੋਗ ਦੇ ਮੈਂਬਰ ਅਤੇ ਕ੍ਰਿਸ਼ਚਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੂਆ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਸ਼ਰਾਰਤੀ ਅਨਸਰਾਂ ਉਪਰ ਨੱਥ ਪਾਉਣ ਲਈ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ (ਐਸ.ਸੀ.ਪੀ.ਸੀ) ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕੇ। ਉਨਾਂ ਕਿਹਾ ਕਿ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਦੇ ਗਠਨ ਨੂੰ ਲੈ ਕੇ ਸੂਬੇ ਭਰ ‘ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਜਲੰਧਰ ‘ਚ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਮੀਟਿੰਗ ਦਾ ਮੁੱਖ ਵਿਸ਼ਾ ਪਿਛਲੇ ਦਿਨੀਂ ਅੰਕੁਰ ਨਰੂਲਾ ਵਲੋਂ ਪਵਿੱਤਰ ਬਾਈਬਲ ਦਾ ਕੇਕ ਬਣਾ ਕੇ ਕੱਟਣ ਨਾਲ ਪਵਿੱਤਰ ਬਾਈਬਲ ਦੀ ਹੋਈ ਬੇਅਦਬੀ ਸੀ। ਨਰੂਲਾ ਦੀ ਇਸ ਹਰਕਤ ਨਾਲ ਮਸੀਹੀ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਮੀਟਿੰਗ ਵਿਚ ਸਾਰੇ ਮਸੀਹੀ ਧਾਰਮਿਕ ਆਗੂਆਂ ਨੇ ਇਕੋ ਸੁਰ ਵਿਚ ਕਿਹਾ ਕਿ ਪਵਿੱਤਰ ਬਾਈਬਲ ਦਾ ਕੇਕ ਬਣਾ ਕੱਟਣਾ ਸ਼ਰੇਆਮ ਪਵਿੱਤਰ ਬਾਈਬਲ ਦੀ ਬੇਅਦਬੀ ਹੈ। ਅੰਕੁਰ ਨਰੂਲਾ ਵਲੋਂ ਇਹ ਜੋ ਕਾਰਾ ਕੀਤਾ ਹੈ ਉਸਦੀ ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਹੈ, ਉਪਰੋਕਤ ਵਿਰੁੱਧ ਬੇਅਦਬੀ ਦੀ ਕਾਰਵਾਈ ਲਈ ਕਈ ਜਿਲਿਆਂ ਵਿਚ ਧਾਰਮਿਕ ਆਗੂਆਂ ਨਾਲ ਮਿਲ ਕੇ ਮਸੀਹੀ ਆਗੂਆਂ ਨੇ ਜਿਲਾ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ 295-ਏ ਦੀ ਕਾਰਵਾਈ ਦੀ ਮੰਗ ਕੀਤੀ ਸੀ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਮਹੀਨਾ ਬੀਤਣ ਤੇ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕਾਰਵਾਈ ਨਾ ਹੋਣ ਦੇ ਨਤੀਜੇ ਵਜੋਂ ਖ਼ਾਂਬਰੇ ਡੇਰੇ ਦੇ ਕੁੱਝ ਸ਼ਰਾਰਤੀ ਸਮਰਥਕਾਂ ਵਜੋਂ ਸ਼ੋਸ਼ਲ ਮੀਡੀਆ ਤੇ ਭੜਕਾਊ ਬਿਆਨ ਦੇ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਲੰਧਰ ਪੁਲਿਸ ਨੇ ਮਸੀਹੀ ਆਗੂਆਂ ਨੇ 20 ਅਕਤੂਬਰ ਨੂੰ ਡਿਪਟੀ ਪੁਲਿਸ ਕਮਿਸ਼ਨਰ ਦਫ਼ਤਰ ਬੁਲਾ ਕੇ ਭਰੋਸਾ ਦਿੱਤਾ ਸੀ ਕਿ ਬੇਅਦਬੀ ਦੀ ਕਾਰਵਾਈ ਜਰੂਰ ਕੀਤੀ ਜਾਵੇਗੀ ਸਾਨੂੰ ਦੋ ਚਾਰ ਦਿਨ ਦਾ ਸਮਾਂ ਦਿਓ ਕਿਉਂਕਿ 21 ਅਕਤੂਬਰ ਨੂੰ ਜਿਮਨੀ ਚੋਣ ਹੋ ਰਹੀ ਹੈ। ਅਸੀਂ ਕਿਉਕਿ ਅਮਨ ਪਸੰਦ ਲੋਕ ਆ ਤੇ ਸੰਵਿਧਾਨ ਵਿਚ ਵਿਸ਼ਵਾਸ ਰੱਖਦੇ ਹੋਏ ਪ੍ਰਸ਼ਾਸਨ ਦੀ ਗੱਲ ਮੰਨ ਕੇ 21 ਅਕਤੂਬਰ ਦੇ ਧਰਨੇ ਨੂੰ ਮੁਲਤਵੀ ਕਰ ਦਿੱਤਾ, ਪਰ ਬੜੇ ਦੁੱਖ ਦੀ ਗੱਲ ਹੈ ਕਿ ਪ੍ਰਸਾਸ਼ਨ ਆਪਣੀ ਗੱਲ ਤੋ ਇਹ ਬਹਾਨਾ ਬਣਾ ਕੇ ਪਿੱਛੇ ਹਟ ਰਿਹਾ ਹੈ ਕਿ ਡੀ.ਐਲ.ਏ ਨੇ ਕਿਹਾ ਹੈ ਕਿ ਇਹ ਬੇਅਦਬੀ ਦਾ ਮਾਮਲਾ ਨਹੀ ਬਣਦਾ, ਜਦ ਕਿ ਭਾਰਤ ਸਮੇਤ ਬੱਤੀ ਦੇਸ਼ਾ ਵਿੱਚ ਇਹ ਕਾਨੂੰਨ ਲਾਗੂ ਹੈ ਕਿ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਬੇਅਦਬੀ ਮੰਨਿਆ ਜਾਵੇਗਾ। ਧਾਰਮਿਕ ਆਗੂਆਂ ਨੇ ਇਹ ਵੀ ਕਿਹਾ ਕਿ ਬਾਹਰਲੇ ਦੇਸ਼ਾਂ ਦੀਆਂ ਫੋਟੋਆਂ ਦਾ ਹਵਾਲਾ ਦੇ ਕੇ ਆਪਣੀ ਗਲਤੀ ਨੂੰ ਜਾਇਜ ਦੱਸਣਾ ਸੰਵਿਧਾਨਕ ਤੌਰ ਤੇ ਉਚਿਤ ਨਹੀਂ ਹੈ ਕਿਉਂਕਿ ਸਾਡੇ ਦੇਸ਼ ਵਿਚ ਆਪਣਾ ਸੰਵਿਧਾਨ ਹੈ ਸੋ ਸਮੁੱਚੀ ਲੀਡਰਸ਼ਿਪ ਨੇ ਸਰਵਸੰਪਤੀ ਨਾਲ ਫੈਸਲਾ ਕੀਤਾ ਹੈ ਕਿ ਜੇਕਰ ਹਫ਼ਤੇ ਦੇ ਵਿਚ ਵਿਚ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ ਤਾਂ ਜਲੰਧਰ ਵਿਚ ਵੱਡਾ ਰੋਸ ਪ੍ਰਦਰਸਨ ਕੀਤਾ ਜਾਵੇਗਾ, ਜਿਸਦੀ ਜਿੰਮੇਵਾਰੀ ਜਲੰਧਰ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਹਮੀਦ ਮਸੀਹ ਪ੍ਰਧਾਨ ਪੰਜਾਬ ਕਿਸ਼ਚੀਅਨ ਮੂਵਮੈਂਟ ਜਲੰਧਰ, ਲਾਰੈਂਸ ਚੌਧਰੀ ਨੈਸ਼ਨਲ ਕ੍ਰਿਸ਼ਚੀਅਨ ਫਰੰਟ, ਪੀਟਰ ਚੱਢਾ ਗੁਰਦਾਸਪੁਰ, ਆਰ.ਐਸ ਚੌਹਾਨ ਗੁਰਦਾਸਪੁਰ, ਪਾਸਟਰ ਜਨਕ ਅਬਰਾਹਿਮ, ਲੁਧਿਆਣਾ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਪ੍ਰਕਾਸ਼ ਪੀਟਰ, ਜੋਹਨ ਕੋਟਲੀ ਅੰਮ੍ਰਿਤਸਰ, ਯੁਵਕ ਭੱਟੀ ਫਿਰੋਜ਼ਪੁਰ ਪ੍ਰਧਾਨ ਸੈਮਸਨ ਬ੍ਰਿਗੇਡ, ਪਾਸਟਰ ਓਮ ਪ੍ਰਕਾਸ਼ ਪ੍ਰਧਾਨ ਪਾਸਟਰ ਐਸੋਸੀਏਸ਼ਨ ਫਿਰੋਜ਼ਪੁਰ, ਸਟੀਫ਼ਨ ਪ੍ਰਧਾਨ ਪਾਸਟਰ ਐਸੋਸੀਏਸ਼ਨ ਪਟਿਆਲਾ, ਪਾਸਟਰ ਅਨਿਲ ਰਾਏ ਪ੍ਰਧਾਨ ਮੋਹਾਲੀ ਪਾਸਟਰ ਐਸੋਸੀਏਸ਼ਨ, ਪਾਸਟਰ ਮੰਜੂ ਫਲਿਪ ਪ੍ਰਧਾਨ ਮੋਹਾਲੀ, ਰਾਜ ਸਿੱਧੂ ਜੋਹਨ ਮਸੀਹ ਸੈਕਟਰੀ, ਪਰਮਿੰਦਰ ਸਿੰਘ, ਸੁਖਦੇਵ ਸਿੰਘ, ਸੈਮਸਨ ਮੱਲ•, ਨਿਖਲ ਛਾਬੜਾ ਅਤੇ ਹੋਰ।