![]()

ਲੁਧਿਆਣਾ 22 ਅਗਸਤ (ਵਿਜੈ ) : ਪਿਛਲੇ ਦਿਨੀ ਦਿੱਲੀ ਦੇ ਤੁਗਲਕਾਬਾਦ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪੁਰਾਤਨ ਅਤੇ ਚਰਨ ਛੋਹ ਪ੍ਰਾਪਤ ਧਾਰਮਿਕ ਅਸਥਾਨ ਜਿਸਨੂੰ ਕੇਂਦਰ ਸਰਕਾਰ ਦੀ ਅਧੀਨ ਆਉਣ ਵਾਲੇ ਵਿਭਾਗ ਦਿੱਲੀ ਵਿਕਾਸ ਅਥਾਰਿਟੀ ਵੱਲੋ ਢਾਹ ਦਿੱਤਾ ਗਿਆ ਸੀ ਦੇ ਵਿਰੋਧ ਵਿੱਚ ਪੂਰੇ ਭਾਰਤ ਵਿੱਚ ਬੈਠੇ ਰਵਿਦਾਸੀਆਂ ਸਮਾਜ ਵੱਲੋ ਕੇਂਦਰ ਸਰਕਾਰ ਦੇ ਸਾਹਮਣੇ ਆਪਣਾ ਵਿਰੋਧ ਦਰਜ ਕਰਵਾਉਣ ਲਈ ਦਿੱਲੀ ਦੇ ਜੰਤਰ ਮੰਤਰ ਵਿਖੇ ਰੱਖੇ ਇੱਕ ਦਿਨਾਂ ਧਰਨੇ ਵਿੱਚ ਪਹੁੰਚੇ ਹਜੂਮ ਨੇ ਸਾਬਤ ਕਰ ਦਿੱਤਾ ਕਿ ਸੰਗਤਾਂ ਉਸੇ ਹੀ ਥਾਂ ਤੇ ਮੰਦਿਰ ਬਣਵਾ ਕੇ ਹੀ ਸਾਹ ਲੈਣਗੀਆਂ। ਇਨਾਂ ਸਬਦਾ ਦਾ ਪ੍ਰਗਟਾਵਾ ਡਾ ਕੇਵਲ ਸਿੰਘ ਪ੍ਰਧਾਨ ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਜੀ ਇਤਿਹਾਸਿਕ ਅਸਥਾਨ ਸ੍ਰੀ ਖੁਰਾਲਗਡ਼ ਅਤੇ ਗੁਰਮੁਖ ਸਿੰਘ ਬੁਢੇਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਨੇ ਅੱਜ ਸੰਗਤਾਂ ਦਾ ਧੰਨਵਾਦ ਕਰਨ ਲਈ ਰੱਖੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਤੌਰ ਤੇ ਗੱਲਬਾਤ ਦੋਰਾਨ ਕੀਤਾ। ਉਕਤ ਆਗੂਆਂ ਨੇ ਅੱਗੇ ਕਿਹਾ ਕਿ ਭਾਂਵੇ ਕਿ ਸਮੇ ਦੀਆਂ ਸਰਕਾਰਾਂ ਨੇ ਜੰਤਰ ਮੰਤਰ ਵਿਖੇ ਹੋ ਵਾਲੇ ਇਕੱਠ ਨੂੰ ਤਾਰਪੀਡੋ ਕਰਨ ਲਈ ਕਈ ਤਰਾਂ ਦੇ ਹੱਥਕੰਡੇ ਵਰਤੇ ਪਰ ਸੰਗਤਾਂ ਦਾ ਆਪਣੇ ਗੁਰੂ ਪ੍ਰਤੀ ਪਿਆਰ ਨੇ ਸਰਕਾਰ ਦੀ ਹਰ ਚਾਲ ਨੂੰ ਅਸਫਲ ਕੀਤਾ।
ਉਨਾਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰਾਂ ਹੁਣ ਤੱਕ ਹੋਏ ਸਾਰੇ ਪ੍ਰਦਰਸ਼ਨ ਇੱਕਮੁੱਠ ਹੋਣ ਕਰਕੇ ਕਾਮਯਾਬ ਹੋਏ ਹਨ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਤਰਾਂ ਦੇ ਪ੍ਰਦਰਸ਼ਨਾਂ ਨੂੰ ਕਾਮਯਾਬ ਕਰਨ ਲਈ ਇਕੱਮੁੱਠ ਹੋਣ ਦੀ ਅਪੀਲ ਕੀਤੀ। ਉਨਾਂ ਕੇਂਦਰ ਸਰਕਾਰ ਨੂੰ ਵੀ ਇੱਕ ਵਾਰ ਫਿਰ ਅਪੀਲ ਕੀਤੀ ਕਿ ਜਲਦੀ ਤੋ ਜਲਦੀ ਮੰਦਿਰ ਉਸੇ ਹੀ ਥਾਂ ਤੇ ਬਣਵਾ ਕੇ ਸਮਾਜ ਦੇ ਹਵਾਲੇ ਕੀਤਾ ਜਾਵੇ ਨਹੀ ਤਾਂ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਸਮੇ ਉਨਾਂ ਦੇ ਨਾਲ ਨਰੇਸ਼ ਸਿੰਘ ਹੈਡ ਗਰੰਥੀ ਸ੍ਰੀ ਖੁਰਾਲਗਡ਼ ਸਾਹਿਬ, ਡਾ ਰੁਪਿੰਦਰ ਸਿੰਘ ਸੁਧਾਰ, ਲਖਵਿੰਦਰ ਸਿੰਘ ਘਮਨੇਵਾਲ, ਮੇਵਾ ਸਿੰਘ ਸਲੇਮਪੁਰ, ਡਾ ਹਰਦੀਪ ਸਿੰਘ ਪਮਾਲ, ਮਨਜੀਤ ਸਿੰਘ ਘਮਨੇਵਾਲ, ਸਿਕੰਦਰ ਸਿੰਘ ਲੋਹਾਰਾ, ਜਰਨੈਲ ਸਿੰਘ ਖੱਟਡ਼ਾਂ, ਜਤਿੰਦਰ ਸਿੰਘ ਮਲਕਪੁਰ, ਗਗਨ ਘਮਨੇਵਾਲ ਆਦਿ ਹਾਜਰ ਸਨ।