ਨਵ-ਨਿਯੁੱਕਤ ਚੇਅਰਮੈਨ ਦੀ ਪਹਿਲ ਕਦਮੀ ਨਾਲ ਫੋਕਲ ਪੁਆਇੰਟ ਦੇ ਫੇਸ 5,6,7 ਅਤੇ 8 ਵਿੱਚ 125 ਨਜ਼ਾਇਜ ਕਬਜ਼ਿਆਂ ਵਾਲੀਆਂ ਥਾਂਵਾਂ ਕਰਵਾਈਆਂ ਖਾਲੀ

Loading

ਸੂਬੇ ਵਿੱਚ ਉਦਯੋਗਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਨਜ਼ਾਇਜ਼ ਕਬਜ਼ਿਆਂ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ-ਗੁਰਪ੍ਰੀਤ ਗੋਗੀ

ਲੁਧਿਆਣਾ, 13 ਸਤੰਬਰ ( ਸਤ ਪਾਲ  ਸੋਨੀ) : ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਨਵ-ਨਿਯੁੱਕਤ ਚੇਅਰਮੈਨ ਗੁਰਪ੍ਰੀਤ ਗੋਗੀ ਨੇ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਅਤੇ ਉਦਯੋਗਿਕ ਸਥਾਨਾਂ ਦੀ ਬੇਹਤਰੀ ਲਈ ਨਿਵੇਕਲੀ ਪਹਿਲ ਕਦਮੀ ਕਰਦਿਆਂ ਨਗਰ-ਨਿਗਮ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਸਹਾਇਤਾ ਨਾਲ ਸੜਕਾਂ ਦੇ ਕਿਨਾਰਿਆਂ, ਪਾਰਕਾਂ ਅਤੇ ਗਰੀਨ ਬੈਲਟ ‘ਤੇ ਕੀਤੇ ਨਜ਼ਾਇਜ ਕਬਜ਼ਿਆਂ ਨੂੰ ਹਟਾਇਆ ਗਿਆ। ਉਨਾਂ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਫੋਕਲ ਪੁਆਇੰਟ ਦੇ ਫੇਸ 5,6,7 ਅਤੇ 8 ਵਿੱਚ ਟੀ-ਸਟਾਲ, ਸ਼ੈਂਡ ਅਤੇ ਕਿਓਸਕ ਬਣਾ ਕੇ ਨਜ਼ਾਇਜ ਕਬਜ਼ੇ ਕੀਤੇ ਹੋਏ ਸਨ, ਜਿਸ ਨਾਲ ਜਿੱਥੇ ਭਾਰੀ ਅਤੇ ਵੱਡੇ ਵਾਹਨਾਂ ਦੀ ਆਵਾਜਾਈ ਵਿੱਚ ਰੁਕਾਵਟ ਬਣੀ ਰਹਿੰਦੀ ਸੀ, ਉਥੇ ਪਾਰਕਾਂ ਅਤੇ ਗਰੀਨ ਬੈਲਟ ‘ਤੇ ਕਬਜ਼ਿਆਂ ਨਾਲ ਉਹਨਾਂ ਦੀ ਸੁੰਦਰਤਾ ਦੇ ਨਾਲ-ਨਾਲ ਗਰੀਨਰੀ ਨੂੰ ਵੀ ਨੁਕਸਾਨ ਪੁਹੰਚਦਾ ਹੈ। ਉਹਨਾਂ ਦੱਸਿਆ ਕਿ ਅੱਜ ਦੀ ਕਾਰਵਾਈ ਦੌਰਾਨ ਤਕਰੀਬਨ 125 ਨਜ਼ਾਇਜ਼ ਕਬਜ਼ੇ ਵਾਲੇ ਸਥਾਨਾਂ ਨੂੰ ਖਾਲੀ ਕਰਵਾਇਆ ਗਿਆ। ਉਨਾਂ ਦੱਸਿਆ ਕਿ ਇਸ ਮੌਕੇ ਚਲਾਈ ਸਰਚ ਮੁਹਿੰਮ ਦੌਰਾਨ ਕਈ ਸ਼ੱਕੀ ਵਸਤੂਆਂ ਵੀ ਮਿਲੀਆਂ ਹਨ, ਜਿਸ ਦੀ ਜਾਂਚ ਜਾਰੀ ਹੈ। ਇਸ ਤੋਂ ਇਲਾਵਾ ਇਹ ਕਾਫੀ ਕੀਮਤੀ ਥਾਂ ਹੋਣ ਕਾਰਨ ਆਰਥਿਕ ਨੁਕਸਾਨ ਵੀ ਹੋ ਰਿਹਾ ਸੀ। ਉਹਨਾਂ ਨਗਰ-ਨਿਗਮ ਦੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਕਬਜ਼ਾ ਮੁਕਤ ਕਰਵਾਈ ਗਈ ਥਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ ਤਾਂ ਕਿ ਮੁੜ ਕਬਜ਼ੇ ਦੀ ਨੌਬਤ ਨਾ ਆ ਸਕੇ।

ਉਨਾਂ ਦੱਸਿਆ ਕਿ ਉਦਯੋਗਾਂ ਨੂੰ ਪ੍ਰਫੁੱੱਲਤ ਕਰਨ ਅਤੇ ਉਨਾਂ ਦੀ ਬੇਹਤਰੀ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਉਦਯੋਗਿਕ ਥਾਵਾਂ ‘ਤੇ ਨਜ਼ਾਇਜ਼ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ। ਉਨਾਂ ਕਿਹਾ ਕਿ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਓ ਅਮਨਪ੍ਰੀਤ ਸਿੰਘ ਤੇ ਨਗਰ-ਨਿਗਮ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ।

 

46410cookie-checkਨਵ-ਨਿਯੁੱਕਤ ਚੇਅਰਮੈਨ ਦੀ ਪਹਿਲ ਕਦਮੀ ਨਾਲ ਫੋਕਲ ਪੁਆਇੰਟ ਦੇ ਫੇਸ 5,6,7 ਅਤੇ 8 ਵਿੱਚ 125 ਨਜ਼ਾਇਜ ਕਬਜ਼ਿਆਂ ਵਾਲੀਆਂ ਥਾਂਵਾਂ ਕਰਵਾਈਆਂ ਖਾਲੀ
error: Content is protected !!